ਸ਼ਿਵਾਲਿਕ ਸਕੂਲ ਜੈਤੋ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ “ਸੰਪਰਕ” ਦੀ ਜਾਣਕਾਰੀ

Spread the love

 ਜੈਤੋ,13 ਦਸੰਬਰ (ਮਨਜੀਤ ਸਿੰਘ ਢੱਲਾ)- ਫਰੀਦਕੋਟ ਪੁਲਿਸ ਵੱਲੋਂ ਆਰੰਭੀ ਗਈ ” *ਸੰਪਰਕ “ਯੋਜਨਾ* ਤਹਿਤ ਜੈਤੋ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਸ਼ਿਵਾਲਿਕ ਪਬਲਿਕ ਸਕੂਲ ਵਿਖੇ *ਸੰਪਰਕ ਯੋਜਨਾ* ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਸਕੂਲ ਦੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਉਚੇਚੇ ਤੌਰ ਤੇ ਦੇਣ ਲਈ ਜੈਤੋ ਦੇ ਡੀ.ਐਸ.ਪੀ.ਸਰਦਾਰ ਸੁਖਦੀਪ ਸਿੰਘ ਅਤੇ ਐਸ.ਐਚ. ਓ ਇੰਸਪੈਕਟਰ ਰਾਜੇਸ਼ ਕੁਮਾਰ ਵੱਲੋਂ ਸਕੂਲ ਦੇ ਆਡੀਟੋਰੀਅਮ ਦੇ ਵਿਚ ਦਿੱਤੀ ਗਈ। ਡੀ.ਐਸ.ਪੀ. ਸਾਹਿਬ ਨੇ ਵਿਦਿਆਰਥੀਆਂ ਨਾਲ ਪੁਲਿਸ ਪ੍ਰਸ਼ਾਸਨ ਦੇ ਐਮਰਜੈਂਸੀ ਮੋਬਾਇਲ ਨੰਬਰ ਸਾਂਝੇ ਕਰਦੇ ਹੋਏ ਕਿਹਾ ਕਿ ਸਭ ਨੂੰ ਆਪਣੇ ਆਸ ਪਾਸ ਗੈਰ ਸਮਾਜਿਕ ਅਨਸਰਾਂ ਤੇ ਨਿਗ੍ਹਾ ਰੱਖਣੀ ਚਾਹੀਦੀ ਹੈ ਅਤੇ ਸਾਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਹੋਵੇ ਤਾਂ ਤੁਰੰਤ ਇਹਨਾ ਨੰਬਰਾਂ ਤੇ ਪੁਲਿਸ ਨਾਲ ” *ਸੰਪਰਕ”* ਕੀਤਾ ਜਾਵੇ। ਐਸ.ਐਚ.ਓ ਸਾਹਿਬ ਨੇ ਕਿਹਾ ਕਿ ਸਾਨੂੰ ਪ੍ਰਸ਼ਾਸਨ ਨਾਲ ਬਿਨਾਂ ਝਿਜਕ ਸੰਪਰਕ ਕਰਨਾ ਚਾਹੀਦਾ ਹੈ ਅਤੇ ਪੁਲਿਸ ਵਿੱਚ ਵਿਸ਼ਵਾਸ ਬਣਾਈ ਰੱਖਣਾ ਚਾਹੀਦਾ ਹੈ।  ਇਸ ਮੌਕੇ ਸਕੂਲ ਦੇ *ਪ੍ਰਿੰਸੀਪਲ ਸ਼੍ਰੀ ਸਰਬਜੀਤ ਸਿੰਘ* ਨੇ ਆਏ ਹੋਏ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੁਲਿਸ ਦੁਆਰਾ ਆਰੰਭ *”ਸੰਪਰਕ”* ਉਪਰਾਲੇ ਨਾਲ ਵਿਦਿਆਰਥੀਆਂ ਵਿੱਚ ਪੁਲਿਸ ਪ੍ਰਤੀ ਯਕੀਨਨ ਵਿਸ਼ਵਾਸ ਵਧੇਗਾ ਅਤੇ ਉਹਨਾਂ ਵਿੱਚ ਅਨੁਸ਼ਾਸਨ ਦੀ

ਭਾਵਨਾ ਪੈਦਾ ਹੋਵੇਗੀ ਇਸ ਮੌਕੇ ਸਕੂਲ ਦੇ ਡਾਇਰੈਕਟਰ ਫਾਈਨੈਂਸ ਸ੍ਰੀ ਗੋਰਵ ਗਰਗ ਨੇ (ਲੱਕੀ ਗਰਗ )ਆਏ ਹੋਏ ਪੁਲਿਸ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *