ਰੋਟਰੀ ਦੇ ਅੰਨਪੂਰਨਾ ਦਿਵਸ ਪ੍ਰੋਜੈਕਟ ਤਹਿਤ ਵਿਧਵਾ ਮਹਿਲਾਵਾਂ ਨੂੰ ਵੰਡਿਆ ਰਾਸ਼ਨ

Spread the love

ਅੰਮ੍ਰਿਤਸਰ, 8 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )   ਰੋਟਰੀ ਕਲੱਬ ਅੰਮ੍ਰਿਤਸਰ ਮਿਡਟਾਊਨ ਦੀ ਨਵੀਂ ਟੀਮ ਨੇ ਰੋਟਰੀ ਦੇ ਅੰਨਪੂਰਨਾ ਦਿਵਸ ਪ੍ਰੋਜੈਕਟ ਤਹਿਤ ਚਿਨਮਯ ਮਿਸ਼ਨ ਟਰੱਸਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਵਿਧਵਾ ਮਹਿਲਾਵਾਂ ਲਈ ਰਾਸ਼ਨ ਵੰਡ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮੌਕੇ ਜ਼ੋਨ ਅੰਮ੍ਰਿਤਸਰ ਦੇ 11 ਰੋਟਰੀ ਕਲੱਬਾਂ ਨੇ ਭਾਗੀਦਾਰੀ ਕਰਦਿਆਂ ਸੇਵਾ ਕਾਰਜਾਂ ਨਾਲ ਰੋਟਰੀ ਵਰ੍ਹਾ 2026-27 ਦੀ ਸ਼ੁਰੂਆਤ ਕੀਤੀ ਚਿਨਮਯ ਮਿਸ਼ਨ ਟਰੱਸਟ ਅੰਮ੍ਰਿਤਸਰ ਦੇ ਮੁਖੀ ਅਤੇ ਸਾਬਕਾ ਡਿਸਟ੍ਰਿਕਟ ਗਵਰਨਰ ਅਵਿਨਾਸ਼ ਮੋਹਿੰਦਰੂ ਅਤੇ ਸਕੱਤਰ ਅਸ਼ਵਨੀ ਮਲਹੋਤਰਾ ਨੇ ਜ਼ੋਨ ਅੰਮ੍ਰਿਤਸਰ ਦੇ ਨਵੇਂ ਰੋਟਰੀ ਪ੍ਰਧਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਚਿਨਮਯ ਮਿਸ਼ਨ ਪਿਛਲੇ 24 ਸਾਲਾਂ ਤੋਂ ਲੋੜਵੰਦ ਵਿਧਵਾ ਮਹਿਲਾਵਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾ ਰਿਹਾ ਹੈ ਇਸ ਮੌਕੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਰੋਟਰੀ ਕਲੱਬ ਅੰਮ੍ਰਿਤਸਰ ਮਿਡਟਾਊਨ ਵੱਲੋਂ ਪ੍ਰਧਾਨ ਰੋਟੇਰੀਅਨ ਹਰਪ੍ਰੀਤ ਸਿੰਘ, ਸਕੱਤਰ ਰੋਟੇਰੀਅਨ ਪਰਵੀਨ ਮਹਾਜਨ, ਡਾ. ਆਰ. ਕੇ. ਬੇਦੀ, ਰਾਣਾ ਮਹਾਜਨ, ਵਿਸ਼ਾਲ ਖੁਰਾਨਾ, ਰਮਿੰਦਰ ਸਿੰਘ ਸੋਢੀ ਅਤੇ ਬਲਦੇਵ ਸਿੰਘ ਨੇ ਹਾਜ਼ਰੀ ਭਰੀ ਇਸ ਦੌਰਾਨ ਡਾ. ਕੇ. ਕੇ. ਭੱਲਾ ਨੇ ਆਪਣੀ ਨਿੱਜੀ ਰਕਮ ਵਿੱਚੋਂ 11,000 ਰੁਪਏ ਦੀ ਵਾਧੂ ਸਹਾਇਤਾ ਰਾਸ਼ੀ ਭੇਟ ਕੀਤੀ। ਸਮਾਗਮ ਦੌਰਾਨ ਨਵੇਂ ਰੋਟਰੀ ਪ੍ਰਧਾਨਾਂ ਵੱਲੋਂ ਲੋੜਵੰਦ ਵਿਧਵਾ ਮਹਿਲਾਵਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ।

  • Related Posts

    ਦਸ਼ਮੇਸ਼ ਸਕੂਲ ਮਹਿਤਾ ਦੇ  ਅੱਠਵੀਂ, ਦਸਵੀਂ, ਬਾਰਵੀਂ ਕਲਾਸ ਦੇ 90% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਕੈਬਨਿਟ ਮੰਤਰੀ  ਵੱਲੋਂ ਸਨਮਾਨ।

    Spread the love

    Spread the loveਚੌਂਕ ਮਹਿਤਾ 08 ਜੁਲਾਈ ਰਾਜਵਿੰਦਰ ਸਿੰਘ ਰੰਧਾਵਾ ਇਲਾਕੇ ਦੀ ਨਾਮਵਰ ਸੰਸਥਾ *ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ  ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਕਲਾਸ ਵਿੱਚੋਂ 90% ਤੋਂ ਉੱਪਰ ਅੰਕ…

    ਝੜੌਦੀ ਚੌਂਕ ’ਚ ਬੇਕਾਬੂ ਟੈਂਪੂ ਨਾਲ ਹੋਇਆ ਹਾਦਸਾ  ਪਿਤਾ-ਧੀ ਗੰਭੀਰ ਜ਼ਖਮੀ, ਮੋਟਰਸਾਈਕਲ ਟੈਂਪੂ ਦੀ ਚਪੇਟ ’ਚ ਆਇਆ  

    Spread the love

    Spread the loveਮਾਛੀਵਾੜਾ ਸਾਹਿਬ, 8 ਜੁਲਾਈ (ਸੁੱਚਾ ਬੰਗੜ)- ਮਾਛੀਵਾੜਾ ਸਾਹਿਬ ਨੇੜੇ ਰਾਹੋਂ ਰੋਡ ’ਤੇ ਸਥਿਤ ਪਿੰਡ ਝੜੌਦੀ ਦੇ ਚੌਂਕ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ…

    Leave a Reply

    Your email address will not be published. Required fields are marked *