ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

Spread the love
ਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’ ਮਨਾਇਆ ਗਿਆ। ਇਸ ਮੌਕੇ ਹਿੰਦੀ ਭਾਸ਼ਾ ਦੇ ਵਿਕਾਸ ਅਤੇ ਹਿੰਦੀ ਦਿਵਸ ਦੇ ਇਤਿਹਾਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਕੂਲ ਵਿਦਿਆਰਥੀਆਂ ਦੇ ਭਾਸ਼ਣ, ਕਵਿਤਾ ਉਚਾਰਣ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਦੌਰਾਨ ਭਾਸ਼ਣ ਮੁਕਾਬਲੇ ਵਿੱਚ ਅਮਨਦੀਪ ਕੌਰ ਦਸਵੀਂ ਨੇ ਪਹਿਲਾ, ਸੋਨਮਪੀ੍ਰਤ ਕੌਰ ਨੌਵੀਂ ਨੇ ਦੂਜਾ ਅਤੇ ਸਿਮਰਨਦੀਪ ਕੌਰ ਨੌਵੀਂ ਨੇ ਤੀਸਰਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਣ ਮੁਕਾਬਲੇ ਵਿੱਚ ਮੇਘਾ ਰਾਣੀ ਸੱਤਵੀਂ ਨੇ ਪਹਿਲਾ, ਖੁਸ਼ਪ੍ਰੀਤ ਕੌਰ ਅੱਠਵੀਂ ਦੂਜਾ ਅਤੇ ਗੁਰਨੂਰ ਕੌਰ ਛੇਵੀਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਰਵਾਏ ਚਾਰਟ ਮੇਕਿੰਗ ਦੇ ਮੁਕਾਬਲੇ ਵਿੱਚ ਸੋਨਮਪ੍ਰੀਤ ਕੌਰ, ਸਿਮਰਨਦੀਪ ਕੌਰ ਅਤੇ ਕਿਰਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਇੰਚਾਰਜ ਪਰਮਜੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਇਨਾਮ ਵੰਡੇ ਗਏ। ਇਸ ਮੌਕੇ ਦਸਵੀਂ ਜਮਾਤ ਦੀ ਸਲਾਨਾਂ ਪ੍ਰੀਖਿਆ ਹਿੰਦੀ ਵਿਸ਼ੇ ਵਿੱਚੋਂ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਜਸ਼ਨਵੀਰ ਕੌਰ ਅਤੇ ਅੱਠਵੀਂ ਵਿੱਚੋਂ ਸਿਮਰਨਦੀਪ ਕੌਰ ਅਤੇ ਕਿਰਨਦੀਪ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਮੈਡਲ, ਸਰਟੀਫਿਕੇਟ ਅਤੇ ਟ੍ਰਾਫੀਆਂ ਦਿੱਤੀਆਂ ਗਈਆਂ। ਮੰਚ ਸੰਚਾਲਨ ਸਕੂਲ ਵਿਦਿਆਰਥਣਾ ਅਮਨਦੀਪ ਕੌਰ ਅਤੇ ਜਸਮੀਤ ਕੌਰ ਨੇ ਬਾਖੂਬੀ ਨਿਭਾਇਆ। ਇਸ ਮੌਕੇ ਜੱਜਮੈਂਟ ਦੀ ਡਿਊਟੀ ਸ੍ਰੀਮਤੀ ਜਸਬੀਰ ਕੌਰ, ਹਰਪ੍ਰੀਤ ਕੌਰ ਵੱਲੋਂ ਨਿਭਾਈ ਗਈ। ਸ੍ਰੀਮਤੀ ਮੇਘਾ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਮੈਂਬਰਾਂ ਵਿੱਚ ਹਰਪ੍ਰੀਤ ਕੌਰ, ਜਸਬੀਰ ਕੌਰ, ਮੇਘਾ, ਮਨਵੀਰ ਕੌਰ, ਰਵਿੰਦਰ ਕੌਰ, ਹਰਿੰਦਰ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    Leave a Reply

    Your email address will not be published. Required fields are marked *