SSP ਸ੍ਰੀ ਮੁਕਤਸਰ ਸਾਹਿਬ ਵੱਲੋਂ ਬਣਾਈਆਂ Special Striking Squads ਦੀ ਸ਼ੁਰੂਆਤ ਤੋਂ ਬਾਅਦ ਮਿਲੀ ਸਫ਼ਲਤਾ-

Spread the love
ਸ੍ਰੀ ਮੁਕਤਸਰ ਸਾਹਿਬ, 21  ਅਪ੍ਰੈਲ (ਮਨਜੀਤ ਸਿੱਧੂ):- ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਿਆਂ ਖਿਲਾਫ ਚੱਲ ਰਹੀਆਂ ਕਾਰਵਾਈਆਂ ਨੂੰ ਹੋਰ ਤੇਜ਼ ਕਰਨ ਲਈ SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, IPS ਨੇ 2 Special Striking Squads (SSS) ਤਿਆਰ ਕੀਤੀਆਂ ਗਈਆਂ ਸਨ। ਇਨ੍ਹਾਂ ਟੀਮਾਂ ਨੂੰ 11 ਅਪ੍ਰੈਲ ਨੂੰ ਜਦ SSP ਸਾਹਿਬ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ, ਤਦੋਂ ਹੀ ਇਹ ਟੀਮਾਂ ਨਸ਼ੇ ਵਿਰੁੱਧ ਜ਼ਮੀਨੀ ਪੱਧਰ ‘ਤੇ ਕਾਰਵਾਈ ਕਰਨ ਲਈ ਜੁਟੀਆਂ ਹੋਈਆਂ ਹਨ।
SSS ਟੀਮ ਵੱਲੋਂ ਜਨਤਾ ਵੱਲੋਂ ਮਿਲੀਆਂ 08 ਸੂਚਨਾਵਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 2 ਮਾਮਲਿਆਂ ਵਿੱਚ ਐਕਸ਼ਨ ਲੈ ਕੇ ਨਸ਼ਾ ਤਸਕਰਾਂ ਖਿਲਾਫ FIR ਦਰਜ ਕੀਤੀਆਂ ਗਈਆਂ:
1. FIR ਨੰ: 41, ਥਾਣਾ ਗਿੱਦੜਬਾਹਾ:
 8 ਕਿਲੋ ਚੂਰਾ ਪੋਸਤ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
2. FIR ਨੰ: 41, ਥਾਣਾ ਕੋਟਭਾਈ:
ਇੱਕ ਹੋਰ ਕਾਰਵਾਈ ਦੌਰਾਨ 300 ਲੀਟਰ ਲਾਹਨ ਬਰਾਮਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
ਨਸ਼ੇ ਦੀ ਲਤ ਨਾਲ ਪੀੜਤ ਨੌਜਵਾਨਾਂ ਦੀ ਕੌਂਸਲਿੰਗ ਅਤੇ ਇਲਾਜ
SSS ਟੀਮ ਵੱਲੋਂ ਸੂਚਨਾ ਮਿਲੀ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ 3 ਨੌਜਵਾਨਾਂ ਨੂੰ ਨਸ਼ੇ ਦੀ ਲਤ ‘ਚੋਂ ਬਾਹਰ ਕੱਢਣ ਲਈ ਭੂਮਿਕਾ ਨਿਭਾਈ ਗਈ। ਇਹ 03 ਸੂਚਨਾਵਾਂ ਅਲੱਗ ਅਲੱਗ ਪਿੰਡਾਂ ਵਿੱਚੋਂ ਮਿਲੀਆਂ ਸਨ।
SSS ਪੁਲਿਸ ਟੀਮ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਪਹਿਲਾਂ ਕੌਂਸਲਿੰਗ ਕੀਤੀ ਗਈ।
ਫਿਰ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਕੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਜਿਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ ਛੇਤੀ ਹੀ ਇਹ ਨਸ਼ਿਆਂ ਤੋਂ ਛੁਟਕਾਰਾ ਪਾ ਕੇ ਆਪਣੀ ਨਵੀਂ ਜ਼ਿੰਦਗੀ ਵੱਲ ਵਧਣਗੇ।
ਇਸ ਦੇ ਨਾਲ ਹੀ SSS ਟੀਮਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜੋ ਨੌਜਵਾਨ ਨਸ਼ੇ ਦੀ ਲੱਤ ਵਿੱਚ ਫਸੇ ਹਨ ਉਹਨਾਂ ਦੀ ਕੌਂਸਲਿੰਗ ਅਤੇ ਉਨ੍ਹਾਂ ਨੂੰ ਮੋਟੀਵੇਟ ਕਰ ਰਹੇ ਹਨ।
SSS ਟੀਮਾ ਦੀ ਮੁਹਿੰਮ – ਨਸ਼ੇ ਦੀ ਸਪਲਾਈ ਤੋਂ ਲੈ ਕੇ ਇਲਾਜ ਤੱਕ ਦੀ ਪੂਰੀ ਕਾਰਵਾਈ।
SSS ਟੀਮਾਂ ਸਿਰਫ਼ ਨਸ਼ਾ ਰੋਕਣ, ਤਸਕਰਾਂ ਦੀ ਗ੍ਰਿਫਤਾਰੀ ਜਾਂ ਰਿਕਵਰੀ ਤੱਕ ਸੀਮਿਤ ਨਹੀਂ, ਸਗੋਂ ਉਹ ਨਸ਼ਾ ਛੁਡਾਊ ਕੇਂਦਰਾਂ, ਰੀ-ਹੈਬਿੱਲੀਟੇਸ਼ਨ ਸਹਾਇਤਾ ਲਈ ਵੀ ਕੰਮ ਕਰ ਰਹੀਆਂ ਹਨ। ਇਹ ਟੀਮਾਂ SSP ਸ੍ਰੀ ਮੁਕਤਸਰ ਸਾਹਿਬ ਦੀ ਸਿੱਧੀ ਨਿਗਰਾਨੀ ਹੇਠ ਰੋਜ਼ਾਨਾ ਗਰਾਊਂਡ ਰਿਪੋਰਟ ਭੇਜਦੀਆਂ ਹਨ।
ਦੋਵੇਂ Special Striking Squads ਨੂੰ ਸਖ਼ਤੀ ਨਾਲ ਨਸ਼ਿਆਂ ਵਿਰੁੱਧ ਲੜਾਈ ਲਈ ਤਿਆਰ ਕੀਤਾ ਗਿਆ ਹੈ। ਇਹ ਟੀਮਾਂ ਹਰ ਸਮੇਂ ਐਕਸ਼ਨ ਲਈ ਤਤਪਰ ਹਨ ਅਤੇ ਕਿਸੇ ਵੀ ਖਾਸ ਸੂਚਨਾ ਜਾਂ ਸ਼ੱਕੀ ਹਲਚਲ ਤੇ ਤੁਰੰਤ ਰੈਸਪਾਂਡ ਕਰਦੀਆਂ ਹਨ। ਅਪੀਲ
SSP ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਬਾਰੇ ਜਾਣਕਾਰੀ ਬਿਨਾਂ ਡਰ ਹੋ ਕੇ ਸਾਂਝਾ ਕਰੋ।
ਇਹ ਜੰਗ ਸਿਰਫ ਪੁਲਿਸ ਦੀ ਨਹੀਂ – ਸਾਡੇ ਸਾਰਿਆਂ ਦੀ ਸਾਂਝੀ ਜੰਗ ਹੈ।”
ਉਹਨਾਂ ਕਿਹਾ ਕਿ ਨਸ਼ਾ ਇਕ ਸਮਾਜਿਕ ਬੀਮਾਰੀ ਹੈ ਜੋ ਸਿਰਫ਼ ਇਨਸਾਨੀ ਸਰੀਰ ਨੂੰ ਹੀ ਨਹੀਂ, ਸਗੋਂ ਪਰਿਵਾਰਾਂ ਅਤੇ ਭਵਿੱਖ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। SSP ਨੇ ਇਹ ਵੀ ਕਿਹਾ ਕਿ ਜੇਕਰ ਹਰ ਵਾਸੀ ਆਪਣੀ ਭੂਮਿਕਾ ਨਿਭਾਏ ਤਾਂ ਅਸੀਂ ਨਸ਼ਿਆਂ ਨੂੰ ਜੜ ਤੋਂ ਖਤਮ ਕਰ ਸਕਦੇ ਹਾਂ।
ਸੰਪਰਕ ਨੰਬਰ:
Safe Punjab Helpline: 97791-00200
SSP ਨਿਗਰਾਨੀ ਹੇਠ ਨੰਬਰ: 80545-03030 (ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ)
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *