ਇਸ ਸਮੇਂ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ, ਜਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਅਤੇ ਡੀਸੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਪੰਨੂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਸਾਂਝੇ ਬਿਆਨ ‘ਚ ਕਿਹਾ ਕਿ ਨੈਸ਼ਨਲ ਮੂਵਮੈਂਟ ਆਫ ਓਲਡ ਪੈਨਸ਼ਨ ਸਕੀਮ ਵੱਲੋਂ ਦੇਸ਼ ਭਰ ਵਿੱਚ ਲਗਾਤਾਰ ਐਨਪੀਐਸ ਤੇ ਯੂਪੀਐਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਦੇਸ਼ ਭਰ ਦੇ ਸਮੁੱਚੇ ਡਿਪਟੀ ਕਮਿਸ਼ਨਰਾਂ ਰਾਂਹੀ ਮੁੱਖ ਮੰਤਰੀਆਂ ਦੇ ਨਾ ਐਨਪੀਐਸ ਅਤੇ ਯੂਪੀਐਸ ਦੇ ਖਿਲਾਫ ਮੰਗ ਪੱਤਰ ਦਿੱਤੇ ਗਏ ਅਤੇ ਬਾਂਹ ਤੇ ਕਾਲੇ ਰੰਗ ਦੀ ਪੱਟੀ ਬੰਨ ਕੇ ਕਾਲੇ ਦਿਨ ਦੇ ਤੋਰ ਤੇ ਮਨਾਇਆ ਗਿਆ। ਕਿਉਂਕਿ ਅੱਜ 1 ਅਪ੍ਰੈਲ 2025 ਨੂੰ ਐਨਪੀਐਸ ਦੀ ਤਰਜ ਤੇ ਵੱਖ-ਵੱਖ ਸੂਬਾ ਸਰਕਾਰਾਂ ਯੂਪੀਐਸ ਨੂੰ ਮੁਲਾਜ਼ਮ ਵਰਗ ਉੱਪਰ ਥੋਪਿਆ ਗਿਆ । ਇਸ ਲਈ ਜੇਕਰ ਯੂਪੀਐਸ ਅਤੇ ਐਨਪੀਐਸ ਦਾ ਡੱਟ ਕੇ ਵਿਰੋਧ ਪੂਰੇ ਦੇਸ਼ ਭਰ ਵਿੱਚ ਸਾਂਝੇ ਤੌਰ ਤੇ ਨਾ ਹੋਇਆ ਤਾਂ ਐਨਪੀਐਸ ਦੀ ਤਰ੍ਹਾਂ ਯੂਪੀਐਸ ਵੀ ਮੁਲਾਜ਼ਮਾਂ ਲਈ ਇੱਕ ਸ਼ਰਾਪ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਮੁਲਾਜ਼ਮਾਂ ਦੇ ਵਧਦੇ ਦਬਾਅ ਕਾਰਨ ਮੁਲਾਜ਼ਮਾਂ ਦਾ ਧਿਆਨ ਭਟਕਾਉਣ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਥਾਂ ਤੇ ਐਨਪੀਐਸ ਤੋਂ ਵੀ ਮਾਰੂ ਯੂਪੀਐਸ ਵਰਗੀ ਨੀਤੀ ਥੋਪੀ ਗਈ ਹੈ। ਡੀਸੀ ਨੂੰ ਮੰਗ ਪੱਤਰ ਦੇਣ ਸਮੇਂ ਪੈਰਾਮੈਡੀਕਲ ਆਗੂ ਜਗਤਾਰ ਸਿੰਘ ਸਿੱਧੂ, ਨਿਗਾਹੀ ਰਾਮ, ਅਮ੍ਰਿਤਪਾਲ ਸਿੰਘ, ਕਨੂੰਨਗੋ ਐਸ਼ੋਸੀਏਸ਼ਨ ਦੇ ਆਗੂ ਜਗਜੀਤ ਸਿੰਘ, ਗੁਰਧਿਆਨ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…
Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

