ਸਾਇਕਲ ਰਾਇਡਰ ਨੇ ਦਿੱਲੀ ਤੋਂ ਕਾਠਮੰਡੂ ਦਾ ਸਫਰ ਅੱਠ ਦਿਨ ‘ਚ੍ਹ ਕੀਤਾ ਤਹਿ 

Spread the love
ਪਿੰਡ ਬੁੱਟਰ ਸਰੀਂਹ ਦੇ ਜੰਨਤ ਫਾਰਮ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ
ਦੋਦਾ, 29 ਮਾਰਚ (ਲਖਵੀਰ ਸਿੰਘ ਧੂਲਕੋਟੀਆ)-ਜਿਲ੍ਹਾ ਸ੍ਰੀ ਮੁੱਕਤਸਰ ਸਾਹਿਬ ਦੇ ਹੋਣਹਾਰ ਨੌਜਵਾਨ ਨਰਿੰਦਰ ਸਿੰਘ ਮਾਈਟੀ ਨੇ ਦੇਸ ਦੀ ਰਾਜਧਾਨੀ ਦਿੱਲੀ ਤੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਜੋ ਲਗਭਗ ਗਿਆਰਾਂ ਸੌ ਕਿਲੋਮੀਟਰ ਦੇ ਸਫਰ ਆਪਣੇ ਸਾਈਕਲ ਤੇ ਅੱਠ ਦਿਨਾਂ ਵਿੱਚ ਸਫਲਤਾ ਤਹਿਤ ਤੈਅ ਕਰਕੇ ਅੱਜ ਵਾਪਿਸ ਆਪਣੇ ਸਹਿਰ ਦੀ ਵਾਪਸੀ ਦੋਰਾਨ ਜਿਲ੍ਹੇ ਦੇ ਪਹਿਲੇ ਪਿੰਡ ਬੁੱਟਰ ਸਰੀਹ ਦੇ ਜੰਨਤ ਫਾਰਮ ਵਿਖੇ ਪਹੁੰਚਣ ਤੇ ਫਰੀਕੀ ਸਾਇਕਲ ਰਾਇਡਰਜ ਕਲੱਬ ਸ੍ਰੀ ਮੁੱਕਤਸਰ ਸਾਹਿਬ ਦੇ ਸਮੂੰਹ ਆਹੁਦੇਦਾਰਾ, ਮੈਬਰਾ ਤੋ ਇਲਾਵਾ ਸਾਇਕਲ ਰਾਇਡਰ ਬਲਰਾਜ ਸਿੰਘ ਬੁੱਟਰ ਵੱਲੋਂ ਨਰਿੰਦਰ ਸਿੰਘ ਮਾਈਟੀ ਦੀ ਇਸ 1100 ਸੋ ਕਿਲੋਮੀਟਰ ਦੀ ਸਫਲਤਾ ਭਰਪੂਰ ਸਾਇਕਲ ਰਾਇਡ ਕਰਨ ਤੇ ਉਹਨਾ ਨੂੰ ਸ਼ਾਬਾਸ਼ ਦੇ ਨਾਲ ਯਾਦਗਾਰੀ ਚਿੰਨ (ਟਰਾਫੀਆ)ਦੇਕੇ ਸਨਮਾਨ ਕੀਤਾ ਗਿਆ ਅਤੇ ਭਵਿੱਖ ਵਿੱਚ ਅਜਿਹੀਆਂ ਸਾਇਕਲ ਰਾਇਡਾ ਕਰਨ ਦੀ ਕਾਮਨਾਵਾਂ ਕੀਤੀਆਂ ਇਸ ਮੌਕੇ ਸਾਡੇ ਪੱਤਰਕਾਰ ਰਾਹੀਂ ਦੇਸ ਦੇ ਨੌਜ਼ਵਾਨਾਂ ਨੂੰ ਅਪੀਲ ਕਰਦਿਆਂ ਨਰਿੰਦਰ ਸਿੰਘ ਮਾਈਟੀ ਕਿਹਾ ਅੱਜ ਦੇ ਨੋਜਵਾਨਾ ਅਜਿਹੀਆਂ ਸਾਇਕਲ ਰਾਇਡਾ ਕਰਨ ਤੋ ਇਲਾਵਾ ਵੱਖ -ਵੱਖ ਖੇਡਾਂ ਨਾਲ ਜੁੜਨਾ ਚਾਹੀਦਾ ਏ ਜਿਸ ਨਾਲ ਆਪਣੀ ਸਿਹਤ ਨੂੰ ਤੰਦਰੁਸਤ ਅਤੇ ਮਾਰੂ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਅਖੀਰ ਵਿੱਚ ਉਹਨਾਂ ਸਮੂਹ ਕਲੱਬ ਆਹੁਦੇਦਾਰਾ ਅਤੇ ਬਲਰਾਜ ਸਿੰਘ ਬੁੱਟਰ ਦਾ ਧੰਨਵਾਦ ਕੀਤਾ ਗਿਆ ਇਸ ਸਮੇ ਨਰਿੰਦਰ ਸਿੰਘ, ਗੁਰਮੀਤ ਸਿੰਘ, ਪਰਮਪਾਲ ਸਿੰਘ ਸੇਰਗਿੱਲ, ਜਗਮੀਤ ਸਿੰਘ, ਧਰਮਪਾਲ ਸਿੰਘ, ਹਰਭਗਵਾਨ ਸਿੰਘ ਅਤੇ ਬਲਰਾਜ ਸਿੰਘ ਬੁੱਟਰ ਆਦਿ ਹਾਜਰ ਸਨ ਇਸ ਮੌਕੇ ਚਾਹ ਨਾਸਤੇ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *