ਬਰਨਾਲਾ ਦੀ ਪ੍ਰਸਿੱਧ ਵੈਸਟਸਿਟੀ ਕਲੋਨੀ ਵਿਕਾਸ ਦੇ ਰਾਹ ’ਤੇ, ਨਵੀਂ ਬਣੀ ਕਮੇਟੀ ਦੇ ਫ਼ੈਸਲਿਆਂ ਦੀ ਹੋ ਰਹੀ ਸ਼ਲਾਘਾ  ਕਮਾਡੋ ਸਟੌਲਟੀ . ਅਤੇ ਗੱਡੀਆਂ ਤੇ ਸਟਿਕਰਾਂ ,ਨਾਲ ਕਲੋਨੀ ਦੀ ਦਸ਼ਾ ਸੁਧਰੀਂ 

Spread the love
 ਬਰਨਾਲਾ 6 ਜੁਲਾਈ 2026 — ਬਲਵੰਤ ਸਿੰਘ ਸਿੱਧੂ ਬਰਨਾਲਾ: ਸ਼ਹਿਰ ਦੀ ਪ੍ਰਸਿੱਧ ਵੈਸਟਸਿਟੀ ਕਲੋਨੀ ਇਨ੍ਹਾਂ ਦਿਨਾਂ ਤੇਜ਼ੀ ਨਾਲ ਵਿਕਾਸ ਦੇ ਰਾਹ ’ਤੇ ਅੱਗੇ ਵੱਧ ਰਹੀ ਹੈ। ਨਵੀਂ ਪ੍ਰਬੰਧਕ ਕਮੇਟੀ ਵੱਲੋਂ ਕਲੋਨੀ ਦੇ ਹਿੱਤ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਅਤੇ ਲੋਕ-ਹਿਤੈਸ਼ੀ ਫ਼ੈਸਲੇ ਲਏ ਜਾ ਰਹੇ ਹਨ, ਜਿਨ੍ਹਾਂ ਨੂੰ ਕਲੋਨੀ ਵਾਸੀਆਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਵਸਨੀਕ ਵੀ ਖੁੱਲ੍ਹੇ ਦਿਲ ਨਾਲ ਸਹਿਯੋਗ ਕਰਦੇ ਹੋਏ ਵਿਕਾਸ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਸਾਡੀ ਟੀਮ ਵੱਲੋਂ ਜਦੋਂ ਵੈਸਟਸਿਟੀ ਕਲੋਨੀ ਦਾ ਦੌਰਾ ਕੀਤਾ ਗਿਆ ਤਾਂ  ਉੱਥੇ ਵਿਕਾਸ ਅਤੇ ਸੁਚੱਜੇ ਪ੍ਰਬੰਧਾਂ ਦੀ ਝਲਕ ਸਪੱਸ਼ਟ ਨਜ਼ਰ ਆਈ। ਨਵੀਂ ਕਮੇਟੀ ਵੱਲੋਂ ਹਰ ਇੱਕ ਜਾਂ ਦੋ ਦਿਨਾਂ ਬਾਅਦ ਕਲੋਨੀ ਦੇ ਵਟਸਐਪ ਸਮੂਹ ’ਤੇ ਲਾਈਵ ਹੋ ਕੇ ਸਮੂਹ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਆਧੁਨਿਕ ਤਰੀਕੇ ਨਾਲ ਹੋ ਰਹੀਆਂ ਇਹ ਮੀਟਿੰਗਾਂ ਰਾਹੀਂ ਭਲਾਈ ਦੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ, ਜਿਸ ਨਾਲ ਸਮੇਂ ਦੀ ਵੀ ਬਚਤ ਹੁੰਦੀ ਹੈ ਅਤੇ ਵੱਧ ਤੋਂ ਵੱਧ ਲੋਕ ਆਪਣੀ ਰਾਏ ਦੇ ਸਕਦੇ ਹਨ। ਨਵੀਂ ਕਮੇਟੀ ਵੱਲੋਂ ਸੁਰੱਖਿਆ ਨੂੰ ਪਹਿਲ ਦਿੰਦਿਆਂ ਸਰਗਰਮ ਅਤੇ ਜ਼ਿੰਮੇਵਾਰ ਸਕਿਉਰਿਟੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਦੋਪਹੀਆ ਅਤੇ ਚਾਰਪਹੀਆ ਵਾਹਨਾਂ ਲਈ ਕਲੋਨੀ ਦੇ ਵਿਸ਼ੇਸ਼ ਸਟਿੱਕਰ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਸੁਰੱਖਿਆ ਕਰਮਚਾਰੀ ਆਸਾਨੀ ਨਾਲ ਕਲੋਨੀ ਦੇ ਵਸਨੀਕਾਂ ਅਤੇ ਬਾਹਰੀ ਵਿਅਕਤੀਆਂ ਦੀ ਪਛਾਣ ਕਰ ਸਕਣ। ਕਲੋਨੀ ਦੇ ਮੁੱਖ ਗੇਟ ’ਤੇ ਨਿਗਰਾਨੀ ਕੈਮਰੇ ਚਾਲੂ ਕਰ ਦਿੱਤੇ ਗਏ ਹਨ। ਨਾਲ ਹੀ ਮੁੱਖ ਗੇਟ ਦੀ ਮੋਟਰ ਵੀ ਠੀਕ ਕਰਵਾ ਦਿੱਤੀ ਗਈ ਹੈ, ਜਿਸ ਨਾਲ ਗੇਟ ਨੂੰ ਖੋਲ੍ਹਣ ਅਤੇ ਬੰਦ ਕਰਨ ਵਿੱਚ ਆ ਰਹੀ ਦਿੱਕਤ ਦੂਰ ਹੋ ਗਈ ਹੈ। ਕਮੇਟੀ ਵੱਲੋਂ ਕਲੋਨੀ ਦੇ ਵਸਨੀਕਾਂ ਦੀਆਂ ਵੋਟਾਂ ਬਣਵਾਉਣ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਇੱਕਜੁੱਟ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਵਿਕਾਸ ਕਾਰਜ ਕਰਵਾਏ ਜਾ ਸਕਣ। ਇਸ ਤੋਂ ਇਲਾਵਾ ਮਹਿਲਾਵਾਂ ਲਈ ₹1000 ਅਤੇ ₹1500 ਵਾਲੀਆਂ ਸਰਕਾਰੀ ਯੋਜਨਾਵਾਂ ਦੇ ਫਾਰਮ ਵੀ ਭਰੇ ਜਾ ਰਹੇ ਹਨ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਮਿਲ ਸਕੇ। ਕਲੋਨੀ ਵਿੱਚ ਹੋਰ ਵੀ ਕਈ ਸਰਬਸਾਂਝੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੀ ਵਸਨੀਕ ਖੁੱਲ੍ਹ ਕੇ ਸ਼ਲਾਘਾ ਕਰ ਰਹੇ ਹਨ। ਕਲੋਨੀ ਦੇ ਸਕਿਉਰਿਟੀ ਇੰਚਾਰਜ ਗੁਰਸੰਤ ਸਿੰਘ ਜਗਤਾਰ ਨੇ ਦੱਸਿਆ ਕਿ ਕਮੇਟੀ ਦਾ ਮੁੱਖ ਉਦੇਸ਼ ਕਲੋਨੀ ਨੂੰ ਸੁਰੱਖਿਅਤ, ਸੁਚੱਜੀ ਅਤੇ ਹਰ ਪੱਖੋਂ ਵਿਕਸਤ ਬਣਾਉਣਾ ਹੈ ਇਸ ਮੌਕੇ ਵੀਡੀਉ ਕਾਲ ਤੇ ਗੱਲ ਮੀਟਿੰਗਾ ਕਰਨ ਵਾਲੇ ਕਲੋਨੀ ਵਾਸੀ ਰਾਹੁਲ ਜੀ ਅਤੇ ਕਲੋਨੀਜਰ ਪਿਆਰਾ ਲਾਲ ਦੇ ਨਾਲ-ਨਾਲ ਨਿਰਪਾਲ ਸਿੰਘ ਪਾਲੀ, ਸੁਰਿੰਦਰ ਕੁਮਾਰ ਜਿੰਦਲ, ਭਾਰਤ ਭੂਸ਼ਨ ਕਾਲੀ, ਹਰਚਰਨ ਮਾਨ, ਬਿੱਟੂ ਬਾਂਸਲ, ਰਪਿੰਦਰ ਬੱਬੂ ਟੱਲੇਵਾਲ, ਪਰਦੀਪ ਗਰਗ, ਜ਼ੋਰਾਂ ਸਿੰਘ ਖਿਆਲੀ, ਸਤੀਸ਼ ਕੁਮਾਰ ਦਾਨਗੜੀਆ, ਡਾ. ਧਰਮਿੰਦਰ, ਜੀਵਨ ਕੁਮਾਰ, ਸੁਰਿੰਦਰ ਕੁਮਾਰ ਸਹਿਣੇ ਵਾਲੇ, ਦਰਸ਼ਨ ਸਿੰਘ, ਮਿੱਟੂ ਕੇਵਲ ਵਾਲਾ, ਸੋਹਣ ਲਾਲ, ਗੋਕਲ ਪ੍ਰਕਾਸ਼, ਰਵਿੰਦਰ ਬਿੱਲੀ, ਬੱਬੂ ਸਿੰਗਲਾ, ਅਸ਼ੋਕ ਕੁਮਾਰ (ਕੁਮਾਰ ਸਟੂਡੀਓ), ਸੁਰਿੰਦਰ ਸਿੰਘ ਬਾਠ, ਸਤੀਸ਼ ਕੁਮਾਰ ਕੋਟਦੁਨਾ, ਮਨੋਜ ਕੁਮਾਰ ਬਿੱਟੂ, ਹੁਕਮ ਚੰਦ, ਸੁਰਿੰਦਰ ਕੁਮਾਰ ਠੇਕੇਦਾਰ, ਜਸਵਿੰਦਰ ਸਿੰਘ, ਰਤਨਲਾਲ, ਡਾ. ਰਾਮਪਾਲ, ਬਿਕਰਮ ਮਾਸਟਰ, ਗੁਰਮੇਲ ਮਾਸਟਰ, ਕੁਲਵੀਰ ਸਿੰਘ, ਵਿਜੇ ਕੁਮਾਰ (ਮਹਿਲਕਲਾ), ਨਾਭਚੰਦ ਜਿੰਦਲ, ਰਣਦੀਪ ਸਿੰਘ ਪਟਿਆਲ ਵਾਲੇ, ਰਕੇਸ਼ ਕੁਮਾਰ, ਸੁੱਖਾ ਢਿੱਲੋਂ, ਤਰਨਜੀਤ ਸਿੰਘ, ਪਰਮਜੀਤ ਸਿੰਘ ਮਹਿਤਾ, ਗਿਰੀ ਬਾਂਸਲ, ਹਰਜਿੰਦਰ ਸਿੰਘ ਸਟੈਨੋ, ਪ੍ਰਵਿੰਦਰ ਸਿੰਘ, ਸੁਖਵਿੰਦਰ ਸਿੰਘ,
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *