ਪੰਜਾਬ ਸਰਕਾਰ ਪੈਨਸ਼ਨਰਜ਼ ਅਤੇ ਮੁਲਾਜ਼ਮਾ ਨਾਲ਼ ਕੀਤੇ ਵਾਅਦਿਆਂ ਤੋਂ ਮੁੱਕਰੀ। ਰਵਿੰਦਰ ਲੂਥਰਾ,ਰਮਨ ਅੱਤਰੀ।

Spread the love
 ਫਿਰੋਜ਼ਪੁਰ 17 ਜੁਲਾਈ (ਅਸ਼ੋਕ ਭਾਰਦਵਾਜ) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਫਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਕਾਲ਼ੇ ਬਿੱਲੇ ਲਾ ਕੇ ਪੰਜਾਬ ਸਰਕਾਰ ਵੱਲੋਂ 20/7/2020 ਨੂੰ ਜਾਰੀ ਕੀਤਾ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਰੈਲੀ ਦੀ ਅਗਵਾਈ ਰਵਿੰਦਰ ਲੂਥਰਾ ਅਤੇ ਰਮਨ ਅੱਤਰੀ ਵੱਲੋਂ ਕੀਤੀ ਗਈ।ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਰਵਿੰਦਰ ਲੂਥਰਾ ਨੇਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੱਤਾਂ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ਼ ਜੋ ਵਾਅਦੇ ਕੀਤੇ ਸੀ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਪੰਜਾਬ ਦੇ 6ਵੇ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ, ਪੈਨਸ਼ਨਰਜ਼ ਤੇ 2.59 ਦਾ ਫਾਰਮੂਲਾ ਲਾਗੂ ਕਰਨਾ, ਆਉਟਸੋਰਸ, ਕੰਨਟਰੈਕਟ, ਡੇਲੀਵੇਜਿਜ ਅਤੇ ਵੱਖ ਵੱਖ ਸਕੀਮਾਂ ਅਤੇ ਐਨ ਐਚ ਐਮ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਇਹਨਾਂ ਵਾਅਦਿਆਂ ਨੂੰ ਸਰਕਾਰ ਵੱਲੋਂ ਪੂਰਾਂ ਕਰਨ ਦੀ ਬਜਾਏ ਅੱਜ ਪੈਨਸ਼ਨਰਜ਼ ਤੇ ਮੁਲਾਜ਼ਮਾਂ ਦਾ 18% ਬਣਦੇ ਡੀ ਏ ਦੀਆਂ ਕਿਸ਼ਤਾਂ ਅਤੇ ਬਕਾਇਆ ਦੇਣ ਤੋਂ ਭੱਜ ਰਹੀ ਹੈ ਅਤੇ ਮਾਨਯੋਗ ਹਾਈਕੋਰਟ ਕਰੋਟ ਵਿੱਚ ਹਲਫ਼ ਨਾਮਾਂ ਦੇ ਰਹੀ ਹੈ ਕਿ ਡੀ ਏ ਮੁਲਾਜ਼ਮਾਂ ਨੂੰ ਨਹੀਂ ਦੇਣਾ ਬਣਦਾ।ਇਸ ਰੈਲੀ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਰਾਜ ਕੁਮਾਰ ਕੁੱਕੜ, ਦਰਸ਼ਨ ਸਿੰਘ ਪਤਲੀ, ਰਵਿੰਦਰ ਸ਼ਰਮਾ, ਅੰਕੁਸ਼ ਭੰਡਾਰੀ,ਵਿਸ਼ਾਲ ਗੁਪਤਾ, ਹਰਪ੍ਰੀਤ ਸਿੰਘ ਥਿੰਦ, ਸੁਤੰਤਰ ਸਿੰਘ, ਗੁਰਮੇਲ ਸਿੰਘ,ਨਵਇੰਦਰ ਸਿੰਘ, ਬਲਵੀਰ ਸਿੰਘ ਗਿੱਲਾਵਾਲਾ, ਦਿਨੇਸ਼ ਕੁਮਾਰ, ਅਰੁਣ ਕੁਮਾਰ, ਰਾਕੇਸ਼ ਕੰਬੋਜ, ਮਨਜਿੰਦਰ ਸਿੰਘ, ਸੰਦੀਪ ਸਿੰਘ,ਪਵਨ ਮਨਚੰਦਾ, ਹਰਜੀਤ ਸਿੰਘ, ਤਜਿੰਦਰ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ, ਪ੍ਰੀਤਮ ਸਿੰਘ,ਪੂਰਨ ਚੰਦ, ਸ਼ੇਖਰ, ਗੁਰਪ੍ਰੀਤ ਸਿੰਘ, ਮੁਖਤਿਆਰ ਸਿੰਘ, ਨਰਿੰਦਰ ਨਾਥ, ਹਰਪ੍ਰੀਤ ਸਿੰਘ ਸੋਢੀ,ਰਵੀ ਬਜਾਦੀਪੁਰੀ, ਤਰਸੇਮ ਲਾਲ ,ਮੋਹਨ ਲਾਲ,ਵਿਕਟਰ ਦਿਆਲ,ਜੇਮੈਸ, ਜਗਰੂਪ ਮਸੀਹ, ਜਗਦੀਸ਼ ਕੁਮਾਰ,ਚੰਦਰ ਮੋਹਨ, ਅਸ਼ੋਕ ਕੁਮਾਰ , ਵਿਜੇ ਹੈਪੀ,ਪਰਮਜੀਤ ਕੌਰ, ਰੇਨੂੰ ਬਾਲਾ, ਪਰਮਪਾਲ ਕੌਰ, ਇੰਦਰਜੀਤ ਕੌਰ, ਆਦਿ ਹਾਜ਼ਰ ਸਨ। ਉਪਰੋਕਤ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਾਂ ਕੀਤਾ ਗਿਆ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸਰਕਾਰ ਨੂੰ ਚਲਦਾ ਕਰਨ ਲਈ ਮੁਲਾਜ਼ਮ ਅਤੇ ਪੈਨਸ਼ਨਰ ਨਿਰਣਾਇਕ ਭੂਮਿਕਾ ਨਿਭਾਉਣ ਗੇ। ਉਹਨਾਂ ਅੱਗੇ ਦੱਸਿਆ ਕਿ 7 ਅਗਸਤ ਨੂੰ ਮੋਹਾਲੀ ਵਿਖੇ ਹੋਣ ਵਾਲੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *