ਜਿਲ੍ਹਾ ਖੇਡਾਂ ਵਿੱਚ ਬਲਾਕ ਕਪੂਰਥਲਾ-2 ਵੱਲੋਂ ਸ਼ਾਨਦਾਰ ਪ੍ਰਦਰਸ਼ਨ – ਸੰਜੀਵ ਹਾਂਡਾ

Spread the love
 ਕਪੂਰਥਲਾ, 10 ਨਵੰਬਰ (ਕੌੜਾ)- ਬਲਾਕ ਕਪੂਰਥਲਾ-2 ਦੇ ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਹਾਂਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਲ ਹੀ ਵਿੱਚ ਸਮਾਪਤ ਹੋਈਆਂ 46ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਭਾਗ ਲੈੰਦਿਆਂ ਉਹਨਾਂ ਦੇ ਬਲਾਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਵੱਖ-ਵੱਖ ਖੇਡਾਂ ਵਿੱਚ ਭਾਗ ਲੈਂਦੇ ਹੋਏ ਬਲਾਕ ਕਪੂਰਥਲਾ -2 ਦੇ ਬੱਚਿਆਂ ਨੇ 12 ਸੋਨੇ ਦੇ, 9 ਚਾਂਦੀ ਦੇ ਅਤੇ 1 ਕਾਂਸੀ ਦਾ ਕੁੱਲ 22 ਤਮਗੇ ਹਾਸਿਲ ਕੀਤੇ । ਕਪੂਰਥਲਾ -2 ਦੇ ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਹਾਂਡਾ ਨੇ ਦੱਸਿਆ ਕਿ ਬਲਾਕ ਕਪੂਰਥਲਾ-2 ਦੀਆਂ ਟੀਮਾਂ ਨੇ ਯੋਗਾ ਆਰਟਿਸਟਿਕ (ਲੜਕੇ)ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ, ਯੋਗਾ ਆਰਟਿਸਟਿਕ (ਲੜਕੀਆਂ )ਪਹਿਲਾਂ ਸਥਾਨ , ਯੋਗਾ ਰਿਧਮਿਕ (ਲੜਕੀਆਂ )ਪਹਿਲਾ ਸਥਾਨ, ਗਰੁੱਪ ਯੋਗਾ (ਲੜਕੀਆਂ )ਦੂਸਰਾ ਸਥਾਨ, ਗਰੁੱਪ ਯੋਗਾ (ਲੜਕੀਆਂ )ਦੂਜਾ ਸਥਾਨ ਅਤੇ ਰਿਧਮਿਕ ਯੋਗਾਂ (ਲੜਕੀਆਂ )ਦੂਸਰਾ ਸਥਾਨ ਹਾਸਿਲ ਕੀਤਾ । ਕੁਸ਼ਤੀਆਂ 30 ਕਿਲੋ ਭਾਰ ਵਿੱਚ ਨਵਦੀਪ ਜ਼ਿਲੇ ਵਿੱਚੋ ਦੂਜੇ ਸਥਾਨ ਤੇ ਰਿਹਾ ।  ਜਿਮਨਾਸਟਿਕ ਆਰਟਿਸਟਿਕ (ਲੜਕੇ)ਵਿੱਚ ਬਲਾਕ ਪਹਿਲੇ , ਜਿਮਨਾਸਟਿਕ ਆਰਟਿਸਟਿਕ (ਲੜਕੀਆਂ) ਪਹਿਲੇ, ਜਿਮਨਾਸਟਿਕ ਰਿਧਮਿਕ (ਲੜਕਿਆਂ) ਵਿੱਚ ਕਪੂਰਥਲਾ -2 ਪਹਿਲੇ, ਜਿਮਨਾਸਟਿਕ ਰਿਧਮਿਕ (ਲੜਕੀਆਂ) ਵਿੱਚ ਕਪੂਰਥਲਾ -2 ਪਹਿਲੇ,  ਹੈਂਡਬਾਲ (ਲੜਕੇ) ਅਤੇ ਹੈਂਡਬਾਲ (ਲੜਕੀਆਂ) ਦੋਵਾਂ ਦੇ ਮੁਕਾਬਲਿਆਂ ਵਿੱਚ ਕਪੂਰਥਲਾ -2 ਨੇ ਪਹਿਲਾ ਸਥਾਨ ਹਾਸਿਲ ਕੀਤਾ । ਕੱਬਡੀ ਨੈਸ਼ਨਲ (ਲੜਕੇ )ਦੂਸਰਾ ਸਥਾਨ, ਕਬੱਡੀ ਨੈਸ਼ਨਲ (ਲੜਕੀਆਂ) ਦੂਸਰਾ ਸਥਾਨ, ਖੋ-ਖੋ (ਲੜਕੇ) ਅਤੇ ਖੋ-ਖੋ (ਲੜਕੀਆਂ) ਦੇ ਦੋਹਾਂ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਪੂਰਥਲਾ-2 ਦੀਆਂ ਟੀਮਾਂ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਫੁੱਟਬਾਲ (ਲੜਕਿਆਂ) ਦੇ ਮੁਕਾਬਲੇ ਵਿਚ ਵੀ ਜ਼ਿਲ੍ਹੇ ‘ਚ ਦੂਜਾ ਸਥਾਨ ਹਾਸਲ ਕੀਤਾ ।
ਸ਼ਤਰੰਜ ਵਿੱਚ ਵੀ ਬਲਾਕ ਦੇ (ਲੜਕੇ) ਅਤੇ (ਲੜਕੀਆਂ) ਦੋਹਾਂ ਨੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ । ਇਸ ਤੋਂ ਇਲਾਵਾ 400 ਮੀਟਰ ਦੀ ਦੋੜ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸੇ ਤਰਾਂ ਵਿਸ਼ੇਸ ਤੌਰ ਤੇ ਅਧਿਆਪਕਾਂ ਦੇ ਬੈਡਮਿੰਟਨ ਮੁਕਾਬਲੇ ਇਹਨਾਂ ਖੇਡਾਂ ਵਿੱਚ ਕਰਾਏ ਗਏ ਜਿਸ ਵਿਚ (ਪੁਰਸ਼) ਅਤੇ (ਮਹਿਲਾ) ਦੋਹਾਂ ਵਰਗਾਂ ਵਿੱਚ ਕਪੂਰਥਲਾ -2 ਦੇ ਅਧਿਆਪਕ ਜ਼ਿਲੇ ਭਰ ਵਿੱਚ ਪਹਿਲੇ ਨੰਬਰ ਤੇ ਰਹੇ । ਇਸ ਮੌਕੇ ਤੇ ਜ਼ਿਲ੍ਹਾ ਖੇਡ ਕਮੇਟੀ ਕਪੂਰਥਲਾ ਅਤੇ ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰਸਰ ਸਾਹਿਬ ਸੈਫਲਾਬਾਦ ਵੱਲੋਂ ਬਲਾਕ ਸਿੱਖਿਆ ਅਫਸਰ ਸੰਜੀਵ ਕੁਮਾਰ ਹਾਂਡਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *