ਸ਼ਹਿਰ ਛਾਉਣੀ ਚ ਕਈ ਸਰਕਾਰੀ ਗੈਰ ਸਰਕਾਰੀ ਪਬਲਿਕ ਥਾਵਾਂ ਤੇ ਫਾਇਰ ਸੇਫਟੀ ਪੁਆਇੰਟਾਂ ਦਾ ਨਾ ਹੋਣਾ ਸਿਵਲ ਪ੍ਰਸ਼ਾਸ਼ਨ ਲਈ ਬੜੀ ਵੱਡੀ ਚੁਣੋਤੀ।

Spread the love

ਫਿਰੋਜ਼ਪੁਰ 17 ਅਪ੍ਰੈਲ (ਅਸ਼ੋਕ ਭਾਰਦਵਾਜ) ਫਾਇਰ ਬ੍ਰਿਗੇਡ ਵਿਭਾਗ ਜਿਥੇ ਕਿ ਅੱਗ ਲੱਗਣ ਦੀਆਂ ਘਟਨਾਵਾਂ ਤੇ ਤੁਰੰਤ ਪ੍ਰਭਾਵ ਤੇ ਕਾਬੂ ਪਾਉਣ ਲਈ ਇਸ ਵਿਭਾਗ ਦੀ ਮੁੱਖ ਡਿਊਟੀ ਹੈ ਇਸ ਤੋ ਇਲਾਵਾ ਸ਼ਹਿਰ ਤੇ ਛਾਉਣੀ ਦੀ ਹਦੂਦ ਅੰਦਰ ਕੋਈ ਵੀ ਸਰਕਾਰੀ ਜਾ ਗੈਰ ਸਰਕਾਰੀ ਬਿਲਡਿੰਗ ਬਣਾਉਣਾ ਜਿਥੇ ਕਿ ਪਬਲਿਕ ਦਾ ਆਉਣਾ ਜਾਣਾ ਹੋਵੇ ਉਹਨਾਂ ਬਿਲਡਿੰਗਾਂ ਦੀ ਸੁਰੱਖਿਆ ਲਈ ਫਾਇਰ ਸੇਫਟੀ ਪੁਆਇੰਟ ਲਾ ਕੇ ਉਹਨਾਂ ਬਿਲਡਿੰਗਾਂ ਦੇ ਵਾਰਸਾਂ ਨੂੰ ਇਸ ਵਿਭਾਗ ਵਲੋ ਐਨ ਉ ਸੀ ਜਾਰੀ ਕਰਨਾ ਵੀ ਇਸ ਵਿਭਾਗ ਦੀ ਡਿਊਟੀ ਬਣਦੀ ਹੈ ਤਾਂ ਪਬਲਿਕ ਥਾਵਾਂ ਤੇ ਅੱਗ ਲੱਗਣ ਜਿਹੀਆਂ ਘਟਨਾਵਾਂ ਤੇ ਤੁਰੰਤ ਪ੍ਰਭਾਵ ਤੇ ਕਾਬੂ ਪਾਇਆ ਜਾਵੇ ਪਰ ਸ਼ਹਿਰ ਤੇ ਛਾਉਣੀ ਦੀ ਹਦੂਦ ਅੰਦਰ ਹਜੇ ਵੀ ਕਈ ਸਰਕਾਰੀ ਤੇ ਗੈਰ ਸਰਕਾਰੀ ਪਬਲਿਕ ਥਾਵਾਂ ਜੋ ਕਿ ਅਜਿਹੀਆਂ ਹਨ ਜਿਥੇ ਕਿ ਹਜੇ ਤੱਕ ਵੀ ਫਾਇਰ ਸੇਫਟੀ ਪੁਆਇੰਟ ਨਹੀ ਲਗਾਏ ਗਏ ਤੇ ਇਹਨਾਂ ਪਬਲਿਕ ਥਾਵਾਂ ਦੇ ਨੁਮਾਇੰਦੇ ਬਿਨਾਂ ਕਿਸੇ ਡਰ ਦੇ ਸ਼ਰੇਆਮ ਸਰਕਾਰ ਦੀਆਂ ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਰਹੇ ਹਨ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ/ਕਰਮਚਾਰੀ ਪਤਾ ਨਹੀ ਕਿਸ ਮਜਬੂਰੀ ਕਾਰਨ ਇਹ ਸਭ ਕੁੱਝ ਆਪਣੇ ਅੱਖੀ ਦੇਖ ਕੇ ਚੁੱਪੀ ਧਾਰੀ ਬੈਠੇ ਹਨ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਛਾਉਣੀ ਦੇ ਬੱਸ ਸਟੈਂਡ ਕੁੱਝ ਕੁ ਹੋਟਲ, ਪੈਟਰੋਲ ਪੰਪ ਤੋ ਇਲਾਵਾ ਹੋਰ ਬਹੁਤ ਜਗਾ ਅਜਿਹੀਆਂ ਹਨ ਜਿਥੇ ਕਿ ਹਜੇ ਤੱਕ ਵੀ ਫਾਇਰ ਸੇਫਟੀ ਪੁਆਇੰਟ ਹੀ ਨਹੀ ਲੱਗੇ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਆਲਾ ਅਧਿਕਾਰੀ/ਕਰਮਚਾਰੀ ਸਿਰਫ ਤੇ ਸਿਰਫ ਆਪਣਾ ਭਲਵਾਨੀ ਗੇੜਾ ਮਾਰਨ ਤੱਕ ਹੀ ਸੀਮਿਤ ਹਨ ਜਿਸ ਕਰਕੇ ਅਜਿਹੀ ਅਣਗਹਿਲੀ ਕਾਰਨ ਲੋਕਾਂ ਦੀ ਜਾਨ ਰੱਬ ਆਸਰੇ ਹੀ ਹੈ ਖੁਦਾ ਨਾ ਖਾਸਤਾ ਅਗਰ ਅਜਿਹੀਆਂ ਪਬਲਿਕ ਥਾਵਾਂ ਤੇ ਅੱਗ ਲੱਗਣ ਵਰਗੀ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਕੋਣ ਜਿੰਮੇਵਾਰ ਹੈ। ਅਜਿਹੀ ਪਬਲਿਕ ਥਾਵਾਂ ਤੇ ਫਾਇਰ ਸੇਫਟੀ ਪੁਆਇੰਟ ਨਾ ਹੋਣਾ ਫਾਇਰ ਬ੍ਰਿਗੇਡ ਵਿਭਾਗ ਲਈ ਕਈ ਸਵਾਲ ਪੈਦਾ ਕਰਦਾ ਹੈ। ਇਸ ਬਾਬਤ ਫਾਇਰ ਅਫਸਰ ਫਤਿਹ ਸਿੰਘ ਨਾਲ ਫੋਨ ਜਰੀਏ ਰਾਬਤਾ ਕਾਇਮ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਹਨਾਂ ਮੀਟਿੰਗ ਵਿੱਚ ਹੋਣ ਦਾ ਕਹਿ ਕੇ ਫੋਨ ਕੱਟ ਦਿੱਤਾ ਤੇ ਖਬਰ ਲਿਖੇ ਜਾਣ ਤੱਕ ਉਹਨਾਂ ਦਾ ਕੋਈ ਜਵਾਬ ਨਹੀ ਆਇਆ ਜਿਥੋ ਕਿ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਫਾਇਰ ਬ੍ਰਿਗੇਡ ਵਿਭਾਗ ਫਿਰੋਜ਼ਪੁਰ ਦੇ ਆਲਾ ਅਧਿਕਾਰੀ ਇਸ ਲਾਪ੍ਰਵਾਹੀ ਲਈ ਖੁਦ ਜਿੰਮੇਵਾਰ ਹਨ। ਇਸ ਬਾਬਤ ਜਦੋ ਕੰਟੋਨਮੈਟ ਬੋਰਡ ਦੇ ਫਾਇਰ ਅਫਸਰ ਅਭਿਸ਼ੇਕ ਪਾਂਡੇ ਹੁਰਾਂ ਨਾਲ ਫੋਨ ਜਰੀਏ ਸੰਪਰਕ ਕੀਤਾ ਗਿਆ ਤਾਂ ਉਹਨਾਂ ਵਲੋ ਕੋਈ ਵੀ ਢੁਕਵਾਂ ਜਵਾਬ ਨਹੀ ਮਿਲਿਆ ਸੋ ਜੇਕਰ ਫਾਇਰ ਬ੍ਰਿਗੇਡ ਵਿਭਾਗ ਦੀ ਅਣਗਹਿਲੀ ਨਾਲ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਹਨਾਂ ਲਈ ਕੋਣ ਜਿੰਮੇਵਾਰ ਹੋਵੇਗਾ।

  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *