*ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਅੱਜ ਪੰਜ ਪਿੰਡਾਂ ਦੇ ਸਮਸ਼ਾਨ ਘਾਟਾਂ ਚ ਕੀਤੀ ਸਫਾਈ-ਗੋਗੀ ਟਿਵਾਣਾ*

Spread the love
ਭਾਦਸੋਂ, 16 ਜੁਲਾਈ (ਜਗਜੀਤ ਸਿੰਘ ਕੈਂਥ ) ਭਾਰਤੀ ਜਨਤਾ ਪਾਰਟੀ ਦੇ ਸਰਕਲ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਦੀ ਅਗਵਾਈ ਵਿਚ ਅੱਜ ਚਾਸਵਾਲ ਦੇ ਸਮਸ਼ਾਨਘਾਟ ਵਿਖੇ ਸਫਾਈ ਕੀਤੀ ਗਈ ।ਇਸ ਦੋਰਾਨ ਗੱਲਬਾਤ ਕਰਦੇ ਹੋਏ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਕੌਮੀ ਪ੍ਰਧਾਨ ਨਿਤਿਨ ਨਵੀਨ,ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰੇਕ ਮੰਡਲ ਪ੍ਰਧਾਨ ਵਲੋਂ ਆਪਣੇ ਆਪਣੇ ਸਰਕਲ ਵਿਚ ਸਫਾਈ ਮੁਹਿੰਮ ਚਲਾਉਣ ਦਾ ਟੀਚਾ ਦਿੱਤਾ ਗਿਆ ਹੈ ਜਿਸ ਤਹਿਤ ਅੱਜ ਚਾਸਵਾਲ,ਜਿੰਦਲਪੁਰ,ਡਕੋਂਦਾ,ਛੰਨਾ ਨੱਥੂ ਵਾਲੀਆ ਅਤੇ ਦਿੱਤੂਪੁਰ ਵਿਖੇ ਸਮਸ਼ਾਨਘਾਟ ਵਿਖੇ ਸਫਾਈ ਕੀਤੀ ਗਈ ।ਗੋਗੀ ਟਿਵਾਣਾ ਨੇ ਕਿਹਾ ਕਿ ਨਾਭਾ ਹਲਕੇ ਦੇ ਸਮੁੱਚੇ ਬੂਥਾਂ ਵਿਚ ਇਹ ਸਫਾਈ ਮੁਹਿੰਮ ਜਾਰੀ ਹੈ ਅਤੇ ਇਕ ਮਹੀਨੇ ਦੇ ਅੰਦਰ ਅੰਦਰ ਹਲਕੇ ਦਾ ਕੋਈ ਵੀ ਪਿੰਡ ਦਾ ਸ਼ਮਸ਼ਾਨਘਾਟ ਸਫਾਈ ਖੁਣੋਂ ਨਹੀ ਰਹੇਗਾ।ਇਸ ਤੋਂ ਬਾਦ ਅਸੀ ਬੂਟੇ ਲਗਾਉਣ ਦੀ ਮੁਹਿੰਮ ਵੀ ਆਰੰਭਾਂਗੇ ਤਾ ਜੋ ਵਾਤਾਵਰਣ ਦੀ ਸੁਰੱਖਿਆ ਕੀਤੀ ਜਾ ਸਕੇ।ਇਸ ਦੌਰਾਨ ਚਾਸਵਾਲ ਦੇ ਸਰਪੰਚ ਅੰਗਰੇਜ ਸਿੰਘ ,ਨੰਬਰਦਾਰ ਪ੍ਰੇਮ ਲਾਲਕਾ ਨੇ ਇਸ ਕਾਰਜ ਲਈ ਗੋਗੀ ਟਿਵਾਣਾ ਅਤੇ ਸਮੁੱਚੇ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨਾ ਨਾਲ ਗੁਰਚਰਨ ਸਿੰਘ ਟਿਵਾਣਾ,ਤਰਲੋਚਨ ਸਿੰਘ ਟਿਵਾਣਾ, ਸੁਨੀਲ ਕੌੜਾ ,ਮਨੀਸ਼ ਕੌੜਾ,ਬਲਵੀਰ ਸਿੰਘ ਰਿੰਪਾ ਪ੍ਰਧਾਨ ਐਸ.ਸੀ ਮੋਰਚਾ,ਬਲਰਾਮ ਦਾਸ,ਹਰਫੂਲ ਪਾਠਕ,ਹਰੀਸ਼ਰਨ ਪਾਠਕ,ਵਿਜੈ ਠਾਕੁਰ,ਰਵੀ ਭਾਦਸੋਂ,ਸੁਖਦੀਪ ਸਿੰਘ ਤੋਚੀ ਭੜੀ ,ਜੱਸੀ ਭਾਦਸੋਂ,ਅਮਨ ਭਾਦਸੋਂ ਵੀ ਹਾਜਰ ਸਨ।
*ਫੋਟੋ ਕੈਪਸ਼ਨ :- ਸਮਸ਼ਾਨਘਾਟ ਚਾਸਵਾਲ ਵਿਖੇ ਸਫਾਈ ਕਰਨ ਮੌਕੇ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਅਤੇ ਹੋਰ ।*
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *