ਨਿੱਕੀ ਉਮਰੇ ਵੱਡੀਆਂ ਮੱਲਾਂ  ਐਡਵੋਕੇਟ ਸੰਜੀਵ ਚੋਧਰੀ ਚੇਚੀ ਦੇ ਜ਼ਿਲ੍ਹਾ ਪ੍ਰਧਾਨ ਬਣਨ ‘ਤੇ ਕਾਠਗੜ੍ਹ ਮੋੜ ਵਿਖੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਇਆ ਭਰਵਾਂ ਸਵਾਗਤ  – ਨਿੱਕੀ ਉਮਰ ਵਿੱਚ ਵੱਡੀਆਂ ਮੱਲਾਂ ਮਾਰ ਕੇ ਬਣੇ ਲੋਕਾਂ ਦੀ ਪਸੰਦ

Spread the love
ਨਵਾਂਸ਼ਹਿਰ /ਕਾਠਗੜ੍ਹ, 11 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ): ਆਮ ਆਦਮੀ ਪਾਰਟੀ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੋਧਰੀ ਚੇਚੀ ਦੇ ਕਾਠਗੜ੍ਹ ਮੋੜ ਵਿਖੇ ਪਹਿਲੀ ਵਾਰ ਪਹੁੰਚਣ ‘ਤੇ ਇਲਾਕੇ ਦੀ ਮਾਰਕੀਟ ਦੇ ਦੁਕਾਨਦਾਰਾਂ, ਪਾਰਟੀ ਵਰਕਰਾਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਬੇਮਿਸਾਲ ਅਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਸਵਾਗਤ ਸਮਾਰੋਹ ਦੌਰਾਨ ਸਭ ਤੋਂ ਵਿਸ਼ੇਸ਼ ਅਤੇ ਸ਼ਲਾਘਾਯੋਗ ਗੱਲ ਇਹ ਦੇਖਣ ਨੂੰ ਮਿਲੀ ਕਿ ਇੱਥੋਂ ਦੇ ਸਮੂਹ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਪਾਰਟੀਬਾਜ਼ੀ ਜਾਂ ਆਪਸੀ ਪੱਖਪਾਤ ਤੋਂ ਉੱਪਰ ਉੱਠ ਕੇ ਐਡਵੋਕੇਟ ਸੰਜੀਵ ਚੇਚੀ ਦਾ ਨਿੱਘਾ ਅਭਿਨੰਦਨ ਕੀਤਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸੰਜੀਵ ਚੇਚੀ ਨੇ ਬਹੁਤ ਹੀ ਨਿੱਕੀ ਉਮਰ ਵਿੱਚ ਰਾਜਨੀਤਿਕ ਅਤੇ ਸਮਾਜਿਕ ਖੇਤਰ ਅੰਦਰ ਵੱਡੀਆਂ ਮੱਲਾਂ ਮਾਰੀਆਂ ਹਨ। ਆਪਣੀ ਬੇਦਾਗ਼ ਸ਼ਖਸੀਅਤ, ਸਖ਼ਤ ਮਿਹਨਤ ਅਤੇ ਨਿਮਰ ਸੁਭਾਅ ਸਦਕਾ ਉਹ ਬਹੁਤ ਘੱਟ ਸਮੇਂ ਵਿੱਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇੱਕ ਮਕਬੂਲ ਨੌਜਵਾਨ ਆਗੂ ਵਜੋਂ ਉੱਭਰੇ ਹਨ। ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਬਰਫੀ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਗਈਆਂ।ਇਸ ਪ੍ਰਭਾਵਸ਼ਾਲੀ ਇਕੱਠ ਦੌਰਾਨ ਆਮ ਆਦਮੀ ਪਾਰਟੀ ਦੀ ਹੋਰ ਲੀਡਰਸ਼ਿਪ ਵੀ ਐਡਵੋਕੇਟ ਚੇਚੀ ਦੇ ਨਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੀ, ਜਿਨ੍ਹਾਂ ਵਿੱਚ ਨਵਾਂਸ਼ਹਿਰ ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ ਅਗਨੀਹੋਤਰੀ, ਹਲਕਾ ਸੰਗਠਨ ਇੰਚਾਰਜ (ਬੰਗਾ) ਪਵਨ ਸਿੱਧੂ ਅਤੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨਵਾਲ ਪ੍ਰਮੁੱਖ ਤੌਰ ‘ਤੇ ਸ਼ਾਮਿਲ ਸਨ। ਇਨ੍ਹਾਂ ਸਾਰੇ ਸੀਨੀਅਰ ਆਗੂਆਂ ਨੇ ਐਡਵੋਕੇਟ ਸੰਜੀਵ ਚੇਚੀ ਨੂੰ ਇਹ ਅਹਿਮ ਜ਼ਿੰਮੇਵਾਰੀ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਮਾਗਮ ਵਿੱਚ ਹਾਜ਼ਰ ਦੁਕਾਨਦਾਰਾਂ, ਮਾਰਕੀਟ ਦੇ ਨੁਮਾਇੰਦਿਆਂ ਅਤੇ ਪਾਰਟੀ ਵਰਕਰਾਂ ਨੇ ਪੂਰੇ ਜੋਸ਼ ਨਾਲ ਵਿਸ਼ਵਾਸ ਜਤਾਇਆ ਕਿ ਐਡਵੋਕੇਟ ਚੇਚੀ ਦੀ ਯੋਗ ਤੇ ਗਤੀਸ਼ੀਲ ਅਗਵਾਈ ਹੇਠ ਜ਼ਿਲ੍ਹੇ ਅੰਦਰ ਪਾਰਟੀ ਦਾ ਗ੍ਰਾਫ ਹੋਰ ਉੱਚਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਅਤੇ ਪੜ੍ਹੇ-ਲਿਖੇ ਆਗੂ ਦੇ ਹੱਥ ਕਮਾਨ ਆਉਣ ਨਾਲ ਆਮ ਲੋਕਾਂ ਦੇ ਮਸਲਿਆਂ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਵਿੱਚ ਵੱਡੀ ਮਦਦ ਮਿਲੇਗੀ।ਇਸ ਮੌਕੇ ਕਮਲਦੀਪ ਸ਼ਰਮਾ ਮਾਰਕੀਟ ਪ੍ਰਧਾਨ, ਮਨੀਸ਼ ਚੌਧਰੀ (ਚੋਧਰੀ ਸਵੀਟ ਸ਼ਾਪ ਕਾਠਗੜ੍ਹ ਮੋੜ ), ਹਰਮਨ ਕਸਾਨਾਂ, ਪੰਕਜ ਚੇਚੀ, ਮੋਹਿਤ ਖਟਾਣਾ, ਅਕਾਸ਼ ਚੋਧਰੀ, ਹੈਪੀ ਬਾਂਠ ਰੱਤੇਵਾਲ (ਬਾਂਠ ਟ੍ਰਾਂਸਪੋਰਟ )ਪੈਨੀ ਰੱਤੇਵਾਲ, ਅਕਾਸ਼ ਮੰਡ, ਮਨੀ ਟਕਾਰਲਾ, ਚੋਧਰੀ ਰਜਿੰਦਰ ਹੱਕਲਾ, ਗੁਰਵਿੰਦਰ ਸਿੰਘ ਚੀਮਾ, ਅਜੇ ਅਨੰਦ, ਹਰਬੰਸ ਮੱਲ੍ਹੀ, ਰਾਜੂ ਚੋਧਰੀ, ਅਮਰਜੀਤ ਸੋਨੂੰ, ਜਤਿੰਦਰ ਸਿੰਘ, ਆਦਿ ਹਾਜ਼ਰ ਸਨ।

  • Related Posts

    ਨਗਰ ਪੰਚਾਇਤ ਕੋਟ ਸ਼ਮੀਰ  ਦੇ ਪ੍ਰਧਾਨ ਤੇ ਉੱਪ ਪ੍ਰਧਾਨ ਦੀ ਅਜੇ ਤੱਕ ਨਹੀਂ ਹੋਈ ਤਾਜਪੋਸ਼ੀ।

    Spread the love

    Spread the loveਰਾਮਾ ਮੰਡੀ,11 i[bkJh (ਅਸ਼ੋਕ ਕੁਮਾਰ) ਬੀਤੇ ਸਮੇਂ ਵਿੱਚ ਹੋਈਆਂ ਨਗਰ ਪੰਚਾਇਤ ਚੋਣਾਂ ਦੀ ਪ੍ਰਕਿਰਿਆ ਅਜੇ ਵੀ ਅਧੂਰੀ ਰਹਿ ਗਈ ਜਦੋਂ ਕਿ ਕੋਟ ਸ਼ਮੀਰ ਨਗਰ ਪੰਚਾਇਤ ਵਿੱਚ ਪ੍ਰਧਾਨ ਅਤੇ…

    ਸਰਕਾਰ ਦਾ ਉਦੇਸ਼ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕਟਵਾਉਣ ਦੀ ਬਜਾਏ ਸਰਕਾਰ ਨੂੰ ਲੋਕਾਂ ਦੇ ਦਰ ਤੱਕ ਲੈ ਕੇ ਜਾਣਾ – ਹਰਭਜਨ ਸਿੰਘ ਈਟੀਓ  ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਲੋਕ ਮਿਲਣੀ ਦੌਰਾਨ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਪਿੰਡ ਨੰਗਲ ਦਿਆਲ ਸਿੰਘ ਅਤੇ ਬੰਮਾ ਵਿਖੇ ਲੋਕਾਂ ਨਾਲ ਕੀਤੀ ਸਿੱਧੀ ਗੱਲਬਾਤ, ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਦਿੱਤੇ ਹੱਲ ਦੇ ਨਿਰਦੇਸ਼

    Spread the love

    Spread the love ਅੰਮ੍ਰਿਤਸਰ, 11 ਜੁਲਾਈ( ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨੰਗਲ…

    Leave a Reply

    Your email address will not be published. Required fields are marked *