ਵੈਸਟਸਿਟੀ ਕਲੋਨੀ ਦੀ ਨਵੀਂ ਬਣੀ ਕਮੇਟੀ ਦੇ ਗਠਨ ਤੋਂ ਬਾਅਦ ਕਲੋਨੀ ਵਾਸੀਆਂ ਵਿੱਚ ਭਾਰੀ ਨਾਰਾਜ਼ਗੀ, ਮੁੱਢਲੀਆਂ ਸਹੂਲਤਾਂ ਪਾਣੀ ਅਤੇ ਕੂੜੇ ’ਤੇ ਉੱਠੇ ਸਵਾਲ

Spread the love
Balwant sidhu (20/7/26) =ਕਲੋਨੀ ਵਿੱਚ ਨਵੀਂ ਬਣੀ ਪ੍ਰਬੰਧਕ ਕਮੇਟੀ ਦੇ ਗਠਨ ਤੋਂ ਬਾਅਦ ਕਈ ਵਸਨੀਕਾਂ ਨੇ ਪਾਣੀ, ਸਫ਼ਾਈ ਅਤੇ ਕੂੜਾ ਚੁੱਕਣ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਕਈ ਘਰਾਂ ਵਿੱਚ ਪਾਣੀ ਦੀ ਕਮੀ ਬਣੀ ਹੋਈ ਹੈ, ਸਫ਼ਾਈ ਦਾ ਕੰਮ ਨਿਯਮਿਤ ਨਹੀਂ ਹੋ ਰਿਹਾ ਅਤੇ ਕੂੜਾ ਵੀ ਸਮੇਂ ਸਿਰ ਨਹੀਂ ਚੁੱਕਿਆ ਜਾ ਰਿਹਾ।ਕੁਝ ਵਸਨੀਕਾਂ ਨੇ ਦੋਸ਼ ਲਗਾਇਆ ਕਿ ਕਮੇਟੀ ਦਾ ਰਵੱਈਆ ਸਖ਼ਤ ਹੈ  ਗਰੁੱਪ ਵਿੱਚ ਬਹੁਤ ਰਫ ਬੋਲਦੇ ਨੇ ਸਾਡੀਆਂ ਸ਼ਿਕਾਇਤਾਂ ਦਾ ਢੁੱਕਵਾਂ ਹੱਲ ਨਹੀਂ ਕੀਤਾ ਜਾ ਰਿਹਾ। ਨਵੇਂ ਘਰ ਬਣਾਉਣ ਵਾਲੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਵਧੀਆ ਸਹੂਲਤਾਂ ਦੀ ਉਮੀਦ ਨਾਲ ਇੱਥੇ ਆਏ ਸਨ, ਪਰ ਹੁਣ ਬੁਨਿਆਦੀ ਸਹੂਲਤਾਂ ਲਈ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦੂਜੇ ਪਾਸੇ ਕਮੇਟੀ ਦੇ ਮੁੱਖ ਅਧਿਕਾਰੀ ਬਿੱਟੂ ਬਾਂਸਲ ਜੀ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਪਰਵਾਰ ਵਿੱਚ ਵੀ ਸਾਰਿਆਂ ਦੀ ਨਹੀਂ ਬਣਦੀ ਹੁੰਦੀ ਇਹ ਤਾਂ ਕਲੋਨੀ ਹੈ ਉੱਨਾਂ ਦਾ ਕਹਿਣਾ ਹੈ ਕਿ ਕਲੋਨੀ ਵਿੱਚ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਸੁਰੱਖਿਆ, ਸਫ਼ਾਈ ਅਤੇ ਪਾਰਕਾਂ ਦੇ ਵਿਕਾਸ ਲਈ ਕੰਮ ਜਾਰੀ ਹੈ, ਜਦਕਿ ਪਾਣੀ ਦੀ ਸਮੱਸਿਆ ਦਾ ਕਾਰਨ ਪਤਾ ਲਗਾ ਕੇ ਉਸ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਫਿਲਹਾਲ ਕਲੋਨੀ ਵਾਸੀਆਂ ਦੀਆਂ ਸ਼ਿਕਾਇਤਾਂ ਅਤੇ ਕਮੇਟੀ ਦੇ ਦਾਅਵਿਆਂ ਕਾਰਨ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਆਉਣ ਵਾਲੇ ਸਮੇਂ ਵਿੱਚ ਹੋਰ ਨਮੇ ਮਸਲੇ ਖੜੇ ਹੋਣਗੇ ਜਿਸ ਨਾਲ ਪ੍ਰਬੰਧਕਾਂ ਅਤੇ ਕਲੋਨੀ ਨਿਵਾਸੀਆਂ ਦਾ ਆਪਸ ਵਿੱਚ ਹੋਰ ਮਸਲੇ ਉਲ਼ਝਨਗੇ ਖ਼ਬਰ ਨਾ ਛਾਪਣ ਦੀ ਸ਼ਰਤ ਤੇ ਕਲੋਨੀ ਵਾਸੀ ਬਹੁਤ ਦੁਖੀ ਨਜ਼ਰ ਆਏ ਉੱਨਾਂ ਕਿਹਾ ਕਿ ਇਸ ਤੋਂ ਪਹਿਲਾਂ ਪਿਆਰਾ ਜੀ ਅਤੇ ਰਾਹੁਲ ਜੀ ਫਿਰ ਪਾਲੀ ਜੀ ਨੇ ਕਲੋਨੀ ਦਾ ਪ੍ਰਬੰਧ ਚਲਾਇਆ ਪਰ ਪਾਣੀ ਦੀ ਡਿਕਤ ਨਹੀਂ ਆਈ ਪਰ ਹੁਣ ਪਾਣੀ ਵਾਰੇ ਬੀਬੀਆਂ ਨੇ ਬਹੁਤ ਕੁਝ ਕਿਹਾ ਜੋ ਛਾਪਣ ਲਾਇਕ ਨਹੀਂ ਹੈ ਮੈ  ਇੰਨਾਂ ਦੇ ਪ੍ਰਬੰਧਕ ਬਹੁਤ ਪੁੱਠਾ ਬੋਲਦੇ ਨੇ ਸਾਡੀਆਂ ਕਲੋਨੀਆਂ ਨੂੰ ਤਾ ਇਹ  ਕਲੋਨੀਆਂ ਹੀ ਨਹੀਂ ਸਮਝ ਰਹੇ ਅਲੱਗ ਗੇਟ ਤੋ ਜਾਣ ਦਾ ਸਾਨੂੰ ਡਰ ਪੱਲੇ ਪਾ ਗਏ ਨੇ ਇਹ ਖ਼ਬਰ ਮੈ ਬਹੁਤ ਹੀ ਬਰੀਕ ਝਾਰਨੀ ਨਾਲ ਪੁਣਕੇ ਲਾ ਰਿਹਾ ਹਾਂ ਕਿ ਇਕ ਦੁਜੇ ਦਾ ਪਿਆਰ ਬਣਿਆ ਰਹੇ ਕਲੋਨੀ ਵਸਨੀਕਾਂ ਨੂੰ ਉਮੀਦ ਹੈ ਕਿ ਮੁੱਢਲੀਆਂ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ ਜਾਂ ਨਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *