ਅੱਤਵਾਦੀਆਂ , ਗੈਗਸਟਰਾ ਅਤੇ ਨਸ਼ੇ ਨੂੰ ਖਤਮ ਕਰਨ ਲਈ ਲੋਕ ਸੁਰੱਖਿਆ ਦਸਤਿਆ ਦਾ ਸਾਥ ਦੇਣ : ਸਾਹਿਬ ਸਿੰਘ ਤੇ ਪਵਨ ਸੈਣੀ 

Spread the love

ਅੰਮ੍ਰਿਤਸਰ,ਜੰਡਿਆਲਾ ਗੁਰੂ, 24 ਮਾਰਚ (ਮਨਜੀਤ ਸਿੰਘ ਸ਼ੇਰਗਿੱਲ ) ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਅੰਮ੍ਰਿਤਸਰ ਇਕਾਈ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਅਯੋਜਨ ਸੰਗਠਨ ਦੇ ਦਫ਼ਤਰ ਮਕ਼ਬੂਲ ਰੋਡ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਆਲ ਇੰਡੀਆ ਅੱਤਵਾਦ ਵਿਰੋਧੀ ਸੰਗਠਨ ਜਰਨਲ ਸਕਤਰ ਸਾਹਿਬ ਸਿੰਘ ਅਤੇ ਪੰਜਾਬ ਦੇ ਜਨਰਲ ਸਕੱਤਰ ਪਵਨ ਸੈਣੀ ਪਹੁੰਚੇ ਸਨ। ਇਸ ਮੌਕੇ ਆਏ ਹੋਏ ਸੰਗਠਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਭਗਤ ਸਿੰਘ ਜੀ ਦੀ ਤਸਵੀਰ ਉੱਪਰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ “ਸ਼ਹੀਦ ਭਗਤ ਸਿੰਘ ਅਮਰ ਰਹੇ” ਅਤੇ “ਦੇਸ਼ ਕੇ ਸ਼ਹੀਦ ਅਮਰ ਰਹੇ” ਦੇ ਨਾਅਰੇ ਲਗਾਏ।  ਇਸ ਮੌਕੇ ਆਏ ਹੋਏ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸਾਹਿਬ ਸਿੰਘ ਅਤੇ ਪਵਨ ਸੈਣੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਹੋਰ ਕਾ੍ਂਤੀਕਾਰੀਆਂ ਨਾਲ ਮਿਲਕੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ। ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਅੰਗਰੇਜ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ,ਜਿਸ ਕਰਕੇ ਭਗਤ ਸਿੰਘ, ਦੇ ਨਾਲ ਰਾਜਗੁਰੂ, ਸੁਖਦੇਵ ਨੂੰ 23 ਮਾਰਚ 1931 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਹਨਾ ਦੀ ਤਰਾ ਹੋਰ ਕਰਾਤੀਕਾਰੀਆ ਅਤੇ ਅਜਾਦੀ ਘੁਲਾਟੀਆ ਨੇ ਕੁਰਬਾਨੀਆ ਦੇ ਕੇ ਦੇਸ਼ ਨੂੰ ਅਜਾਦ ਕਰਵਾਇਆ ਸੀ ।ਪਰ ਉਹਨਾ ਨੇ ਇਹ ਨਹੀ ਸੀ ਸੋਚਿਆ ਕਿ ਸਾਡੇ ਦੇਸ਼ ਵਿਚ ਅਜਹੇ ਹਲਾਤ ਹੋਣਗੇ । ਅਜ ਦੇ ਸਮੇ ਵਿਚ ਗੈਗਸਟਰ , ਨਸ਼ਾ ਤਸਕਰ, ਅਤੇ ਅੱਤਵਾਦੀਆਂ ਦਾ ਆਪਸੀ ਗਠਜੋੜ ਦੇਸ਼ ਅਤੇ ਪੰਜਾਬ ਲਈ ਬਹੁਤ ਵੱਡਾ ਖ਼ਤਰਾ ਬਣਿਆ , ਬੇਸ਼ੱਕ ਕੇਂਦਰ ਅਤੇ ਪੰਜਾਬ ਦੀਆਂ ਫੋਰਸਾਂ ਇਸ ਉੱਤੇ ਕਾਬੂ ਪਾਉਣ ਲਈ ਪੂਰਾ ਜੋਰ ਲਗਾ ਰਹੀਆਂ ਹਨ, ਭਾਰੀ ਮਾਤਰਾ ਵਿੱਚ ਨਾਜਾਇਜ਼ ਅਸਲਾ , ਹਥਿਆਰ  ਅਤੇ ਨਸ਼ੀਲੇ ਪਦਾਰਥਾ ਸਮੇਤ ਦੋਸ਼ੀਆ ਨੂੰ ਫੜਿਆ ਜਾ ਰਿਹਾ ਹੈ ਅਤੇ ਪੂਰੀ ਸਖਤੀ ਨਾਲ  ਦੋਸ਼ੀਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ । ਇਸ ਖਤਰੇ ਤੇ ਕਾਬੂ ਪਾਉਣ ਲਈ ਲੋਕ ਸੁਰਿਖਿਆ ਫੋਰਸਾ ਦਾ ਸਹਿਯੋਗ  ਦੇਣ । ਸਰਕਾਰਾਂ ਨੂੰ ਅਪੀਲ ਹੈ ਕਿ

ਉਹ ਨੌਜਵਾਨਾਂ ਲਈ ਰੁਜ਼ਗਾਰ ਦੇਣ ਦਾ ਕੰਮ ਕਰੇ । ਇਸ ਮੌਕੇ ਹੋਰਨਾਂ ਦੇ ਇਲਾਵਾ ਸੁਖਬੀਰ ਸਿੰਘ, ਦਿਨੇਸ਼ ਕੁਮਾਰ,ਪਰਮਜੀਤ ਸਿੰਘ ਆਸ਼ਾਟ ,ਅਸ਼ੋਕ ਸ਼ਾਹੀ,ਗੁਰਦੇਵ ਤੁੰਗ,ਪਰੇਮ ਮਸੀਹ ,ਭੂਸ਼ਨ ਜਡਿਆਲਾ ,ਅਨਿਲ ਲਾਡਾ ,ਵਿਸ਼ਾਲ ,ਵਿਸ਼ੂ ਡੋਗਰਾ ,ਲਖਵਿੰਦਰ ਸਿੰਘ,ਰਾਜਨ ਵਰਮਾ,ਰਾਜ ਕੁਮਾਰ ਸਾਜਨ ,ਮੁਕੇਸ਼ ਕੁਮਾਰ ,ਅਜੇ ਕੁਮਾਰ,ਹਰੀਸ਼ ਮਹਾਜਨ,ਲਖਵਿੰਦਰ ਵੇਰਕਾ ,ਭਵਿਸ਼ ਡੋਗਰਾ,ਹਰਜੀਤ ਬਾਜਾਵਾ , ਬਲਬੀਰ ਸਿੰਘ , ਕੁਲਦੀਪ ਰਾਜ , ,ਰਘੁਬੀਰ ਸਿੰਘ, ਪੇ੍ਮ ਮਸੀਹ, ਲਖਵਿੰਦਰ ਵੇਰਕਾ, ,ਕਰਤਵ,ਅਜੇ ਸਰਮਾ ,ਹਰੀਸ਼ ਮਹਾਜਨ, ਅਨੂਪ ਕੁਮਾਰ ਵਿਰਦੀ, ਹਰੀਸ਼ ਨੰਦਾ, ਵੰਸ਼ ਨੰਦਾ ,ਸਤਨਾਮ ਸਿੰਘ ,ਨਰੇਸ਼ ਮਹਾਜਨ, ਵਿਕੀ ਅਜਨਾਲਾ ,ਰਿਕੀ ਹਰਪਾਲ ,ਪਰਿੰਕਾ,ਰੋਹਨ ਸ਼ਰਮਾ , ਆਦਿ ਮੌਜੂਦ ਰਹੇ।

  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *