ਸਰਕਾਰੀ ਕਾਲਜ ਅਮਰਗੜ੍ਹ ’ਚ ਡਾਟਾ ਐਂਟਰੀ ਦੀ ਕਥਿਤ ਗਲਤੀ, ਦੋ ਸਾਲਾਂ ਤੋਂ ਨਤੀਜੇ ਲਈ ਭਟਕ ਰਹੀ ਵਿਦਿਆਰਥਣ

Spread the love
ਭਾਦਸੋਂ, 3 ਅਗਸਤ (ਜਗਜੀਤ ਸਿੰਘ ਕੈਂਥ) : ਸਰਕਾਰੀ ਕਾਲਜ ਅਮਰਗੜ੍ਹ ਨਾਲ ਸਬੰਧਤ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਦਿਆਰਥਣ ਵੱਲੋਂ ਪਿਛਲੇ ਸਮੇਂ ਦੌਰਾਨ  ਸਾਲ 2024 ਵਿਚ ਬੀ.ਕਾਮ ਪਹਿਲਾ ਸਾਲ ਸਮੈਸਟਰ ਦੂਜੇ ਦੀ ਪ੍ਰੀਖਿਆ ਵਿੱਚ ਬਕਾਇਦਾ ਹਾਜ਼ਰ ਹੋ ਕੇ ਪੇਪਰ ਦੇਣ ਦੇ ਬਾਵਜੂਦ ਫਾਈਨਲ ਨਤੀਜਾ ਤਿਆਰ ਹੋਣ ਸਮੇਂ ਆਨਲਾਈਨ ਕੰਪਿਊਟਰ ਡਾਟਾ ਐਂਟਰੀ ਵਿੱਚ ਉਸ ਨੂੰ ਕਥਿਤ ਤੌਰ ’ਤੇ ਗੈਰ-ਹਾਜ਼ਰ ਦਰਜ ਕਰ ਦਿੱਤਾ ਗਿਆ। ਇਸ ਗਲਤੀ ਕਾਰਨ ਵਿਦਿਆਰਥਣ ਨੂੰ ਆਪਣੇ ਨਤੀਜੇ ਸਬੰਧੀ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਾਣਕਾਰੀ ਅਨੁਸਾਰ, ਵਿਦਿਆਰਥਣ ਦਾ ਦਾਅਵਾ ਹੈ ਕਿ ਉਹ ਪ੍ਰੀਖਿਆ ਕੇਂਦਰ ਵਿੱਚ ਹਾਜ਼ਰ ਹੋਈ ਸੀ ਅਤੇ ਉਸ ਨੇ ਨਿਰਧਾਰਤ ਸਮੇਂ ਅਨੁਸਾਰ ਆਪਣਾ ਪੇਪਰ ਵੀ ਦਿੱਤਾ ਸੀ। ਜਿਸਦਾ ਸਾਰਾ ਰਿਕਾਰਡ ਅਨਸਰ ਸ਼ੀਟ ਬਗੈਰਾ ਅਤੇ ਹਾਜ਼ਰੀ ਰਜਿਸਟਰ ਤੇ ਵਿਦਿਆਰਥਣ ਦੇ ਦਸਤਖ਼ਤ ਕਾਲਜ ਵਿਚ ਮੌਜੂਦ ਸਨ । ਪਰ ਜਦੋਂ ਬਾਅਦ ਵਿੱਚ ਆਨਲਾਈਨ ਰਿਕਾਰਡ ਵਿੱਚ ਡਾਟਾ ਐਂਟਰੀ ਦੌਰਾਨ ਉਸ ਦੀ ਹਾਜ਼ਰੀ ਦਰਜ ਨਾ ਹੋਣ ਕਾਰਨ ਉਸ ਨੂੰ ਗੈਰ-ਹਾਜ਼ਰ ਦਿਖਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪਿਛਲੇ ਕਰੀਬ ਦੋ ਸਾਲਾਂ ਤੋਂ ਵਿਦਿਆਰਥਣ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।ਵਿਦਿਆਰਥਣ ਅਤੇ ਉਸ ਦੇ ਪਰਿਵਾਰ ਵੱਲੋਂ ਸਬੰਧਤ ਕਾਲਜ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਅਧਿਕਾਰੀਆਂ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਰਿਕਾਰਡ ਦੀ ਪੜਤਾਲ ਕਰਨ ਅਤੇ ਜੇਕਰ ਡਾਟਾ ਐਂਟਰੀ ਵਿੱਚ ਗਲਤੀ ਹੋਈ ਹੈ ਤਾਂ ਉਸ ਨੂੰ ਦਰੁਸਤ ਕਰਕੇ ਵਿਦਿਆਰਥਣ ਦਾ ਨਤੀਜਾ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਕਰਮਚਾਰੀ ਦੀ ਲਾਪਰਵਾਹੀ ਜਾਂ ਡਾਟਾ ਐਂਟਰੀ ਦੀ ਗਲਤੀ ਦਾ ਖਮਿਆਜ਼ਾ ਵਿਦਿਆਰਥਣ ਨੂੰ ਨਹੀਂ ਭੁਗਤਣਾ ਚਾਹੀਦਾ।ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਤ ਕਾਲਜ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਵਿਦਿਆਰਥਣ ਨੂੰ ਕਦੋਂ ਤੱਕ ਇਨਸਾਫ਼ ਦਿਵਾਇਆ ਜਾਂਦਾ ਹੈ। ਵਿਦਿਆਰਥਣ ਅਤੇ ਉਸ ਦੇ ਪਰਿਵਾਰ ਨੇ ਉੱਚ ਅਧਿਕਾਰੀਆਂ ਤੋਂ ਮਾਮਲੇ ਦਾ ਜਲਦ ਹੱਲ ਕਰਨ ਦੀ ਅਪੀਲ ਕੀਤੀ ਹੈ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਕਾਨਿਆਂਵਾਲੀ ਵਿੱਚ ਭਾਈ ਜਸ਼ਨ ਚਹਿਲ ਵੱਲੋਂ ਵਿਸ਼ਾਲ ਮੈਡੀਕਲ ਕੈਂਪ, 700 ਲੋਕਾਂ ਦੀ ਜਾਂਚ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਮਨਜੀਤ ਸਿੱਧੂ):- ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਭਾਈ ਜਸ਼ਨ ਚਹਿਲ ਵੱਲੋਂ ਐੱਨਜੀਓਜ਼ ਦੇ…

    Leave a Reply

    Your email address will not be published. Required fields are marked *