ਸਰਪੰਚ ਰਣਯੋਧ ਸਿੰਘ ਜੋਧਾ ਸੋਹਲ ਨੇ ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਬਲਵਿੰਦਰ ਸਿੰਘ ਕੋਟ ਦੀ ਹੋਈ ਤਾਜਪੋਸ਼ੀ ਤੇ ਦਿੱਤੀ ਵਧਾਈ

Spread the love

ਸਰਾਏ ਅਮਾਨਤ ਖਾਂ/ਝਬਾਲ, 16 ਅਪ੍ਰੈਲ (ਗੁਰਸ਼ਰਨ ਸਿੰਘ ਔਲਖ)-ਆਮ ਆਦਮੀ ਪਾਰਟੀ ਵੱਲੋਂ ਬਲਵਿੰਦਰ ਸਿੰਘ ਕੋਟ ਸਿਵਿਆਂ ਨੂੰ ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਬਣਨ ਤੇ ਸਰਪੰਚ ਰਣਯੋਧ ਸਿੰਘ ਜੋਧਾ ਸੋਹਲ ਵੱਲੋਂ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਚੁਣੇ ਗਏ ਅਧਿਕਾਰੀ ਜਾਦਾ ਤਰ ਆਮ ਘਰਾਂ ਦੇ ਹਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਵੱਡੇ ਅਹੁਦੇ ਦੇ ਕੇ ਨਿਵਾਜਿਆ ਗਿਆ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਉਨ੍ਹਾਂ ਹਾਈਕਮਾਂਡ ਅਤੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਬਲਵਿੰਦਰ ਸਿੰਘ ਕੋਟ ਸਿਵਿਆਂ ਨੂੰ ਮਾਰਕੀਟ ਕਮੇਟੀ ਝਬਾਲ ਦਾ ਚੇਅਰਮੈਨ ਲਾਉਣ ਨਾਲ ਮਾਰਕੀਟ ਕਮੇਟੀ ਝਬਾਲ ਅਧੀਨ ਪੈਂਦੀਆਂ  ਮੰਡੀਆਂ ਚ ਸੁਧਾਰ ਹੋਵੇਗਾ ਅਤੇ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ।ਇਸ ਮੌਕੇ ਪੰਚਾਇਤ ਮੈਂਬਰ ਠੇਕੇਦਾਰ ਅਰਜਨ ਸਿੰਘ ਸੋਹਲ, ਜੱਗਾ ਸਿੰਘ ਸੋਹਲ, ਮਨਜੀਤ ਸਿੰਘ ਬਾਰੀਆ, ਨਵਿੰਦਰਪਾਲ ਸਿੰਘ ਪਾਲੂ,ਰਾਜਵੰਤ ਕੌਰ, ਮਨਜੀਤ ਕੌਰ, ਕੁਲਦੀਪ ਕੌਰ, ਕਰਮਜੀਤ ਸਿੰਘ, ਜਿੰਦਾ ਸਿੰਘ ਸੋਹਲ,ਕਸ਼ਮੀਰ ਸਿੰਘ (ਸਾਰੇ ਪੰਚਾਇਤ ਮੈਂਬਰ)ਬਾਬਾ ਤਰਲੋਚਨ ਸਿੰਘ,ਜਸਮੇਰ ਸਿੰਘ ਮੁਨੀਮ,ਡਾਕਟਰ ਬਲਦੇਵ ਸਿੰਘ, ਡਾਕਟਰ ਸੁਖਦੇਵ ਸਿੰਘ, ਬਿੱਟੂ ਸੋਹਲ,ਅਮਰੀਕ ਸਿੰਘ ਸੋਹਲ,ਦਲਜੀਤ ਸਿੰਘ ਸ਼ੇਰਾ, ਰਸ਼ਪਾਲ ਸਿੰਘ ਕਠਾਨੀਆ,ਤੇਗਾ ਸਿੰਘ ਚੇਅਰਮੈਨ, ਜਗਦੀਪ ਸਿੰਘ ਕਾਲਾ,ਹੈਪੀ ਸੋਹਲ,ਬੱਬਲ ਸੋਹਲ,ਦਲਬੀਰ ਸਿੰਘ,ਗੁਰਜੀਤ ਸਿੰਘ,ਗੁਰਮੀਤ ਸਿੰਘ,ਬਚਨ ਸਿੰਘ,ਮੋਤਾ ਸਿੰਘ,ਸਵਰਣ ਸਿੰਘ,ਬਲਜੀਤ ਸਿੰਘ ਬੱਲਾ,ਸਾਬ ਸਿੰਘ ਓਠੀਆਂ,ਜੱਜ ਮਾਸਟਰ,ਪੱਪੀ ਪਲਵਾਨ,ਜੱਸ ਫੌਜੀ, ਬਾਬਾ ਪਿੰਦੂ ਆਦਿ ਹਾਜ਼ਰ ਸਨ।

  • Related Posts

    ਠੇਕਿਆਂ ‘ਤੇ ਵਿਕਣ ਵਾਲੀ ‘ਲਾਲ ਪਰੀ’ ਦੇ ਕੌਣ ਭਰੇਗਾ ਸੈਂਪਲ?

    Spread the love

    Spread the loveਫਿਰੋਜ਼ਪੁਰ 24 ਸਤੰਬਰ (ਅਸ਼ੋਕ ਭਾਰਦਵਾਜ) ਫਿਰੋਜ਼ਪੁਰ ਵਿੱਚ ਜਿੱਥੇ ਇੱਕ ਪਾਸੇ ਫੂਡ ਸੇਫਟੀ ਵਿਭਾਗ ਵੱਲੋਂ “ਯੁੱਧ ਮਿਲਾਵਟਖੋਰਾਂ ਵਿਰੁੱਧ” ਮੁਹਿੰਮ ਤਹਿਤ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤੀ…

    ਕਾਰ ਅਤੇ ਮੋਟਰਸਾਈਕਲ ਦੀ ਟੱਕਰ ਮੋਟਰਸਾਈਕਲ ਚਾਲਕ ਗੰਭੀਰ ਜਖਮੀ 

    Spread the love

    Spread the love ਨਵਾਂਸ਼ਹਿਰ /ਕਾਠਗੜ੍ਹ 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਪਨਿਆਲੀ ਕਲਾਂ ਅੱਡੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ…

    Leave a Reply

    Your email address will not be published. Required fields are marked *