ਡੇਰਾ ਸੁਆਮੀ ਨਰਾਇਣ ਪੁਰੀ(ਦੇਵੀ ਮੰਦਰ) ਵਿਖੇ ਮੁਫਤ ਸ਼ੁਗਰ ਫਰੀ ਕੈਂਪ ਦਾ ਕੀਤਾ ਗਿਆ ਆਯੋਜਨ

Spread the love

ਬੱਸੀ ਪਠਾਣਾ, 13 ਅਪ੍ਰੈਲ (ਉਦੇ ਧੀਮਾਨ): ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਡੇਰਾ ਸੁਆਮੀ ਨਰਾਇਣ ਪੁਰੀ(ਦੇਵੀ ਮੰਦਰ) ਬਸੀ ਪਠਾਣਾ ਵਿਖੇ ਡੇਰਾ ਮਹੰਤ  ਵਿਸਾਖ ਪੁਰੀ ਮਹਾਰਾਜ ਜੀ ਦੀ ਅਗਵਾਈ ਹੇਠ ਮੁਫਤ ਸ਼ੁਗਰ ਫਰੀ ਕੈਂਪ ਦਾ ਆਯੋਜਨ ਕੀਤਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸੁਗਰ ਟੈਸਟ ਕਰਵਾਉਣ ਦੀ ਰੁਚੀ ਵਿਖਾਈ । ਕੈਂਪ ਦੌਰਾਨ ਸੀਨੀਅਰ ‌ਟੈਕਨੀਸ਼ਨ ਹੇਮਰਾਜ ਥਰੇਜਾ ਦੀ ਅਗਵਾਈ ਹੇਠ ਟੀਮ ਨੇ ਜਿੱਥੇ ਸ਼ੂਗਰ ਫਰੀ ਵਰਗੇ ਟੈਸਟ ਕਰਕੇ ਆਪਣਾ ਯੋਗਦਾਨ ਪਾਇਆ ਉੱਥੇ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਤੇ ਮੰਦਰ ਵਿੱਚ ਹਿੰਦੂ ਸ਼ਾਸਤਰ ਅਨੁਸਾਰ ਬਹਾਵਲਪੁਰ ਬਿਰਾਦਰੀ ਨਾਲ ਸੰਬੰਧਿਤ ਪਰਿਵਾਰਾਂ ਨੇ ਅੱਜ ਦੇ ਵਿਸਾਖੀ ਦੇ ਦਿਨ ਨੂੰ ਜਨੇਊ ਪਾਉਣ ਲਈ ਸ਼ੁਭ ਦਿਹਾੜਾ ਮੰਨਦੇ ਹੋਏ ਆਪਣੇ ਬੱਚਿਆਂ ਨੂੰ ਜਨੇਊ ਪਵਾਉਣ ਦੀਆਂ ਰਸਮਾਂ ਨਿਭਾਈਆਂ । ਇਸ ਮੌਕੇ ਡੇਰੇ ਦੇ ਮਹੰਤ ਵਿਸਾਖ ਪੁਰੀ ਵੱਲੋਂ ਆਪਣੇ ਸੇਵਾਦਾਰਾਂ ਦੀ ਹਾਜ਼ਰੀ ਵਿੱਚ ਜਨੇਊ ਪਾਉਣ ਵਾਲੇ ਪਰਿਵਾਰਾਂ ਦੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸੇ ਦੌਰਾਨ ਮੰਦਰ ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਲੰਗਰ ਦਾ ਆਯੋਜਨ ਵੀ ਕੀਤਾ ਗਿਆ ।ਕੈਂਪ ਦੌਰਾਨ ਡੇਰੇ ਦੇ ਪ੍ਰਮੁੱਖ ਸੇਵਾਦਾਰ  ਦੇਵਰਾਜ ਪਾਹਵਾ,ਹੇਮਰਾਜ ਖਰੇਜਾ,ਅਸ਼ੋਕ ਟੂਲਾਨੀ, ਹਰੀਸ਼ ਚਾਵਲਾ, ਸੰਜੀਵ ਸੱਚਦੇਵਾ,ਦੀਪਕ ਕੁਮਾਰ, ਹਰੀਸ਼ ਸ਼ਰਮਾ, ਬਲਰਾਮ ਚਾਵਲਾ,ਨਿਰੰਜਨ ਕੁਮਾਰ, ਕੌਂਸਲਰ ਰਾਜ ਕੁਮਾਰ ਪੂਰੀ ਕੌਂਸਲਰ, ਹਰਪ੍ਰੀਤ ਸਿੰਘ  ਰਾਜ ਕੁਮਾਰ ਵਧਵਾ, ਪ੍ਰੀਤਮ ਲਾਲ, ਪ੍ਰਦੀਪ ਕੁਮਾਰ ਸੋਨੂ, ਭੁਪਿੰਦਰ ਸਿੰਘ ਭਿੰਦਾ, ਕ੍ਰਿਸ਼ਨ ਅਰੋੜਾ, ਸੁਸ਼ੀਲ ਗਰੋਵਰ, ਰਾਮ ਕ੍ਰਿਸ਼ਨ ਚੁੱਘ, ਦਵਿੰਦਰ ਕੁਮਾਰ, ਸ਼੍ਰੀਮਤੀ ਪ੍ਰਵੀਨ ਰਾਣੀ, ਸ਼੍ਰੀਮਤੀ ਕਮਲਾ ਰਾਣੀ ਤੇ ਸ਼੍ਰੀਮਤੀ ਗੀਤਾ ਰਾਣੀ ਆਦਿ ਹਾਜ਼ਰ ਸਨ।

  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *