ਮੈਡੀਕਲ ਪ੍ਰੈਕਟੀਸ਼ਨਰ ਨੂੰ ਰਜਿਸਟਰਡ ਕਰਨ ਦੀ ਮੰਗ ।

Spread the love
ਬਠਿੰਡਾ , 16 ਅਪ੍ਰੈਲ (ਰਾਮ ਸਿੰਘ ਕਲਿਆਣ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਨਥਾਣਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾਕਟਰ ਕੁਲਵੰਤ ਸਿੰਘ ਬੀਬੀ ਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਗੋਬਿੰਦਪੁਰਾ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ  ਡਾਕਟਰ ਕੁਲਵੰਤ ਸਿੰਘ ਬੀਬੀ ਵਾਲਾ ਨੇ ਪਿਛਲੇ ਮਹੀਨੇ  ਬਾਬਾ ਕਾਲੂ ਨਾਥ ਦੇ ਮੇਲੇ ਉਪਰੰਤ ਪਿੰਡ ਨਥਾਣਾ ਅਤੇ ਪਿੰਡ ਗੰਗਾ ਵਿਖੇ ਲਗਾਏ ਫਰੀ ਮੈਡੀਕਲ ਕੈਂਪ ਅਤੇ ਪਿੰਡ ਸੇਮਾ ਵਿਖੇ ਟੂਰਨਾਮੈਂਟ ਦੌਰਾਨ ਲਗਾਏ ਗਏ ਫਰੀ ਮੈਡੀਕਲ ਕੈਂਪ ਅਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਗਾਏ ਗਏ ਫਰੀ ਮੈਡੀਕਲ  ਕੈਂਪ  ਵਿੱਚ ਯੂਨੀਅਨ ਦੇ ਵਰਕਰਾਂ ਵੱਲੋਂ ਨਿਭਾਈ ਗਈ ਡਿਊਟੀ ਦੀ ਪ੍ਰਸ਼ੰਸਾ ਕੀਤੀ ਜ਼ਿਲ੍ਹਾ ਮੈਂਬਰ ਡਾਕਟਰ ਜਗਤਾਰ ਸਿੰਘ ਕਰਾੜਵਾਲਾ  ਅਤੇ ਡਾਕਟਰ ਦਰਸ਼ਨ ਸਿੰਘ ਗੋਬਿੰਦਪੁਰਾਂ ਨੇ ਜਿਲ੍ਹਾ ਰਿਪੋਰਟ ਪੇਸ਼ ਕੀਤੀ। ਬਲਾਕ ਸਕੱਤਰ ਡਾਕਟਰ ਜਗਦੀਸ਼ ਸਿੰਘ ਗੋਬਿੰਦਪੁਰਾ ਨੇ ਬਲਾਕ ਦੀ ਰਿਪੋਰਟ ਪੇਸ਼ ਕੀਤੀ ਬਜਾਜ ਗੈਸਟਰੋ ਹਸਪਤਾਲ ਬਠਿੰਡਾ ਦੇ ਡਾਕਟਰ ਦੀਪਕ ਬਜਾਜ ਐਮ ਬੀ ਬੀ ਐਸ ,ਐਮ ਐਸ ਨੇ ਲੀਵਰ ਅਤੇ ਪਿੱਤੇ  ਬਵਾਸੀਰ ਤੇ ਹਾਰਨੀਆ ਦੇ ਅਪ੍ਰੇਸ਼ਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਮਹੇਸ਼ਵਰੀ  ਚਿਲਡਰਨ ਹਸਪਤਾਲ ਬਠਿੰਡਾ ਦੇ ਡਾਕਟਰ ਕੋਮਲ ਅਗਰਵਾਲ ਐਮ ਡੀ ਨੇ ਛੋਟੇ ਬੱਚਿਆਂ ਨੂੰ ਆ ਰਹੀਆਂ ਗਰਮੀਆਂ ਤੋਂ ਬਚਾਉਣ ਲਈ ਇਲਾਜ  ਬਾਰੇ ਅਤੇ ਆਈ ਵੀ ਐਫ਼ ਬਾਰੇ ਜਾਣਕਾਰੀ ਸਾਂਝੀ ਕੀਤੀ ਚੇਅਰਮੈਨ ਡਾਕਟਰ ਹਰਜੀਤ ਸਿੰਘ ਪਿੰਡ ਪੂਹਲਾ ਨੇ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਆਏ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ ਡਾਕਟਰ ਪਰਮਜੀਤ ਸਿੰਘ ਪੂਹਲੀ ਡਾਕਟਰ ਰਣਜੀਤ ਸਿੰਘ ਗੋਬਿੰਦਪੁਰਾ ਡਾਕਟਰ ਸੁਖਰਾਜ ਸਿੰਘ ਗੋਬਿੰਦਪੁਰਾ ਡਾਕਟਰ ਅਜੈਬ ਸਿੰਘ ਨਥਾਣਾ ਡਾਕਟਰ ਜਗਸੀਰ ਸਿੰਘ ਨਥਾਣਾ ਡਾਕਟਰ ਮਨਜੀਤ ਸਿੰਘ ਕਲਿਆਣ ਡਾਕਟਰ ਭੋਲਾ ਰਾਮ ਸੇਮਾ ਨੇ ਸੰਬੋਧਨ ਕੀਤਾ
 ਪ੍ਰੈਸ ਸਕੱਤਰ ਡਾਕਟਰ ਹਰਬੰਸ ਸਿੰਘ ਗੰਗਾ ਨੇ ਦੱਸਿਆ ਕਿ ਸਮੂਹ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋ ਪੰਜਾਬ ਸਰਕਾਰ ਤੋਂ   ਰਜਿਸਟ੍ਰੇਸ਼ਨ ਦੀ ਮੰਗ ਕੀਤੀ  ਗਈ ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *