ਮਾਛੀਵਾੜਾ ਸਾਹਿਬ 20 ਅਪ੍ਰੈਲ (ਸੁੱਚਾ ਬੰਗੜ ) ਸਿਵਲ ਸਰਜਨ ਲੁਧਿਆਣਾ ਦੇ ਡਾਕਟਰ ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ: ਜਸਦੇਵ ਸਿੰਘ ਦੀ ਅਗਵਾਈ ਦੇ ਵਿੱਚ ਜਿਗਰ ਦਿਵਸ ਮਨਾਇਆ ਗਿਆ ਇਹ ਦਿਵਸ ਮਾਛੀਵਾੜਾ ਹਸਪਤਾਲ ਦੇ ਅਧੀਨ ਆਉਂਦੇ ਸਾਰੇ ਸਿਹਤ ਕੇਂਦਰਾਂ ਦੇ ਵਿੱਚ ਮਨਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਡੀਕਲ ਅਫਸਰ ਡਾ: ਦਵਿੰਦਰ ਕੌਰ,ਡਾ :ਦਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਦਿਵਸ ਸਬੰਧੀ ਸਿਹਤ ਸੈਂਟਰਾਂ ਦੇ ਵਿੱਚ ਜਾਗਰੁਕਤਾ ਗਤੀਵਿਧੀਆਂ ਕਰਵਾਈਆਂ ਗਈਆਂ ਉਹਨਾਂ ਨੇ ਦੱਸਿਆ ਕਿ ਇਸ ਨੂੰ ਮਨਾਉਣ ਦਾ ਉਦੇਸ਼ ਸਾਡਾ ਸਿਰਫ ਲੋਕਾਂ ਨੂੰ ਜਿਗਰ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨਾ ਹੈ । ਸਥਾਨਕ ਹਸਪਤਾਲ ਦੇ ਵਿੱਚ ਇਹ ਦਿਵਸ ਮਨਾਉਂਦੇ ਹੋਏ ਡਾ: ਦਵਿੰਦਰ ਕੁਮਾਰ ਨੇ ਲੋਕਾਂ ਨੂੰ ਜਿਗਰ ਦੀਆਂ ਬਿਮਾਰੀਆਂ ਦੇ ਬਾਰੇ ਵਿਸਥਾਰ ਦੇ ਨਾਲ ਸਮਝਾਇਆ ਅਤੇ ਇਹਨਾਂ ਦੇ ਵਿਚਾਰ ਬਾਰੇ ਵੀ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਸਾਲ ਜਿਗਰ ਦਿਵਸ 2025 ਦਾ ਥੀਮ ਫੂਡ ਮੈਡੀਸਨ ਹੈ ਸਿਹਤਮੰਦ ਰਹਿਣ ਦੇ ਲਈ ਧਿਆਨ ਰੱਖਣਾ ਸਾਨੂੰ ਬਹੁਤ ਜਰੂਰੀ ਹੈ ਉਹਨਾਂ ਨੇ ਦੱਸਿਆ ਕਿ ਜਿਗਰ ਹਰ ਸਮੇਂ ਕੰਮ ਕਰਦਾ ਹੈ ਤੇ ਖੂਨ ਨੂੰ ਸਾਫ ਰੱਖਦਾ ਹੈ ਅਤੇ ਭੋਜਨ ਨੂੰ ਪਚਾਉਣ ਲਈ ਸਾਡੀ ਸਹਾਇਤਾ ਕਰਦਾ ਹੈ ਡਾਕਟਰ ਦਵਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਸਾਨੂੰ ਜਿਗਰ ਦੇ ਟੈਸਟ ਸਮੇਂ ਸਮੇਂ ਤੇ ਕਰਵਾ ਲੈਣੇ ਚਾਹੀਦੇ ਹਨ ਤਾਂ ਕਿ ਸਾਨੂੰ ਆਪਣੀ ਸਿਹਤ ਬਾਰੇ ਆਪਾਂ ਜਾਗਰਕ ਰਹੀਏ ਇਸ ਮੌਕੇ ਗੁਰਪ੍ਰੀਤ ਕੌਰ, ਜੱਗਪ੍ਰੀਤ ਸਿੰਘ ਅਤੇ ਪਰਮਜੀਤ ਕੌਰ ਵੀ ਮੌਜੂਦ ਸਨ ।







