ਬਹਾਵਲਪੁਰ ਮਹਾਸੰਘ ਵਲੋ 28ਵਾ ਮੁਫਤ ਰਾਸ਼ਨ ਵੰਡ ਸਮਾਗਮ : ਮੁਖੇਜਾ 

Spread the love

ਬੱਸੀ ਪਠਾਣਾ, 08 ਅਪ੍ਰੈਲ (ਉਦੇ ਧੀਮਾਨ): ਬਹਾਵਲਪੁਰ ਬਰਾਦਰੀ ਮਹਾਸੰਘ ਬਸੀ ਵਲੋ 28ਵਾ ਮੁਫਤ ਰਾਸ਼ਨ ਵੰਡ ਸਮਾਗਮ ਪ੍ਰਧਾਨ ਉਮ ਪ੍ਰਕਾਸ਼ ਮੁਖੇਜਾ ਦੀ ਪ੍ਰਧਾਨੀ ਵਿੱਚ ਬਹਾਵਲਪੁਰ ਧਰਮਸਾਲਾ ਮਹਲਾ ਗੁਰੂ ਨਾਨਕ ਪੁਰਾ ਵਿਖੇ ਜਰੂਰਤਮਦ 28 ਪਰਿਵਾਰਾ ਨੂੰ ਰਾਸ਼ਨ ਤਕਸੀਮ ਕੀਤਾ ਗਿਆ ।ਸਮਾਗਮ ਦੇ ਮੁੱਖ ਮਹਿਮਾਨ ਸੇਠ ਆਤਮ ਚੰਦ ਕਪੜੇ ਵਾਲੇ ਸਨ। ਮੁੱਖ ਮਹਿਮਾਨ ਵਲੋ ਦਸਿਆ ਮਹਾਸੰਘ ਵਲੋ ਪਿਛਲੇ 22ਸਾਲਾ ਤੋ ਦਾਨੀ ਸੱਜਣਾ ਦੇ ਸਹਿਯੋਗ ਨਾਲ ਸੋਸ਼ਲ, ਧਾਰਮਿਕ, ਸਮਾਜਿਕ ਕੰਮ ਕਰਵਾਏ ਜਾਦੇ ਹਨ। ਮਹਾਸੰਘ ਵਲੋ ਹਰ ਮਹੀਨੇ ਇਕ ਜਰੂਰਤਮਦ ਪਰਿਵਾਰ ਨਾਲ ਜੋੜਿਆ ਜਾਦਾ ਹੈ ਤੇ ਹਰ ਮਹੀਨੇ ਲੈਬਾਟਰੀ ਖੂਨ ਟੈਸਟ ਕੈਂਪ ਲਗਾਇਆ ਜਾਦਾ ਹੈ। ਮਹਾਸੰਘ ਵਲੋ ਬਹਾਵਲਪੁਰੀ ਫ੍ਰੀ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ ਉਹਨਾ ਕਿਹਾ ਆਪਣੇ ਲਈ ਤਾ ਹਰ ਕੋਈ ਕਰਦਾ ਕਿਸੇ ਲਈ ਕਰਨਾ ਹਰ ਕਿਸੇ ਦੇ ਵਸ ਦੀ ਗੱਲ ਨਹੀ। ਇਸ ਮੋਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸੋਕ ਧੀਮਾਨ, ਸਰਪ੍ਰਸਤ ਮਦਨ ਲਾਲ ਟੁਲਾਨੀ, ਵਾਸਦੇਵ ਨੰਦਾ, ਓਮ ਪ੍ਰਕਾਸ਼ ਥਰੇਜਾ, ਲੀਲਾ ਰਾਮ ਸੀਨੀਅਰ ਵਾਈਸ ਚੇਅਰਮੈਨ ਕਿਸ਼ਨ ਅਰੋੜਾ, ਵਾਈਸ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ, ਕੈਸੀਅਰ ਰਾਮ ਲਾਲ ਕੋਸਲ ਸਹਿਯੋਗੀ ਰਕੇਸ਼ ਰਬੜ, ਪਵਨ ਮੁਖੇਜਾ ਹਾਜਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *