ਚੇਅਰਮੈਨ ਨੇ ਫਿਰ ਦੋਹਰਾਇਆ ਕਿ ਉਹ ਪੁਰਾਣੇ ਜਾਂ ਐਕਸਟੈਨਸ਼ਨ ਤੇ ਰੱਖਣ ਨਾਲੋਂ ਨਵੇਂ ਅਸਟੇਟ ਅਫਸਰਾਂ ਨੂੰ ਕੰਮ ਕਰਨ ਵਜੋਂ ਤਰਜੀਹ ਦੇਣਗੇ। ਜਦੋਂ ਕਿ ਮੈਂਬਰ ਅਨਵਰ ਭਸੋੜ ਨੇ ਕਿਹਾ ਕਿ ਉਕਤ ਕਮੇਟੀ ਜਨਾਬ ਉਵੈਸ ਸਾਹਿਬ ਦੀ ਅਗਵਾਈ ਚ ਵਧੀਆ ਕੰਮ ਕਰੇਗੀ ਅਤੇ ਉਹਨਾਂ ਦਾ ਫੋਕਸ ਸਿਹਤ ਅਤੇ ਸਿੱਖਿਆ ਸਹੂਲਤਾਂ ਤੇ ਵਧੇਰੇ ਹੋਵੇਗਾ। ਉਹਨਾਂ ਹੋਰ ਕਿਹਾ ਕਿ ਅਸਟੇਟ ਅਫਸਰ ਅਤੇ ਆਰਸੀ ਪਹਿਲਾਂ ਫੀਲਡ ਵਿੱਚ ਜਾ ਕੇ ਨਜਾਇਜ਼ ਕਬਜ਼ੇ ਛੁਡਵਾਉਣ ਅਤੇ ਹੋਰ ਅਜਿਹੇ ਕੰਮਾਂ ਮੌਕੇ ਅਫਸਰਾਂ ਨੂੰ ਫੋਨ ਕਰਨ ਤੋਂ ਬਚਦੇ ਰਹਿੰਦੇ ਸਨ ਪਰ ਹੁਣ ਅਸੀਂ ਉਹਨਾਂ ਨੂੰ ਪੂਰਨ ਭਰੋਸਾ ਦਿੱਤਾ ਹੈ ਕਿ ਉਹ ਮੈਂਬਰਾਂ ਸਮੇਤ ਚੇਅਰਮੈਨ ਸਾਹਿਬ ਨਾਲ ਅਜਿਹੇ ਮੌਕੇ ਸੰਪਰਕ ਕਰ ਸਕਦੇ ਹਨ ਅਤੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ ਕਿਉਂ ਜੋ ਉਹ ਇਸ ਮੌਕੇ ਸਰਕਾਰ ਵਿੱਚ ਹਨ ਅਤੇ ਸਾਡੇ ਮੁੱਖ ਮੰਤਰੀ ਇੱਕ ਇਮਾਨਦਾਰ ਇਨਸਾਨ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਨਜਾਇਜ਼ ਕਬਜ਼ੇ ਨੂੰ ਉਕਾ ਹੀ ਪਸੰਦ ਨਹੀਂ ਕਰਦੇ। ਲੁਧਿਆਣਾ ਤੋਂ ਮੈਂਬਰ ਐਡਵੋਕੇਟ ਕਾਦਿਰ ਨੇ ਕਿਹਾ ਕਿ ਉਹ ਨਜਾਇਜ਼ ਕਬਜ਼ਾਧਾਰੀਆਂ ਨੂੰ ਵਾਰਨਿੰਗ ਦਿੰਦੇ ਹਨ ਕਿ ਉਹ ਅਜਿਹੇ ਕਬਜ਼ੇ ਛੱਡ ਦੇਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਵਕਫ਼ ਬੋਰਡ ਉਹਨਾਂ ਤੋਂ ਜ਼ਬਰਦਸਤੀ ਇਹ ਕਬਜ਼ੇ ਛਡਵਾਏਗਾ ਅਤੇ ਇਸ ਤਰ੍ਹਾਂ ਦੇ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਚ ਲਿਆਂਦੀ ਜਾਵੇ।Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…
Spread the loveਤਪਾ ਮੰਡੀ 24 ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

