ਤੀਆਂ ਦਾ ਤਿਉਹਾਰ- ਭਵਨਪ੍ਰੀਤ ਬਣੀ ਮਿਸ ਤੀਜ ਲਿਟਲ ਸਟਾਰ 

Spread the love
ਬਲਾਚੌਰ, 3 ਅਗਸਤ (ਜਤਿੰਦਰਪਾਲ ਸਿੰਘ ਕਲੇਰ) : ਹਰ ਸਾਲ ਦੀ ਤਰਾਂ ਇਸ ਵਾਰ ਵੀ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਤੀਆਂ ਦਾ ਤਿਉਹਾਰ ਸ੍ਰੀ ਮਤੀ ਸ਼ਸ਼ੀ ਬਾਲਾ ਮੁੱਖ ਅਧਿਆਪਕਾ ਦੀ ਅਗਵਾਈ ਹੇਠ ਬੜੇ  ਚਾਵਾਂ ਨਾਲ ਮਨਾਇਆ ਗਿਆ। ਸਕੂਲ ਦੇ ਉਪ – ਪ੍ਰਬੰਧਕ ਮੈਡਮ ਰਮਨ ਧੀਮਾਨ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਾਮਲ ਹੋਏ। ਮੰਚ ਸੰਚਾਲਕ ਦੀ ਭੂਮਿਕਾ ਮੈਡਮ ਸੁਮਨ ਕੁਮਾਰੀ ਵਲੋਂ ਨਿਭਾਈ ਗਈ। ਲੜਕੀਆਂ ਵੱਖ – ਵੱਖ ਰਵਾਇਤੀ ਪੁਸ਼ਾਕਾਂ ਜਿਵੇ ਕਿ ਪੰਜਾਬੀ ਸੂਟ, ਘੱਗਰਾ ਚੋਲੀ, ਘੱਗਰਾ ਕੁੜਤੀ ਅਤੇ ਗਹਿਣੇ ਟਿੱਕਾ, ਬਾਲੀਆਂ, ਪਰਾਂਦੇ ਆਦਿ ਪਹਿਨ ਕੇ ਸੱਜ ਧੱਜ ਕੇ ਸਕੂਲ ਆਈਆਂ। ਰੰਗ ਬਰੰਗੇ ਪਹਿਰਾਵੇ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਦਾ ਚਾਉ ਬੱਚਿਆਂ ਦੇ ਚੇਹਰੇ ਤੇ ਸਪਸ਼ਟ ਝਲਕ ਰਿਹਾ ਸੀ। ਪੀਂਘਾਂ ਅਤੇ ਝੂਲੇ ਝੂਲਣ ਤੋਂ ਬਾਦ ਸਭਿਆਚਾਰਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਲੜਕੀਆਂ ਵੱਲੋਂ ਕਲਾਸ ਵਾਈਜ ਸੋਲੋ ਡਾਂਸ, ਗਰੁੱਪ ਡਾਂਸ, ਕੋਰੀਉਗਰਾਫੀ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਬਖੂਬੀ  ਪਰਫਾਰਮ ਕੀਤੀਆ ਗਈਆਂ। ਸਭਿਆਚਾਰਕ ਗੀਤਾਂ ਜੁੱਤੀ ਕਸੂਰੀ, ਕਾਲਾ ਪਰਾਂਦਾ, ਕਾਲੀ ਐਕਟਿਵਾ ਅਤੇ ਬਾਜਰੇ ਦਾ ਸਿੱਟਾ ਤੇ ਸੋਲੋ ਡਾਂਸ ਤੇ ਗਰੁਪ ਡਾਂਸ ਬਹੁਤ ਪਸੰਦ ਕੀਤੇ ਗਏ। ਪੰਜਾਬੀ ਪਹਿਰਾਵੇ ਅਤੇ ਪੇਸ਼ਕਾਰੀ ਦੇ ਸਮੁਚੇ ਮੁਲਾਂਕਣ ਦੇ ਅਧਾਰ ਤੇ ਦਸਵੀਂ ਜਮਾਤ ਦੀ ਵਿਦਿਆਰਥਣ ਭਵਨਪ੍ਰੀਤ ਕੌਰ ਨੂੰ ਮਿਸ ਤੀਜ, ਸੱਤਵੀਂ ਜਮਾਤ ਦੀ ਲਵਲੀਨ ਸ਼ਰਮਾ ਨੂੰ ਮਿਸ ਪੰਜਾਬਣ, ਅੱਠਵੀਂ ਜਮਾਤ ਦੀ ਭਾਰਤੀ ਤੇ ਪੰਜਵੀਂ ਜਮਾਤ ਦੀ ਮਨਸੀਰਤ ਕੌਰ ਨੂੰ ਗਿੱਧਿਆ ਦੀ ਰਾਣੀ ਦੇ ਖਿਤਾਬਾਂ ਨਾਲ ਨਿਵਾਜਿਆ ਗਿਆ। ਛੋਟੀਆਂ ਬੱਚੀਆ ਵਿੱਚੋਂ ਐਲ. ਕੇ. ਜੀ. ਦੀ ਖੁਸ਼ੀ ਅਤੇ ਨਰਸਰੀ ਜਮਾਤ ਦੀ ਕੈਵਲੀਨ ਨੂੰ ਵੀ  ਜੂਨੀਅਰ ਮਿਸ ਪੰਜਾਬਣ ਦਾ ਖਿਤਾਬ ਦਿੱਤਾ ਗਿਆ। ਇਨਾਂ ਹੋਣਹਾਰ ਲੜਕੀਆਂ ਵਿਚੋ ਭਵਨਪ੍ਰੀਤ ਕੌਰ ਨੂੰ ਕਰਾਊਨ ਅਤੇ ਫੁਲਕਾਰੀ ਚੁੰਨੀ, ਲਵਲੀਨ ਸ਼ਰਮਾ ਨੂੰ ਫੁਲਕਾਰੀ ਚੁੰਨੀ, ਮਨਸੀਰਤ ਕੌਰ ਨੂੰ ਡਿਜਾਈਨਰ ਚੁੰਨੀ, ਖੁਸ਼ੀ ਅਤੇ ਕੈਵਲੀਨ ਨੂੰ ਛਾਪੇਦਾਰ ਫੁਲਕਾਰੀ ਚੁੰਨੀ ਆਦਿ ਦੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੁੱਖ ਮਹਿਮਾਨ ਉਪ -ਪ੍ਰਬੰਧਕ ਮੈਡਮ ਸ਼੍ਰੀ ਰਮਨ ਧੀਮਾਨ ਜੀ ਨੂੰ ਸਮੂਹ ਸਟਾਫ ਵੱਲੋਂ ਫੁਲਕਾਰੀ ਚੁੰਨੀ ਦੇ ਕੇ ਸਨਮਾਨਿਤ ਕੀਤਾ ਗਿਆ। ਬਾਕੀ ਸਾਰੇ ਬੱਚਿਆਂ ਨੂੰ ਛੋਟੇ- ਛੋਟੇ ਤੋਹਫ਼ੇ ਦੇ ਕੇ ਉਤਸ਼ਾਹਿਤ ਕੀਤਾ ਗਿਆ। ਮੁੱਖ ਮਹਿਮਾਨ ਮਿਸਜ ਰਮਨ ਧੀਮਾਨ ਵੱਲੋਂ  ਤੀਆਂ ਦੇ ਤਿਉਹਾਰ ਨੂੰ ਮਨਾਉਣ ਦੇ ਪਿਛੋਕੜ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਿਵੇ ਨਵ ਵਿਆਹੀਆਂ ਲੜਕੀਆਂ ਆਪਣੇ ਪੇਕੇ ਘਰ ਆ ਕੇ ਸਾਉਣ ਮਹੀਨੇ ਵਿੱਚ ਨਨਦਾਂ- ਭਰਜਾਈਆਂ ਅਤੇ ਹੋਰ ਪਿੰਡ ਦੀਆ ਕੁੜੀਆਂ ਨਾਲ ਰਲ ਕੇ ਪੀਂਘਾਂ ਝੂਟਦੀਆਂ ਹਨ ਅਤੇ ਗਿੱਧਾ ਭੰਗੜੇ ਪਾਉਂਦੀਆਂ ਹਨ।  ਅੰਤ ਵਿੱਚ ਪ੍ਰਬੰਧਕਾ ਵੱਲੋਂ ਸਾਰੇ ਸਟਾਫ ਅਤੇ ਬੱਚਿਆਂ ਨੂੰ ਹਲਕਾ ਫੁਲਕਾ ਨਾਸ਼ਤਾ ਦਿੱਤਾ ਗਿਆ। ਕੁਲ ਮਿਲਾ ਕੇ ਇਹ ਤੀਆਂ ਦਾ ਤਿਉਹਾਰ ਯਾਦਗਾਰੀ ਹੋ ਨਿੱਬੜਿਆ।ਇਸ ਸਮੇਂ ਸਮੂਹ ਲੇਡੀ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਕਾਨਿਆਂਵਾਲੀ ਵਿੱਚ ਭਾਈ ਜਸ਼ਨ ਚਹਿਲ ਵੱਲੋਂ ਵਿਸ਼ਾਲ ਮੈਡੀਕਲ ਕੈਂਪ, 700 ਲੋਕਾਂ ਦੀ ਜਾਂਚ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਮਨਜੀਤ ਸਿੱਧੂ):- ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਭਾਈ ਜਸ਼ਨ ਚਹਿਲ ਵੱਲੋਂ ਐੱਨਜੀਓਜ਼ ਦੇ…

    Leave a Reply

    Your email address will not be published. Required fields are marked *