ਜ਼ਿੰਦਗੀ ਵਿੱਚ ਸਕੂਨ ਭਰਨ ਲਈ ਸੇਵਾ ਦਾ ਮਹੱਤਵ 

Spread the love
ਸੇਵਾ – ਕਿੰਨਾ ਸਕੂਨ ਹੈ ਇਸ ਸ਼ਬਦ ਚ।  ਇਸੇ ਲਈ ਸੇਵਾ ਕਰਨਾ ਬਹੁਤ ਵਧੀਆ ਮੰਨਿਆ ਜਾਂਦਾ ਹੈ ਭਾਵੇਂ ਉਹ ਧਾਰਮਿਕ ਸਥਾਨ ਹੋਵੇ ਭਾਵੇਂ ਘਰ। ਅਸਲ ਵਿੱਚ ਅਸੀਂ ਆਪਣੇ ਸੰਸਕਾਰਾਂ ਦੇ ਹਿਸਾਬ ਨਾਲ ਹੀ ਜ਼ਿੰਦਗੀ ਜਿਉਂਦੇ ਹਾਂ। ਜਿਸ ਵਿੱਚ ਅੱਜ ਕੱਲ ਘਰ ਦੀ ਸੇਵਾ ਨੂੰ ਅਕਸਰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ਤੇ ਸਿਰਫ ਧਾਰਮਿਕ ਅਸਥਾਨ ਦੀ ਸੇਵਾ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਜਾਂ ਕਹਿ ਲਓ ਮਹੱਤਤਾ ਦਿੱਤੀ ਜਾਂਦੀ ਹੈ। ਪਰ ਅਸਲ ਵਿੱਚ ਜੇਕਰ ਅਸੀਂ ਆਪਣੇ ਘਰ ਨੂੰ ਧਾਰਮਿਕ ਅਸਥਾਨ ਸਮਝ ਲਈਏ ਤੇ ਹਿਸਾਬ ਨਾਲ ਕੰਮ ਕਰਨਾ ਸ਼ੁਰੂ ਕਰ ਦਈਏ ਤਾਂ ਘਰ ਚੋਂ ਹੀ ਸਾਨੂੰ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ। ਕਿਸੇ ਇਨਸਾਨ ਨੂੰ ਖੁਸ਼ ਰੱਖਣ ਦੀ ਇੱਛਾ ਨਾ ਰੱਖ ਕੇ ਆਪਣੇ ਫਰਜ਼ ਸਮਝ ਕੇ ਭਾਵ ਇਸੇ ਨੂੰ ਹੀ ਪਰਮਾਤਮਾ ਦਾ ਘਰ ਸਮਝ ਕੇ ਸੇਵਾ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਘਰੇ ਹੀ ਸ਼ਾਂਤੀ ਹਾਸਿਲ ਹੋ ਸਕਦੀ ਹੈ। ਜਿਵੇਂ ਇਕ ਧਾਰਮਿਕ ਸਥਾਨ ਤੇ ਅਸੀਂ ਚੁੱਪ ਚਾਪ ਆਪਣੀ ਮਰਜ਼ੀ ਤੇ ਸ਼ਰੀਰਿਕ ਸਮਰੱਥਾ ਅਨੁਸਾਰ ਸੇਵਾ ਕਰਦੇ ਹਾਂ ਉਸੇ ਹੀ ਤਰ੍ਹਾਂ ਇਹਨੂੰ ਬੋਝ ਨਾ ਸਮਝ ਕੇ ਸੇਵਾ ਸਮਝ ਕੇ ਕਰਨ ਨਾਲ ਸਾਡਾ ਜੀਵਨ ਪ੍ਰਤੀ ਨਜ਼ਰੀਆ ਹੀ ਬਦਲ ਜਾਵੇਗਾ। ਜੇ ਅਸੀਂ ਸੇਵਾ ਕਰਦੇ ਸਮੇਂ ਇਹੀ ਸੋਚ ਰੱਖੀਏ ਕਿ ਅਸੀਂ ਗੁਰੂ ਸਾਹਿਬ ਦੀ ਜਾਂ ਗੁਰੂ ਘਰ ਵਿੱਚ ਸੇਵਾ ਕਰ ਰਹੇ ਹਾਂ ਤਾਂ ਮਨ ਅੰਦਰ ਸ਼ਾਂਤੀ ਮਿਲੇਗੀ। ਇਸ ਤੋਂ ਇਲਾਵਾ ਪਰਿਵਾਰ ਵਿੱਚ ਕੋਈ ਬਜ਼ੁਰਗ ਹੋਵੇ ਜੋ ਆਪਣੇ ਆਪ ਉੱਠਣ ਬੈਠਣ ਦੇ ਯੋਗ ਨਾ ਹੋਵੇ ਉਸ ਦਾ ਖਿਆਲ ਐਵੇਂ ਰੱਖੋ ਜਿਵੇਂ ਅਸੀਂ ਬੱਚੇ ਦਾ ਖਿਆਲ ਰੱਖਦੇ ਹਾਂ। ਉਸ ਦੀ ਉਮਰ ਨਹੀਂ ਬਲਕਿ ਉਸਦੀ ਸਰੀਰ ਦੀ ਸਮਰਥਾ ਦਾ ਖਿਆਲ ਰੱਖਦੇ ਹੋਏ ਉਸ ਦੀ ਸੇਵਾ ਕਰੋ । ਜਿਵੇਂ ਖਾਣ ਪੀਣ ਦਵਾਈ ਸਰੀਰਕ ਕਿਰਿਆ ਦਾ ਸਮੇਂ ਸਿਰ ਖਿਆਲ ਰੱਖੋ। ਸਾਡਾ ਇਸ ਤਰ੍ਹਾਂ ਦਾ ਵਰਤਾਓ ਵੇਖ ਕੇ ਬੱਚਿਆਂ ਤੇ ਵੀ ਇਸੇ ਅਨੁਸਾਰ ਹੀ ਅਸਰ ਪਵੇਗਾ। ਭਾਵ ਉਹਨਾਂ ਦੀ ਸੋਚ ਵਧੀਆ ਹੋਵੇਗੀ ਕਿਉਂਕਿ ਬੱਚੇ ਜੋ ਦੇਖਦੇ ਹਨ ਉਹੀ ਸਿੱਖਦੇ ਹਨ ਇਹ ਤਾਂ ਤੁਸੀਂ ਆਮ ਹੀ ਸੁਣਿਆ ਹੋਵੇਗਾ।  ਸੇਵਾ ਨਾਲ ਮਨ ਵਿੱਚ ਇੱਕ ਅਜਿਹੀ ਭਾਵਨਾ ਬਣਦੀ ਹੈ ਜਿਸ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਜਦੋਂ ਅਸੀਂ ਕਿਸੇ ਤੋਂ ਕੋਈ ਉਮੀਦ ਕੀਤੇ ਬਿਨਾਂ ਆਪਣਾ ਆਪ ਸਮਰਪਿਤ ਕਰ ਦਿੰਦੇ ਹਾਂ ਤੇ ਫਿਰ ਉਸ ਅਨੁਸਾਰ ਕੋਈ ਕੰਮ ਕਰਦੇ ਹਾਂ ਤਾਂ ਜੋ ਸ਼ਾਂਤੀ ਅੰਦਰ ਮਿਲਦੀ ਹੈ ਉਸ ਦਾ ਮੁਕਾਬਲਾ ਦੁਨੀਆਂ ਦੀ ਕੋਈ ਹੋਰ ਚੀਜ਼ ਕਰ ਹੀ ਨਹੀਂ ਸਕਦੀ।  ਇਸ ਤਰਹਾਂ ਕਰਨ ਨਾਲ ਸਾਡੀ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਹੱਲ ਹੋ ਜਾਣਗੀਆਂ। ਜੇ ਕੋਈ ਸੋਚੇ ਕਿ ਸਾਨੂੰ ਇਸ ਬਦਲੇ ਕੀ ਮਿਲੇਗਾ? ਸਕੂਨ ਤੇ ਸ਼ਾਂਤੀ ਤੋਂ ਵੱਧ ਹੋਰ ਕੋਈ ਚੀਜ਼ ਮਹਿੰਗੀ ਨਹੀਂ ਹੈ ਤੇ ਨਾਲ ਹੀ ਇਸ ਗੱਲ ਦੀ ਤਸੱਲੀ ਵੀ ਰਹਿੰਦੀ ਹੈ ਕਿ ਅਸੀਂ ਕਿਸੇ ਲਈ ਕੁਝ ਕਰ ਸਕੇ, ਅਸੀਂ ਉਹਨਾਂ ਦੇ ਕਿਸੇ ਕੰਮ ਆ ਸਕੇ। ਇਸ ਲਈ ਆਓ ਫਿਰ ਤੋਂ ਇਸ ਗਵਾਚੇ ਹੀਰੇ ਨੂੰ ਆਪਣੇ ਘਰੇ ਲਿਆਈਏ ਤੇ ਅਮੀਰ ਹੋ ਜਾਈਏ।
ਪਰਵਿੰਦਰ ਕੌਰ
ਅਨੰਦਪੁਰ ਸਾਹਿਬ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *