ਸ਼ੇਰ ਏ ਪੰਜਾਬ ਅਕਾਲੀ ਦਲ ਦਾ ਵੱਡਾ ਜਥਾ ਕਿਸਾਨ ਅੰਦੋਲਨ ਵਿੱਚ ਮਰਨ ਵਰਤ ਤੇ ਬੈਠੇ ਡੱਲੇਵਾਲ ਦੀ ਹਮਾਇਤ ਲਈ ਪਹੁੰਚਿਆ 

Spread the love

 ਬਠਿੰਡਾ, 16 ਦਸੰਬਰ (ਸੁਰਿੰਦਰਪਾਲ ਸਿੰਘ): ਸ਼ੇਰ ਏ ਪੰਜਾਬ ਅਕਾਲੀ ਦਲ ਦਾ ਵੱਡਾ ਜਥਾ ਖਨੌਰੀ ਬਾਰਡਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਮਰਨ ਵਰਤ ਤੇ ਬੈਠੇ ਸ ਡੱਲੇਵਾਲ ਜੀ ਦੀ ਹਿਮਾਇਤ ਲਈ ਪਹੁੰਚਿਆ  ਖਨੌਰੀ ਬਾਰਡਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਜੀ,  ਦੀ ਹਿਮਾਇਤ ਲਈ  ਸ਼ੇਰ ਏ ਪੰਜਾਬ ਅਕਾਲੀ ਦਲ ਦਾ 30 -35 ਗੱਡੀਆਂ ਦਾ ਜਥਾ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਜੀ  , ਦਲ ਦੇ ਸਮੂੰਹ ਅਹੁਦੇਦਾਰਾਂ ਤੇ ਵਰਕਰਾਂ ਸਾਹਿਬਾਨ, ਭਾਈ ਜਤਿੰਦਰ ਸਿੰਘ ਈਸੜੂ, ਸ ਰਛਪਾਲ ਸਿੰਘ ਚੰਡੀਗੜ੍ਹ,   ਭਾਈ ਸਰਬਜੀਤ ਸਿੰਘ ਅਲਾਲ ,ਸੁਖਜੀਤ ਸਿੰਘ ਡਾਲਾ , ਗੁਰਮੀਤ ਸਿੰਘ ਬੱਜੋਆਣਾ, ਭਾਈ ਅਮਨਦੀਪ ਸਿੰਘ ਖਾਲਸਾ, ਨਛੱਤਰ ਸਿੰਘ ਦਬੜੀਖਾਨਾ,  ਅੰਗਰੇਜ਼ ਸਿੰਘ ਗੋਰਾ, ਪਰਮਿੰਦਰ ਸਿੰਘ ਮਲੌਆ, ਨਵਦੀਪ ਸਿੰਘ ਢੱਡੇ (ਯੂਥ ਪ੍ਰਧਾਨ ਪੰਜਾਬ), ਹਰਪਾਲ ਸਿੰਘ ਖੰਨਾ,  ਹਰਦੀਪ ਸਿੰਘ (ਯੂਥ ਪ੍ਰਧਾਨ ਮਾਨਸਾ) ,    ਸਮੇਤ  ਗੁਰੂਦੁਆਰਾ ਮਸਤੂਆਣਾ ਸਾਹਿਬ ਤੋ  ਡੱਲੇਵਾਲ ਜੀ ਦੀ ਸਿਹਤਯਾਬੀ ਅਤੇ  ਕਿਸਾਨ ਅੰਦੋਲਨ ਦੀ ਸਫਲਤਾ ਦੀ ਅਰਦਾਸ ਕਰਨ ਉਪਰੰਤ ਖਨੌਰੀ ਬਾਰਡਰ  ਵਿਖੇ ਪਹੁੰਚਿਆ,  ਜਿਥੇ ਦਲ ਵਲੋਂ ਸ ਡੱਲੇਵਾਲ ਜੀ ਨੂੰ  ਸਿਰੋਪਾ ਪਾ ਕੇ ਸਨਮਾਨਿਤ ਕੀਤਾ,  ਅਤੇ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋ ਇਸ ਅੰਦੋਲਨ ਦੀ ਪੂਰਨ ਹਮਾਇਤ ਕੀਤੀ,  ਉਪਰੰਤ  ਦਲ ਦੇ ਅਹੁਦੇਦਾਰਾਂ ਵਲੋਂ ਜਾਰੀ  ਪ੍ਰੈਸ ਨੋਟ ਵਿੱਚ  ਕਿਹਾ ਕਿ   ਪੰਜਾਬ ਪਿਛਲੇ  77 ਸਾਲਾਂ ਤੋਂ  ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ  ਬਾਰੂਦ ਦੇ ਢੇਰ ਉੱਤੇ ਸੁਲਗ ਰਿਹਾ ਹੈ,  ਉਹਨਾਂ ਮੁੱਖ ਮੰਤਰੀ  ਸ ਭਗਵੰਤ ਸਿੰਘ ਮਾਨ,  ਦੀ  ਪੰਜਾਬ ਸਰਕਾਰ  ਅਤੇ ਸੈਂਟਰ ਦੀ ਮੋਦੀ ਸਰਕਾਰ ਨੂੰ  ਸਖਤ ਸ਼ਬਦਾਂ ਵਿੱਚ  ਚੇਤਾਵਨੀ ਦਿੰਦਿਆਂ ਕਿਹਾ ਕਿ  ਇਸ ਸਮੇ ਮਰਨ ਵਰਤ ਤੇ ਬੈਠੇ ਸ ਡੱਲੇਵਾਲ ਜੀ  ਦੀ   ਸਿਹਤ ਕਾਫੀ ਨਾਜ਼ੁਕ  ਹਾਲਾਤਾਂ ਵਿੱਚ ਹੈ ,ਪਰ ਉਹ ਫੇਰ ਵੀ ਅੰਦੋਲਨ ਦੀ ਸਫਲਤਾ ਲਈ , ਲਗਾਤਾਰ  ਸੰਘਰਸ਼ ਵਿੱਚ  ਮਰਨ ਵਰਤ  ਤੇ ਬੈਠੇ ਹੋਏ ਹਨ  , ਬਾਰੇ  ਕਿਹਾ ਕਿ  ਜੇਕਰ ਸ ਡੱਲੇਵਾਲ ਜੀ  ਨੂੰ  ਕੁਝ ਵੀ ਹੁੰਦਾ ਹੈ  , ਤਾਂ  ਬਾਰੂਦ ਦੇ ਢੇਰ ਉੱਤੇ ਬੈਠਾ ਪੰਜਾਬ  ,  ਭੜਕ ਸਕਦਾ ਹੈ  ਜਿਸ  ਦੀ ਜਿੰਮੇਵਾਰ  ਮੋਦੀ ਸਰਕਾਰ  ਤੇ ਪੰਜਾਬ ਸਰਕਾਰ ਹੋਵੇਗੀ , ਓਹਨਾਂ ਕਿਹਾ ਕਿ  ਸਮੁੱਚਾ ਸ਼ੇਰ ਏ ਪੰਜਾਬ ਅਕਾਲੀ ਦਲ  ਪੂਰਨ ਤੌਰ ਤੇ ਪਹਿਲਾਂ ਦੀ ਤਰ੍ਹਾਂ  ਇਸ ਕਿਸਾਨ ਅੰਦੋਲਨ

ਹਿਮਾਇਤ  ਕਰਦਾ ਹੈ  ਵਾਪਸੀ ਸਮੇ ਦਲ ਦੇ ਸਮੂੰਹ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਮੋਹਾਲੀ ਵਿਖੇ ਚੱਲ ਰਹੇ ਕੌਮੀ ਇੰਨਸਾਫ ਮੋਰਚੇ ਵਿੱਚ  7 ਜਨਵਰੀ ਨੂੰ ਹੋਣ ਵਾਲੇ ਵੱਡੇ ਇਕੱਠ ਅਤੇ ਰੋਸ ਮਾਰਚ  ਲਈ  ਡਿਉਟੀਆ ਲਗਾਈਆਂ ਗਈਆਂ,  ਸਾਰੇ ਦਲ ਵਲੋਂ  ਇਸ ਰੋਸ ਮਾਰਚ  ਵਿੱਚ  ਵੱਡੀ ਗਿਣਤੀ ਵਿੱਚ  ਸ਼ਾਮਲ  ਹੋਣ ਦਾ ਐਲਾਨ ਕੀਤਾ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *