ਫਗਵਾੜਾ ‘ਚ ਇਤਿਹਾਸਕ ਤੇ ਯਾਦਗਾਰੀ ਹੋ ਨਿਬੜਿਆ ਰਵਿਦਾਸੀਆ ਧਰਮ ਦਾ ਚੇਤਨਾ ਸੰਤ ਸਮਾਗਮ * ਸੰਤਾਂ-ਮਹਾਂਪੁਰਸ਼ਾਂ ਨੇ ਦਿੱਤਾ ਧਰਮ ਪ੍ਰਚਾਰ ਅਤੇ ਏਕਤਾ ਦਾ ਸੰਦੇਸ਼ * ਸੰਗਤਾਂ ਨੇ ਲਿਆ ਜਨਗਣਨਾ ‘ਚ ਰਵਿਦਾਸੀਆ ਧਰਮ ਦਰਜ ਕਰਵਾਉਣ ਦਾ ਪ੍ਰਣ

Spread the love
ਫਗਵਾੜਾ 13 ਜੁਲਾਈ (   ਪ੍ਰੀਤ ਕੌਰ ਪ੍ਰੀਤੀ       ) ਅਖਿਲ ਭਾਰਤੀ ਰਵਿਦਾਸੀਆ ਧਰਮ ਸੰਗਠਨ (ਪੰਜਾਬ ਇਕਾਈ) ਵੱਲੋਂ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਕਰਵਾਇਆ ਗਿਆ ਮਹਾਨ ਰਵਿਦਾਸੀਆ ਧਰਮ ਚੇਤਨਾ ਸੰਤ ਸਮਾਗਮ ਸਮੁੱਚੇ ਸਤਿਗੁਰੂ ਰਵਿਦਾਸ ਸਾਧੂ ਸਮਾਜ ਦੀ ਭਰਵੀਂ ਸਮੂਲੀਅਤ, ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਪੁੱਜੀਆਂ ਸੰਗਤਾਂ ਅਤੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਇਤਿਹਾਸਕ ਅਤੇ ਯਾਦਗਾਰੀ ਢੰਗ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਰਵਿਦਾਸੀਆ ਧਰਮ ਦੇ ਪ੍ਰਚਾਰ-ਪ੍ਰਸਾਰ, ਧਾਰਮਿਕ ਏਕਤਾ ਅਤੇ ਵੱਖਰੀ ਧਾਰਮਿਕ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਦੀ ਅਗਵਾਈ ਪਦਮਸ਼੍ਰੀ ਸੰਤ ਨਿਰੰਜਣ ਦਾਸ ਮਹਾਰਾਜ, ਗੱਦੀਨਸ਼ੀਨ ਡੇਰਾ ਸੱਚਖੰਡ ਬੱਲਾਂ ਅਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਪਬਲਿਕ ਚੈਰੀਟੇਬਲ ਟਰੱਸਟ, ਸੀਰ ਗੋਵਰਧਨਪੁਰ (ਕਾਸ਼ੀ) ਨੇ ਕੀਤੀ। ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ’ਤੇ ਚੱਲਣ, ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਅਤੇ ਰਵਿਦਾਸੀਆ ਧਰਮ ਦੇ ਪ੍ਰਚਾਰ ਲਈ ਹਰ ਘਰ ਤੱਕ ਪਹੁੰਚਣ ਦਾ ਸੱਦਾ ਦਿੱਤਾ। ਨਾਲ ਹੀ ਉਨ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪਾਵਨ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ ’ਤੇ ਸ਼ਾਨਦਾਰ ਅਤੇ ਯਾਦਗਾਰੀ ਢੰਗ ਨਾਲ ਮਨਾਉਣ ਦਾ ਵੀ ਅਹਿਦ ਦੁਹਰਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਤਾਂ ਮਹਾਂਪੁਰਸ਼ਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਦੀ ਆਉਣ ਵਾਲੀ ਜਨਗਣਨਾ ਵਿੱਚ ਰਵਿਦਾਸੀਆ ਧਰਮ ਲਈ ਵੱਖਰਾ ਧਾਰਮਿਕ ਕਾਲਮ ਦੇਣ ਸਬੰਧੀ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾਵੇ ਤਾਂ ਜੋ ਰਵਿਦਾਸੀਆ ਸਮਾਜ ਆਪਣੀ ਵੱਖਰੀ ਧਾਰਮਿਕ ਪਹਿਚਾਣ ਨੂੰ ਸੰਵਿਧਾਨਕ ਤੌਰ ’ਤੇ ਦਰਜ ਕਰਵਾ ਸਕੇ। ਇਸ ਦੇ ਨਾਲ ਹੀ ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਸਤਿਗੁਰੂ ਰਵਿਦਾਸ ਮੰਦਰ ਦੀ ਪਹਿਲਾਂ ਵਾਲੀ ਸਮੁੱਚੀ ਜ਼ਮੀਨ ਮੁੜ ਮੰਦਰ ਦੇ ਨਾਂ ਅਲਾਟ ਕਰਨ ਦੀ ਮੰਗ ਵੀ ਉਠਾਈ ਗਈ। ਸਮਾਗਮ ਦੌਰਾਨ ਸਮੁੱਚੇ ਰਵਿਦਾਸੀਆ ਭਾਈਚਾਰੇ ਨੇ ਇਕਜੁੱਟ ਹੋ ਕੇ ਇਤਿਹਾਸਕ ਪ੍ਰਣ ਲਿਆ ਕਿ ਸਾਲ 2027 ਦੀ ਜਨਗਣਨਾ ਦੌਰਾਨ ਆਪਣੇ ਧਰਮ ਵਾਲੇ ਕਾਲਮ ਵਿੱਚ ‘ਰਵਿਦਾਸੀਆ’ ਹੀ ਦਰਜ ਕਰਵਾਇਆ ਜਾਵੇਗਾ, ਤਾਂ ਜੋ ਰਵਿਦਾਸੀਆ ਧਰਮ ਦੀ ਵੱਖਰੀ ਪਛਾਣ ਨੂੰ ਹੋਰ ਮਜ਼ਬੂਤੀ ਮਿਲ ਸਕੇ। ਇਸ ਮੌਕੇ ਪਦਮਸ਼੍ਰੀ ਸੰਤ ਨਿਰੰਜਣ ਦਾਸ ਮਹਾਰਾਜ, ਸਾਂਈ ਪੱਪਲ ਸ਼ਾਹ ਭਰੋ ਮਜਾਰਾ, ਬਾਬਾ ਟੇਕ ਚੰਦ ਜੀ, ਸੰਤ ਪ੍ਰਦੀਪ ਦਾਸ ਕਠਾਰ ਵਾਲੇ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਗੁਰਦੀਪ ਗਿਰੀ ਮਹਾਰਾਜ, ਸੰਤ ਕ੍ਰਿਸ਼ਨ ਨਾਥ ਜੀ (ਡੇਰਾ ਚਹੇੜੂ), ਸੰਤ ਸੁਖਵਿੰਦਰ ਦਾਸ ਢੱਡੇ, ਸੰਤ ਹਰਵਿੰਦਰ ਦਾਸ, ਸੰਤ ਮੇਜਰ ਦਾਸ ਸਾਲੂਵਾਲ, ਸੰਤ ਵੀਰ ਸਿੰਘ ਹਿਤਕਾਰੀ, ਸੰਤ ਟਹਿਲ ਨਾਥ ਜੀ, ਸੰਤ ਲਖਵਿੰਦਰ ਦਾਸ ਕੁਡਿਆਣਾ, ਸੰਤ ਬਲਵੀਰ ਦਾਸ ਡੀਗਰੀਆਂ, ਸੁਆਮੀ ਬਲਰਾਮ ਰਾਏ, ਸੁਆਮੀ ਰਜਿੰਦਰ ਪ੍ਰਸਾਦ, ਬੀਬੀ ਕ੍ਰਿਸ਼ਨਾ ਦੇਵੀ, ਬੀਬੀ ਸੁਜਾਤਾ ਬੰਗੜ, ਸੰਤ ਰੋਸ਼ਨੀ ਦੇਵੀ, ਸੰਤ ਰਾਮ ਦਿਆਲ, ਸੰਤ ਬਿਕਰਮ ਰਵਿਦਾਸੀਆ, ਸੰਤ ਰਾਮ ਦਾਸ ਅਸਨਾਵਲੇ ਅਤੇ ਸੰਤ ਰਸ਼ਪਾਲ ਦਾਸ ਤੋਂ ਇਲਾਵਾ ਸਿਆਸੀ ਅਤੇ ਸਮਾਜਿਕ ਖੇਤਰਾਂ ਤੋਂ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਐਸ.ਸੀ. ਕਮਿਸ਼ਨ ਭਾਰਤ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ, ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਸੰਸਦੀ ਸਕੱਤਰ ਅਵਿਨਾਸ਼ ਚੰਦਰ ਕਲੇਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਐਡਵੋਕੇਟ ਬਲਵਿੰਦਰ ਕੁਮਾਰ, ਅਸ਼ੋਕ ਭਾਰਤੀ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਵਿਜੇ ਕੁਮਾਰ ਅਹੀਰ, ਰਾਮਜੀਤ, ਰਾਜਕੁਮਾਰ ਬਸਰਾ, ਮਨੋਹਰ ਬੈਂਸ, ਨਿਰੰਜਣ ਚੀਮਾ, ਰਾਜਕੁਮਾਰ ਫਿਲੌਰ, ਡਾ. ਸਤੀਸ਼ ਸੁਮਨ, ਡਾ. ਕਮਲ ਸਾਂਪਲਾ, ਸੰਜੀਵ ਤਾਜਪੁਰੀ, ਡਾ. ਪ੍ਰੇਮ ਧਨਾਲ, ਅਨੁ ਸਹੋਤਾ ਸੂਬਾ ਪ੍ਰਧਾਨ ਯੁਵਾ ਵਿਕਾਸ ਮੋਰਚਾ ਪੰਜਾਬ ਅਤੇ ਅਸ਼ਵਨੀ ਸਹੋਤਾ ਜਨਰਲ ਸਕੱਤਰ, ਜਤਿੰਦਰ ਬੱਧਣ, ਸੁਰਿੰਦਰ ਭਾਟੀਆ, ਲਾਲ ਚੰਦ ਮਲੋਟ ਸਮੇਤ ਅਨੇਕਾਂ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜਰ ਸਨ। ਸਮਾਗਮ ਦੌਰਾਨ ਗਿਆਨੀ ਕੁਲਵੰਤ ਸਿੰਘ ਕਜਲਾ ਅਤੇ ਨਿਰੰਜਣ ਦਾਸ ਚੀਮਾ ਨੇ ਮੰਚ ਸੰਚਾਲਨ ਦੀਆਂ ਸੇਵਾਵਾਂ ਨਿਭਾਈਆਂ, ਜਦਕਿ ਧਾਰਮਿਕ ਗਾਇਕ ਰਾਜ ਦਦਰਾਲ, ਐੱਸ.ਐੱਸ. ਆਜ਼ਾਦ, ਬਲਵਿੰਦਰ ਬਿੱਟੂ, ਪ੍ਰੀਆ ਬੰਗਾ, ਬਬਲੀ ਵਿਰਦੀ ਅਤੇ ਗਗਨ ਧਨਾਲ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਖੀਰ ਵਿੱਚ ਪਦਮਸ਼੍ਰੀ ਸੰਤ ਨਿਰੰਜਣ ਦਾਸ ਮਹਾਰਾਜ ਜੀ ਵਲੋਂ ਪਹੁੰਚੇ ਸੰਤ ਮਹਾਂਪੁਰਸ਼ਾਂ, ਸਮਾਜਿਕ ਅਤੇ ਸਿਆਸੀ ਆਗੂਆਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਸੋਮਰਾਜ ਗੋਲਡ ਮੈਡਲਿਸਟ, ਜੱਥੇਦਾਰ ਸਰੂਪ ਸਿੰਘ ਖਲਵਾੜਾ, ਬਲਵੰਤ ਸਿੰਘ, ਵਿਜੇ ਕੁਮਾਰ ਸਰਪੰਚ ਢੱਕ ਪੰਡੋਰੀ, ਚੰਦਰੇਸ਼ ਕੌਲ, ਜੋਗਿੰਦਰ ਪਾਲ, ਅਵਤਾਰ ਕਜਲਾ, ਸੋਮ ਨਾਥ ਕ੍ਰਿਪਾਲਪੁਰ ਕਲੋਨੀ, ਸਾਲਗਰਾਮ ਜੱਸੀ, ਹਰਮੇਸ਼ ਲਾਲ ਨਵੀਂ ਆਬਾਦੀ ਨਾਰੰਗਸ਼ਾਹਪੁਰ, ਅਸ਼ੋਕ ਸੰਧੂ, ਡਾ. ਸੁਖਦੇਵ ਬੰਗਾ, ਸੁਰਿੰਦਰ ਬੱਬੂ, ਮਾਸਟਰ ਜਗਦੀਸ਼ ਕਲੇਰ, ਗੁਰਬਚਨਾ ਰਾਮ, ਰਾਣੀ ਸਰਪੰਚ ਮਹੇੜੂ, ਦੇਸਰਾਜ, ਚਰਨਜੀਤ ਚਹੇੜੂ, ਜੀਤਾ ਕੋਟਰਾਣੀ ਆਦਿ ਵੀ ਹਾਜਰ ਸਨ।
ਤਸਵੀਰ ਕੈਪਸ਼ਨ: ਪਦਮਸ਼੍ਰੀ ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਸੰਤ ਮਹਾਂਪੁਰਸ਼ਾਂ, ਸਮਾਜਿਕ ਅਤੇ ਸਿਆਸੀ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ ਅਖਿਲ ਭਾਰਤੀਆ ਰਵਿਦਾਸੀਆ ਧਰਮ ਸੰਗਠਨ ਦੇ ਅਹੁਦੇਦਾਰ, ਮੰਚ ‘ਤੇ ਵਿਰਾਜਮਾਨ ਸੰਤ ਮਹਾਪੁਰਸ਼ ਅਤੇ (ਹੇਠਾਂ) ਸੰਗਤਾਂ ਦਾ ਠਾਠ੍ਹਾਂ ਮਾਰਦਾ ਇਕੱਠ।
  • Related Posts

    ਅਜੋਕੇ ਲੁੱਟ-ਕਸੁੱਟ ਦੇ ਸਿਸਟਮ ਨੂੰ ਖਤਮ ਕਰਨ ਲਈ ਅੰਬੇਡਕਰੀ ਸਿਸਟਮ ਦਾ ਤਾਕਤਵਰ ਹੋਣਾ ਜ਼ਰੂਰੀ: ਕਾਲੀ ਪਾਇਲ ਦੋਰਾਹਾ ਤੋਂ ਡਾ. ਅੰਬੇਡਕਰ ਨਵਯੁਵਕ ਦਲ ਦੀ ਸੰਗਠਨਾਤਮਕ ਮੁਹਿੰਮ ਦੀ ਸ਼ੁਰੂਆਤ, ਸਮਾਜਿਕ ਏਕਤਾ ਅਤੇ ਭਾਈਚਾਰੇ ਦਾ ਦਿੱਤਾ ਸੰਦੇਸ਼

    Spread the love

    Spread the loveਦੋਰਾਹਾ, 14 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਡਾ. ਅੰਬੇਡਕਰ ਨਵਯੁਵਕ ਦਲ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੋਰਾਹਾ ਵਿਖੇ ਜਸਵਿੰਦਰ ਸਿੰਘ ਦੋਰਾਹਾ ਦੀ ਅਗਵਾਈ ਹੇਠ ਪਹਿਲੀ ਅਹਿਮ…

    ਪਿੰਡ ਗੜੀ ਬੇਟ ‘ਚ ਦਿਖਾਈ ਗਈ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ਸਕਰੀਨਿੰਗ ਦੇਖ ਕੇ ਲੋਕ ਹੋਏ ਭਾਵੁਕ, ਮਨੁੱਖੀ ਹੱਕਾਂ ਲਈ ਸ਼ਹੀਦੀ ਨੂੰ ਕੀਤਾ ਯਾਦ

    Spread the love

    Spread the loveਮਾਛੀਵਾੜਾ ਸਾਹਿਬ, 13 ਜੁਲਾਈ (ਸੁੱਚਾ ਬੰਗੜ)- ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕੁਰਬਾਨੀ ਨੂੰ ਸਮਰਪਿਤ ਪੰਜਾਬੀ ਫਿਲਮ “ਸਤਲੁਜ” ਦੀ ਵਿਸ਼ੇਸ਼…

    Leave a Reply

    Your email address will not be published. Required fields are marked *