ਸਾਵਣ ਦੀ ਬਾਰਿਸ਼ ਨੇ ਖੋਲ੍ਹੀ ਜੰਡਿਆਲਾ ਗੁਰੂ ਦੇ ਵਿਕਾਸ ਕਾਰਜਾਂ ਦੀ ਪੋਲ, ਨਾਲੇ ਤੇ ਨਾਲੀਆਂ ਦੀ ਸਫਾਈ ਨਾ ਹੋਣ ਕਾਰਨ ਥੋੜੀ ਜਿਹੀ ਬਾਰਿਸ਼ ਨਾਲ ਜੰਡਿਆਲਾ ਹੋਇਆ ਜਲ ਥਲ

Spread the love
ਜੰਡਿਆਲਾ ਗੁਰੂ , (ਮਨਜੀਤ ਸਿੰਘ ਸ਼ੇਰਗਿੱਲ  ) =ਅੱਜ ਸਵੇਰ ਤੜਕਸਾਰ ਹੋਈ ਬਾਰਿਸ਼ ਤੋਂ ਬਾਅਦ ਜੰਡਿਆਲਾ ਸ਼ਹਿਰ ਪਾਣੀ ਨਾਲ ਪੂਰਾ ਜਲ ਥਲ ਹੋ ਗਿਆ । ਵੱਖ ਵੱਖ ਗਲੀਆਂ, ਬਜ਼ਾਰਾਂ, ਮੁਹੱਲਿਆਂ, ਨਾਲੀਆਂ , ਨਾਲੇ ਪਾਣੀ ਨਾਲ ਭਰ ਗਏ ਅਤੇ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ । ਲੋਕਲ ਬੱਸ ਸਟੈਂਡ ਤੋਂ ਨਗਰ ਕੌਂਸਲ ਦਫਤਰ ਤਕ ਵੀ ਪਾਣੀ ਨਾਲ ਸੜਕ ਭਰੀ ਦੇਖੀ ਗਈ । ਸਰਾਂ ਰੋਡ ਜਲੰਧਰ ਸਾਈਡ ਅਤੇ ਪੁੱਲ ਥੱਲੇ ਵੀ ਪਾਣੀ ਭਰਨ ਨਾਲ ਰਾਹਗੀਰਾਂ ਅਤੇ ਮੁਸਾਫਿਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।ਇਸੇ ਲੜੀ ਦੇ ਤਹਿਤ ਮੁਹੱਲਾ ਸ਼ੇਖੂਪੁਰਾ ਸ਼ਹੀਦ ਊਧਮ ਸਿੰਘ ਚੌਂਕ ਤੋਂ ਲੈਕੇ ਸੇਂਟ ਪੀਟਰ ਸਕੂਲ ਵਾਲੇ ਬਾਜ਼ਾਰ ਦਾ ਬੂਰਾ ਹਾਲ ਦੇਖਣ ਨੂੰ ਮਿਲਿਆ ਜਿੱਥੇ ਸਾਰਾ ਬਾਜ਼ਾਰ ਅਤੇ ਮੁਹੱਲਾ, ਗਲੀਆਂ ਆਦਿ ਪੂਰਾ ਪਾਣੀ ਨਾਲ ਭਰ ਚੁੱਕਾ ਸੀ ਅਤੇ ਕੁਝ ਘਰਾਂ ਵਿਚ ਨਾਲੀਆਂ ਦਾ ਗੰਦਾ ਪਾਣੀ ਓਹਨਾਂ ਦੇ ਕਮਰਿਆਂ ਰਸੋਈ ਆਦਿ ਵਿਚ ਵੜ ਚੁੱਕਾ ਸੀ ਜਿਸਨੂੰ ਮਕਾਨ ਵਾਸੀਆਂ ਵਲੋਂ ਬਾਹਰ ਕੱਢਦੇ ਦੇਖਿਆ ਗਿਆ । ਮੁਹੱਲੇ ਵਿਚ ਸਕੂਲ ਹੋਣ ਦੇ ਕਾਰਨ ਸਵੇਰੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਦੇ ਹੋਏ ਦੇਖਿਆ ਗਿਆ । ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਕਿਸੇ ਵੀ ਸਰਕਾਰ ਵੱਲੋਂ ਨਵੀਂ ਸੜਕ ਬਣਾਉਣ ਦੌਰਾਨ ਮੁਹੱਲੇ ਦੀ ਸੜਕ ਦਾ ਲੈਵਲ ਸਹੀ ਨਹੀਂ ਕੀਤਾ ਗਿਆ । ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਪ੍ਰਧਾਨ ਅਤੇ ਹਲਕੇ ਤੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੋਲੋ ਮੰਗ ਕੀਤੀ ਕਿ ਕ੍ਰਿਪਾ ਕਰਕੇ ਮੁਹੱਲੇ ਦੀ ਇਹ ਜਰੂਰੀ ਮੰਗ ਨੂੰ ਪੂਰਾ ਕਰਦੇ ਹੋਏ ਸੜਕ ਦਾ ਲੈਵਲ ਸਹੀ ਕਰਕੇ ਦੁਬਾਰਾ ਮੁਹੱਲੇ ਦੀ ਸੜਕ ਦਾ ਨਿਰਮਾਣ ਕੀਤਾ ਜਾਵੇ ।
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *