ਭਾਰੀ ਬਾਰਸ਼ ਝਖੜ ਗੜੇਮਾਰੀ ਨਾਲ ਫਸਲਾਂ ਦਾ ਭਾਰੀ ਨੁਕਸਾਨ

Spread the love
ਹਲਕਾ ਗਿੱਦੜਬਾਹਾ, ਬਠਿੰਡਾ,ਜੈਤੋ ਹਲਕੇ ਦੇ ਪਿੰਡਾਂ ਚ੍ਹ ਕਿਸਾਨਾਂ ਦੀ ਪੱਕੀ ਖੜੀ ਕਣਕ ਦਾ ਭਾਰੀ ਨੁਕਸਾਨ
ਦੋਦਾ 4 ਅਪ੍ਰੈਲ (ਲਖਵੀਰ ਸਿੰਘ ਧੂਲਕੋਟੀਆ ) ਅੱਜ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਦਿਨ ਪਿਛਲੇ ਪਹਿਰ ਹੋਈ ਭਾਰੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜੋ ਕਿ ਪਿੰਡ ਭਲਾਈਆਣਾ ਕੋਟਲੀ,ਅਬਲੂ ਰਾਮੇਆਣਾ ਆਦਿ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਚ੍ਹ ਕਣਕ ਦੀ ਪੱਕੀ ਖੜੀ ਕਣਕ ਦਾ ਲਗਭਗ 80% ਨੁਕਸਾਨ ਹੋ ਚੁੱਕਾ ਹੈ ਇਲਾਕੇ ਦੇ ਕਿਸਾਨਾਂ ਨੂੰ ਨੇ ਦੱਸਿਆ ਕਿ ਕਿਸਾਨ ਪੱਕੀ ਖੜੀ ਫ਼ਸਲ ਤੋਂ ਬਹੁਤ ਵੱਡੀਆਂ ਆਸਾਂ ਸਨ ਕਿਸੇ ਸਿਰਫ਼ ਇੱਕ ਦੋ ਦਿਨ ਤੱਕ ਖੇਤਾਂ ਵਿੱਚ ਕੰਬਾਇਨਾਂ ਚੱਲ ਪੈਣੀਆਂ ਸਨ ਤਾਂ ਕੁਦਰਤ ਕਰੋਪ ਹੋ ਗਈ ਭਰੇ ਮਨ ਨਾਲ ਕਿਸਾਨਾਂ ਨੇ ਦੱਸਿਆ ਕਿ ਕਿਸੇ ਨੇ ਵਿਆਹ ਕੀਤੇ ਕਿਸੇ ਹੋਰ ਘਰੇਲੂ ਕੰਮਾਂ ਤੇ ਆੜਤੀਆਂ ਕੋਲੋਂ ਕਰਜਾ ਚੁੱਕ ਕੇ ਆਪਣੀਆਂ ਫ਼ਸਲਾਂ ਪਾਲੀਆ ਸਨ ਜਦੋਂ ਵੱਡਣ ਲਈ ਫਸਲ ਪੱਕ ਕੇ ਤਿਆਰ ਹੋ ਚੁੱਕੀ ਸੀ ਤਾਂ ਕੁਦਰਤ ਕਰੋਪ ਹੋ ਗਈ ਕਦੀਂ ਸਰਕਾਰਾਂ ਕਰੋਪ ਅਤੇ ਕਦੀ ਕੁਦਰਤ ਦੀ ਕਿਸਾਨਾਂ ਨੂੰ ਮਾਰ ਝੱਲਣੀ ਪੈਂਦੀ ਹੈ ਇਲਾਕੇ ਦੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *