ਇਸ ਮੌਕੇ ਪਿ੍ਰੰਸੀਪਲ ਡਾ ਐਸ ਪੀ ਐਸ ਸੋਢੀ ਨੇ ਦੱਸਿਆ ਕੈਂਪ ਦੌਰਾਨ ਹੱਡੀ ’ਚ ਇੱਕ ਪੱਕਾ ਦੰਦ ਲਗਾਉਣ ਦਾ ਖਰਚ ਕੇਵਲ 11,000 ਰੁਪਏ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕੈਂਪ ਦੌਰਾਨ ਦੰਦਾਂ ਦਾ ਨਿਰੀਖਣ, ਦੰਦਾਂ ਦੀ ਸਫ਼ਾਈ, ਨਕਾਰਾ ਦੰਦ ਕੱਢਣ ਤੇ ਦੰਦਾਂ ਦੀ ਖੋੜ੍ਹਾਂ ਮੁਫ਼ਤ ਭਰੀਆਂ ਜਾ ਰਹੀਆਂ ਹਨ। ਨਵੇਂ ਬੀੜ ਲਗਾਉਣ, ਦੰਦਾਂ ਦੀ ਨਸਾਂ ਦਾ ਇਲਾਜ, ਦੰਦਾਂ ਦੇ ਐਕਸਰੇ, ਬੱਚਿਆਂ ਦੇ ਦੰਦਾਂ ਦਾ ਇਲਾਜ ਅੱਥੇ ਰੇਟਾਂ ਤੇ ਕੀਤਾ ਜਾ ਰਿਹਾ ਹੈ। ਕੈਂਪ ਦੌਰਾਨ ਜੌੜਾ ਦੇ ਦਰਦ, ਫ਼ਿਜੀਓਥਰੈੱਪੀ ਨਾਲ ਸਬੰਧਿਤ ਬਿਮਾਰੀਆਂ ਦਾ ਇਲਾਜ ਵੀ ਅੱਧੇ ਰੇਟਾਂ ਤੇ ਕੀਤਾ ਜਾ ਰਿਹਾ ਹੈ। ਸਰਜਰੀ ਦੀਆਂ ਬਿਮਾਰੀਆਂ ਦਾ ਚੈੱਕਅੱਪ ਅਤੇ ਇਲਾਜ ਡਾ.ਗਾਜੀ ਉਜੈਰ ਵੱਲੋਂ ਬਹੁਤ ਹੀ ਵਾਜਬ ਰੇਟਾਂ ਤੇ ਕੀਤਾ ਜਾ ਰਿਹਾ ਹੈ। ਕੈਂਪ ਦੌਰਾਨ ਕਨਵੀਨਰਜ਼ ਡਾ.ਤਰੁਣ ਕੁਮਾਰ, ਕੋ-ਕਨਵੀਨਰ ਡਾ.ਪ੍ਰਲਾਦ ਗੁਪਤਾ, ਡੈਂਟਲ ਕਾਲਜ ਦਾ ਸਮੂਹ ਸਟਾਫ਼, ਡਾ. ਪੁਸ਼ਪਿੰਦਰ ਸਿੰਘ ਪਿ੍ਰੰਸੀਪਲ ਫ਼ਿਜੀਓਥਰੈੱਪੀ ਕਾਲਜ, ਡਾ ਭੁਪਿੰਦਰ ਕੌਰ ਪਿ੍ਰੰਸੀਪਲ ਨਰਸਿੰਗ ਕਾਲਜ, ਡਾ ਸੁਖਪ੍ਰੀਤ ਕੌਰ ਪਿ੍ਰੰਸੀਪਲ ਫਾਰਮੇਸੀ,ਡਾ.ਐਮ.ਐਲ.ਕਪੂਰ ਮੈਡੀਕਲ ਸੁਪਰਡੈਂਟ, ਸ਼ਹਿਰ ਦੀਆਂ ਮਸ਼ਹੂਰ ਪ੍ਰਮੁੱਖ ਹਸਤੀਆਂ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ ਐਸ ਐਸ ਬਰਾੜ, ਜਨੇਂਦਰ ਜੈਨ ਵੀ ਹਾਜ਼ਰ ਸਨ।Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…
Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

