ਸੈਨਟ ਚੋਣਾਂ ਲਈ ਵਰਿੰਦਰ ਸਿੰਘ ਵਿੱਕੀ ਗਿੱਲ ਨੇ ਬਾਰ ਐਸੋਸੀਏਸ਼ਨ ਅਬੋਹਰ ਦੇ ਵਕੀਲਾਂ ਨਾਲ ਕੀਤਾ ਰਾਬਤਾ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਆਪਣੀ ਟੀਮ ਸਣੇ ਬਾਰ ਰੂਮ ਪੁੱਜਣ ‘ਤੇ ਕੀਤਾ ਨਿੱਘਾ ਸਵਾਗਤ

Spread the love
ਪੱਟੀ ਸਦੀਕ,16 ਸਤੰਬਰ (ਬਲਕਰਨ ਸਿੰਘ ਮਸ਼ਾਲ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨਟ ਚੋਣਾਂ ਨੂੰ ਲੈ ਕੇ ਉਮੀਦਵਾਰ ਵਰਿੰਦਰ ਸਿੰਘ ਉਰਫ ਵਿੱਕੀ ਗਿੱਲ ਵੱਲੋਂ ਬਾਰ ਐਸੋਸੀਏਸ਼ਨ ਅਬੋਹਰ ਦੇ ਵਕੀਲਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵਕੀਲ ਭਾਈਚਾਰੇ ਨਾਲ ਮੁਲਾਕਾਤ ਕਰਦਿਆਂ ਆਪਣੀ ਉਮੀਦਵਾਰੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਸੈਨਟ ਚੋਣਾਂ ਵਿੱਚ ਉਨ੍ਹਾਂ ਦੇ ਹੱਕ ਵਿੱਚ ਸਮਰਥਨ ਦੀ ਅਪੀਲ ਕੀਤੀ। ਇਸ ਮੌਕੇ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਜੁਆਇੰਟ ਸਕੱਤਰ ਨੇਹਾ ਸ਼੍ਰੀ ਅਤੇ ਕੈਸ਼ੀਅਰ ਰਿਧਮ ਵਧਵਾ ਵੱਲੋਂ ਵਰਿੰਦਰ ਸਿੰਘ ਵਿੱਕੀ ਗਿੱਲ ਦਾ ਬਾਰ ਰੂਮ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੇ ਨਾਲ ਪ੍ਰਿੰਸੀਪਲ ਸੰਜੀਵ ਕੁਮਾਰ, ਪ੍ਰੋਫੈਸਰ ਚਰਨ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਸਚਿਨਜੀਤ ਸਿੰਘ ਸੰਨ੍ਹੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਵਰਿੰਦਰ ਸਿੰਘ ਵਿੱਕੀ ਗਿੱਲ ਨੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨਟ ਵਿੱਦਿਅਕ ਖੇਤਰ ਨਾਲ ਜੁੜੀ ਇੱਕ ਮਹੱਤਵਪੂਰਨ ਸੰਸਥਾ ਹੈ ਅਤੇ ਇਸ ਦੇ ਫੈਸਲਿਆਂ ਦਾ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿੱਦਿਅਕ ਪ੍ਰਬੰਧ ਨਾਲ ਸਬੰਧਤ ਵੱਖ-ਵੱਖ ਵਰਗਾਂ ‘ਤੇ ਪ੍ਰਭਾਵ ਪੈਂਦਾ ਹੈ। ਉਨ੍ਹਾਂ ਆਪਣੇ ਪਿਛਲੇ ਤਿੰਨ ਕਾਰਜਕਾਲ ਦੌਰਾਨ ਪੰਜਾਬ ਯੂਨੀਵਰਸਿਟੀ ਅਤੇ ਵਿੱਦਿਅਕ ਖੇਤਰ ਵਿੱਚ ਕੀਤੇ ਗਏ ਕੰਮਾਂ ਅਤੇ ਉਪਰਾਲਿਆਂ ਬਾਰੇ ਵੀ ਵਕੀਲਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਵਕੀਲਾਂ ਨੂੰ ਅਪੀਲ ਕੀਤੀ ਕਿ 20 ਸਤੰਬਰ ਨੂੰ ਹੋਣ ਵਾਲੀਆਂ ਸੈਨਟ ਚੋਣਾਂ ਵਿੱਚ ਸੀਰੀਅਲ ਨੰਬਰ 50 ਨੂੰ ਪਹਿਲੀ ਪਸੰਦ ਵਜੋਂ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਵੋਟਰਾਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਦੀਆਂ ਵੋਟਾਂ ਵਿੱਦਿਅਕ ਸੰਸਥਾ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਅੱਗੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਅੰਮ੍ਰਿਤ ਪਾਲ ਸਿੰਘ ਤਿੰਨਾ, ਅਰੁਣ ਮੁਜਾਂਲ, ਹਰਪ੍ਰੀਤ ਸਿੰਘ, ਸੰਦੀਪ ਬਜਾਜ, ਅਮਿਤ ਅਸੀਜਾ ਬਾਵਾ, ਆਨੰਦ ਗੁਪਤਾ, ਸਿਕੰਦਰ ਕਪੂਰ, ਤੇਜਿੰਦਰ ਸਿੰਘ ਖ਼ਾਲਸਾ, ਗੁਰਜਿੰਦਰ ਸਿੰਘ ਕਾਲੜਾ, ਗੌਤਮ ਕਪੂਰ, ਪ੍ਰਭਜੋਤ ਸਿੰਘ ਕਾਲੜਾ, ਦਵਿੰਦਰ ਸਿੰਘ ਸੰਧੂ, ਹਰਮਹਿੰਦਰ ਪਾਲ ਸਿੰਘ ਬਜਾਜ, ਸੁਰੀਨ ਕੜਵਾਸਰਾ, ਖਰੈਤੀ ਲਾਲ ਡੋਡਾ, ਅਮਨਦੀਪ ਸਿੰਘ ਰੱਖੜਾ, ਕੁਲਦੀਪ ਸਿੰਘ ਸਿੱਧੂ, ਸੰਜੀਵ ਬਜਾਜ, ਸੁਖਬੀਰ ਕੌਰ, ਜੈਸਮੀਨ ਬਿਸ਼ਨੋਈ, ਕਿਰਨ ਸ਼ਰਮਾ, ਕਾਜਲ, ਨਿਸ਼ਾ, ਗੋਰੀ ਸ਼ੰਕਰ ਮਾਕੜ, ਰਾਜਾ ਮਿੱਢਾ, ਅਮਿਤ ਸਤੀਜਾ, ਅਭਿਸ਼ੇਕ ਸਤੀਜਾ, ਵਰਿੰਦਰ ਸਿੰਘ ਸੰਧੂ, ਅਮਨਦੀਪ ਕੌਰ ਭੂੰਬਲਾ, ਸੁਨੀਲ ਮਹਿਰਾ, ਸੁਨੀਲ ਕੰਬੋਜ, ਰਾਘਵ ਡੋਡਾ, ਬੰਸੀ ਲਾਲ, ਕਪਿਲ ਦੇਵ, ਸ਼ਾਮ ਸੁੰਦਰ, ਲਖਵਿੰਦਰ ਸਿੰਘ ਸਿੱਧੂ, ਰਜਿੰਦਰ ਕਾਂਟੀਵਾਲ, ਇੰਦਰਪ੍ਰੀਤ ਸਿੰਘ ਸਿੱਧੂ, ਸਿਮਰਨ ਸੋਢੀ, ਆਭਾ ਬਾਦਲ, ਰਮਨਦੀਪ ਕੰਬੋਜ, ਵਿਕਰਮ ਕੰਬੋਜ, ਆਦਰਸ਼ ਗੋਇਲ, ਸਰਵਣ ਕੁਮਾਰ, ਮੁਕੇਸ਼ ਕੁਮਾਰ ਲੱਕੀ, ਗੌਰਵ ਬਜਾਜ, ਸੁਖਜੀਤ ਸਿੰਘ ਦਾਨੇਵਾਲੀਆ, ਭੂਪ ਰਾਮ, ਸੁਮਿਤ ਪੂਨੀਆਂ, ਆਨੰਦ ਸਾਈ, ਵਿਨੋਦ ਜਲੰਧਰਾ, ਨਰਾਇਣ ਕਾਲੜਾ, ਸੁਪਰੀਤ ਵਰਮਾ, ਰਣਜੀਤ ਸਿੰਘ, ਆਸ਼ੀਸ਼ ਪੂਨੀਆਂ, ਗੁਰਬਖਸ਼ ਸਿੰਘ, ਤਜਿੰਦਰ ਪਾਲ ਸਿੰਘ ਗਰੋਵਰ, ਸੰਦੀਪ ਸਾਪਲਾ, ਸੰਦੀਪ ਸਿੰਘ ਬਰਾੜ, ਹਰਪ੍ਰੀਤ ਸਿੰਘ ਸਿੱਧੂ, ਆਸ਼ੀਸ਼ ਬੱਠਲਾ, ਵੇਦ ਬਿਸ਼ਨੋਈ, ਸੁਰਿੰਦਰ ਨਿਰਾਣੀਆ, ਪ੍ਰਕਾਸ਼ ਮੱਕੜ, ਪ੍ਰਗਟ ਸਿੰਘ, ਸੁਸ਼ੀਲ ਯਾਦਵ, ਮਹਾਂਵੀਰ ਗਿੱਲਾ, ਕੰਵਰ ਮੁਹੱਬਤ ਸਿੰਘ ਜਾਖੜ, ਰਬਿੰਦਰ ਦੱਤਾ, ਸਵਿੰਦਰ ਸਿੰਘ, ਬਿਕਰਮ ਪਵਾਰ ਸਮੇਤ ਭਾਰੀ ਗਿਣਤੀ ਵਿੱਚ ਵਕੀਲ ਭਾਈਚਾਰਾ ਹਾਜ਼ਰ ਸੀ।
  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *