ਅੱਗ ਨਾਲ ਸੜੀ ਕਣਕ ਦਾ ਜਲਦ ਮੁਆਵਜਾ ਦੇਵੇ ਸਰਕਾਰ- ਐਡਵੋਕੇਟ ਜੱਸ ਬੱਜੋਆਣਾ।

Spread the love
ਬਠਿੰਡਾ, 21 ਅਪ੍ਰੈਲ  (ਰਾਮ ਸਿੰਘ ਕਲਿਆਣ) ਬੀਤੇ ਦਿਨੀ ਭਗਤਾ ਭਾਈ ਤੇ ਕੇਸਰ ਸਿੰਘ ਵਾਲਾ ਵਿਖੇ ਕਣਕ ਦੀ ਫਸਲ ਨੂੰ ਅੱਗ ਲੱਗਣ ਨਾਲ ਤਕਰੀਬਨ 100 ਏਕੜ ਕਣਕ ਮੱਚ ਕੇ ਸੁਆਹ ਹੋ ਗਈ ਸੀ ਜੋ ਕਿ ਕੱਲ 1ਵਜੇ ਅੱਗ ਲੱਗੀ ਤੇ 24ਅੰਟਿਆ ਬਾਦ ਵੀ ਸੜਕ ਤੇ ਖੜੇ ਦਰੱਖਤ ਅੱਗ ਨਾਲ ਧੁਖ ਰਹੇ ਸਨ,ਇਸ ਮੌਕੇ ਹਲਕਾ ਰਾਮਪੁਰਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਜਿਲਾ ਮੀਤ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਜੱਸ ਨੇ ਖੇਤਾਂ ਵਿੱਚ ਪਹੁੰਚ ਕੇ ਪੀੜਤ ਕਿਸਾਨਾਂ ਦਾ ਦੁੱਖ ਵੰਡਾਇਆ ਤੇ ਹਰ ਸੰਭਵ ਸਹਾਇਤਾ ਦ ਭਰੋਸਾ ਦਿੱਤਾ,ਉਨਾਂ ਮੌਕੇ ਤੇ ਹੀ ਤਹਿਸੀਲਦਾਰ ਭਗਤਾ ਨਾਲ ਗੱਲਬਾਤ ਕੀਤੀ ਤੇ ਸਥਿਤੀ ਤੋ ਜਾਣੂ ਕਰਵਾਇਆ ਤੇ ਤਹਿਸੀਲਦਾਰ ਨੂੰ ਖੁਦ ਮੌਕਾ ਦੇਖਣ ਲਈ ਕਿਹਾ ਤੇ ਤਹਿਸੀਲਦਾਰ ਨੇ ਕਿਹਾ ਕਿ ਉਹ ਸਾਮ ਤੱਕ ਮੌਕੇ ਤੇ ਆਉਣਗੇ,ਇਸਤੋ ਬਾਦ ਜੱਸ ਬੱਜੋਆਣਾ ਨੇ ਖੇਤੀਬਾੜੀ ਮੰਤਰੀ ਖੁੱਡੀਆਂ ਦੇ ਬੇਟੇ ਅਮੀਤ ਖੁੱਡੀਆਂ ਨਾਲ ਵੀ ਕਿਸਾਨਾਂ ਦੇ ਸਾਹਮਣੇ ਗੱਲ ਕਰਕੇ ਸਥਿਤੀ ਤੋ ਜਾਣੂ ਕਰਵਾਇਆ ਤੇ ਅਮੀਤ ਖੁੱਡੀਆਂ ਨੇ ਭਰੋਸਾ ਦਿੱਤਾ ਕਿ ਉਹ ਹੁਣ ਡੀਸੀ ਬਠਿੰਡਾ ਨਾਲ ਗੱਲ ਕਰਕੇ ਜਲਦੀ ਤੋ ਜਲਦੀ ਪੀੜਤ ਕਿਸਾਨਾ ਨੂੰ ਮੁਆਵਜਾ ਦੇਣਗੇ।
  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *