ਹਰਸਿਮਰਨ ਸਿੰਘ (ਬਾਵਾ ਵੈਰੜ)ਯੂਥ ਅਕਾਲੀ ਦਲ ਸੀਨੀਅਰ ਮੀਤ ਪ੍ਰਧਾਨ ਨਿਯੁਕਤ ।  ਅਕਾਲੀ ਦਲ ਵੱਲੋ ਦਿੱਤੀ ਗਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ : ਬਾਵਾ ਵੈਰੜ

Spread the love
ਮਮਦੋਟ 13 ਅਗਸਤ (ਸ਼ਰਮਾਂ):ਮਮਦੋਟ ਦੇ ਸਮਾਜ ਸੇਵਕ ਅਤੇ ਨੌਜਵਾਨ ਆਗੂ ਹਰਸਿਮਰਨ ਸਿੰਘ ਬਾਵਾ ਵੈਰੜ ਨੂੰ ਸ਼ੋ੍ਰਮਣੀ ਅਕਾਲੀ ਵੱਲੋ ਉਹਨਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਯੂਥ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਹੋਣ ਨਾਲ ਅਕਾਲੀ ਆਗੂਆਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਨਵ ਨਿਯੁਕਤ ਆਗੂ ਨੂੰ ਵਰਕਰਾਂ ਵੱਲੋ ਵਧਾਈਆਂ ਦਿੱਤੀਆ ਜਾ ਰਹੀਆ ਹਨ । ਇਸ ਮੌਕੇ ਤੇ ਨਵ ਨਿਯੁਕਤ ਯੂਥ ਅਕਾਲੀ ਦਲ ਸੂਬਾ ਸੀਨੀਅਰ ਪ੍ਰਧਾਨ ਹਰਸਿਮਰਨ ਸਿੰਘ ਬਾਵਾ ਵੈਰੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ , ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ , ਜਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਜ਼ੋਗਿੰਦਰ ਸਿੰਘ ਜ਼ਿੰਦੂ , ਸੁਰਿੰਦਰ ਸਿੰਘ ਬੱਬੂ ਅਤੇ ਸਮੂਹ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਪਾਰਟੀ ਵੱਲੋ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ ਤੇ ਪਾਰਟੀ ਨੂੰ ਮਜਬੂਤ ਕਰਨ ਲਈ ਪਾਰਟੀ ਦੀਆਂ ਗਤੀਵਿਧੀਆਂ ਨੂੰ ਪਿੰਡ ਪਿੰਡ ਅਤੇ ਘਰ ਘਰ ਪਹੁੰਚਾਉਣਗੇ । ਇੱਥੇ ਵਰਨਣਯੋਗ ਹੈ ਕਿ ਬਾਵਾ ਵੈਰੜ ਮਮਦੋਟ ਸੁਧਾਰ ਕਮੇਟੀ ਦੇ ਆਗੂ ਵੀ ਹਨ । ਇਸ ਮੌਕੇ ਤੇ ਬਾਵਾ ਵੈਰੜ ਨੂੰ ਵਧਾਈ ਦੇਣ ਵਾਲਿਆਂ ਵਿੱਚ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ , ਪਵਨ ਦੁੱਗਲ ਸਾਬਕਾ ਸਰਪੰਚ ਖੁੰਦਰ ਉਤਾੜ, ਵਰਿੰਦਰ ਸਿੰਘ ਵੈਰੜ ਪ੍ਰਧਾਨ ਨੰਬਰਦਾਰ ਯੂਨੀਅਨ , ਮਨਪ੍ਰੀਤ ਸਿੰਘ ਬਾਵਾ , ਬੰਟੀ ਵੈਰੜ, ਰੁਪਿੰਦਰ ਸਿੰਘ ਵੈਰੜ , ਵੀਰਾ ਕੱਕੜ , ਸੁਰਿੰਦਰ ਕੁਮਾਰ ਕਾਲਾ ਪ੍ਰਧਾਨ,  ਸੁਰਜੀਤ ਸਿੰਘ ਮੰਡ , ਬਾਈ ਸੁਰਜੀਤ ਸਿੰਘ ਆਦਿ ਹਾਜਰ ਸਨ । ਫੋਟੋ: 13 ਐਫ ਜੈਡ ਆਰ ਸ਼ਰਮਾਂ 02 ਕੈਪਸ਼ਨ: ਹਰਸਿਮਰਨ ਸਿੰਘ ਬਾਵਾ ਵੈਰੜ ਦੀ ਫਾਇਲ ਫੋਟੋ । (ਸ਼ਰਮਾਂ)
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *