ਪਿੰਡ ਪੜ੍ਹਛ ਦੇ ਸਾਬਕਾ ਸਰਪੰਚ ਨੇ ਪਲਾਟ ਦੱਬਣ ਦੇ ਮਾਮਲੇ ‘ਚ ਲਾਈ ਇਨਸਾਫ਼ ਦੀ ਗੁਹਾਰ 

Spread the love

 ਨਿਊ ਚੰਡੀਗੜ੍ਹ, 24 ਮਾਰਚ (ਬਜੀਦਪੁਰ) – ਨੇੜਲੇ ਪਿੰਡ ਪੜ੍ਹਛ ਦੇ ਵਸਨੀਕ ਤੇ ਸਾਬਕਾ ਸਰਪੰਚ ਜਗਜੀਤ ਸਿੰਘ ਨੇ ਪਿੰਡ ਦੇ ਹੀ ਇੱਕ ਵਿਆਕਤੀ ਤੇ ਦੋ ਅਣਪਛਾਤੀਆਂ ਔਰਤਾਂ ਦੀ ਆੜ ਲੈ ਕੇ ਪਲਾਟ ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ। ਜਿਸ ਸਬੰਧੀ ਪੀੜਤ ਜਗਜੀਤ ਸਿੰਘ ਨੇ ਪਰਿਵਾਰ ਵੱਲੋਂ ਐਸ ਐਸ ਪੀ ਮੋਹਾਲੀ ਨੂੰ ਦਿੱਤੇ ਮੰਗ ਪੱਤਰ ਰਾਹੀਂ ਕਿਹਾ ਕਿ ਕਮਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਪੜ੍ਹਛ ਵੱਲੋਂ ਦੋ ਅਣਪਛਾਤੀਆਂ ਔਰਤਾਂ ਦੀ ਆੜ ਵਿੱਚ ਮੇਰੇ ਪਲਾਟ ਨੂੰ ਆਪਣਾ ਪਲਾਟ ਦੱਸਿਆ ਜਾ ਰਿਹਾ ਹੈ ਅਤੇ ਉਹ ਕਈ ਵਾਰ ਉਨ੍ਹਾਂ ਔਰਤਾਂ ਨੂੰ ਨਾਲ ਲੈ ਕੇ ਉਸ ਦੇ ਪਲਾਟ ਦੀ ਚਾਰਦੀਵਾਰੀ ਵਿੱਚੋਂ 15- 20 ਕੁਇੰਟਲ ਲੋਹਾ ਅਤੇ ਹੋਰ ਸਮਾਨ ਚੋਰੀ ਕਰਕੇ ਲਿਜਾ ਚੁਕਿਆ ਹੈ। ਉਸ ਵੱਲੋਂ ਮੇਰੇ ਪਲਾਟ ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਮੇਰੇ ਪਰਿਵਾਰ ਨੂੰ ਵੀ ਉਸ ਪਲਾਟ ਵਿੱਚ ਜਾਣ ਸਮੇਂ ਉਨ੍ਹਾਂ ਔਰਤਾਂ ਕੋਲੋਂ ਜ਼ਲੀਲ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਆੜ ਵਿੱਚ ਸਾਡੇ ਖਿਲਾਫ ਝੂਠੇ ਕੇਸ ਪਾਉਣ ਦੇ ਇਰਾਦੇ ਨਾਲ ਲੜਾਈ ਝਗੜਾ, ਧੱਕੇਸ਼ਾਹੀ ਤੇ ਗਾਲੀ ਗਲੋਚ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਮੇਰੀ ਪਤਨੀ ਨੂੰ ਪਲਾਟ ਵਿੱਚ ਵੜਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਕਾਇਤਾਂ ਦੇਣ ਦੇ ਬਾਵਜੂਦ ਹੁਣ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਰਿਹਾ ਜਦਕਿ ਮੇਰਾ 50 ਹਜ਼ਾਰ ਰੁਪਏ ਤੋਂ ਵੱਧ ਦਾ ਨੁਕਸਾਨ ਉਨ੍ਹਾਂ ਵੱਲੋਂ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬੀਤੀ 3 ਮਾਰਚ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਇੱਟਾਂ ਦੀ ਟਰਾਲੀ ਲਿਆਕੇ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਿਹਾ ਗਿਆ ਸੀ ਕਿ ਉਸ ਨੇ ਇਹ ਪਲਾਟ ਕਮਲਜੀਤ ਸਿੰਘ ਤੋਂ ਖਰੀਦਿਆ ਹੈ ਤੇ ਇਸ ਪਲਾਟ ਤੇ ਉਸਾਰੀ ਕਰਨੀ ਹੈ। ਸਾਡੇ ਸਮਝਾਉਣ ਤੇ ਉਸ ਸਮੇਂ ਉਹ ਵਾਪਸ ਚਲਾ ਗਿਆ ਸੀ।ਇਸ ਸਬੰਧੀ ਹੁਣ ਤੱਕ ਮੈਂ ਆਨਲਾਈਨ ਦਰਖਾਸਤਾਂ ਤੋਂ ਇਲਾਵਾ ਐਮਰਜੈਂਸੀ ਹੈਲਪ ਲਾਈਨ ਨੰਬਰ ਤੇ ਵੀ ਕਾਰਵਾਈ ਦੀ ਮੰਗ ਕੀਤੀ ਸੀ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਇਲਾਵਾ

ਮੈਨੂੰ ਡਿਊਟੀ ਤੋਂ ਵਾਪਸ ਆ ਰਹੇ ਨੂੰ ਵੀ ਇਨ੍ਹਾਂ ਵੱਲੋਂ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਸੀ ਜਿਸ ਸਬੰਧੀ ਵੀ ਮੈ ਐਸ ਐਚ ਓ ਮੁੱਲਾਂਪੁਰ ਨੂੰ ਸੂਚਿਤ ਕੀਤਾ ਸੀ ਪ੍ਰੰਤੂ ਕੋਈ ਸੁਣਵਾਈ ਨਹੀਂ ਹੋਈ।  ਇਨ੍ਹਾਂ ਤੋਂ ਸਾਡੇ ਪਰਿਵਾਰ ਨੂੰ ਖ਼ਤਰਾ ਬਣਿਆ ਰਹਿੰਦਾ ਹੈ ਕਦੇ ਵੀ ਕੋਈ ਅਣਸੁਖਾਵੀ ਘਟਨਾ ਵਾਪਰਨ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਇਸ ਪਲਾਟ ਸਬੰਧੀ ਆਏ ਕੋਰਟ ਦੇ ਫੈਸਲੇ ਅਨੁਸਾਰ ਇਨ੍ਹਾਂ ਨੂੰ ਪਲਾਟ ਵਿੱਚ ਵੜਨ ਤੋਂ ਮਨ੍ਹਾ ਕੀਤਾ ਗਿਆ ਹੈ ਪਰ ਫਿਰ ਵੀ ਇਹ ਕੋਰਟ ਦੇ ਫੈਸਲੇ ਦੀ ਉਲੰਘਣਾ ਕਰ ਰਹੇ ਹਨ।

 ਜਗਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਉਕਤ ਮਾਮਲੇ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਕੇਸ ਦੀ ਇਨਕੁਆਰੀ ਐਸ ਪੀ ਜਾ ਡੀ ਐਸ ਪੀ ਪੱਧਰ ਦੇ ਅਧਿਕਾਰੀ ਤੋਂ ਕਰਵਾਈ ਜਾਵੇ। ਦੂਜੀ ਧਿਰ ਨਾਲ ਕੋਸ਼ਿਸ ਕਰਨ ਤੇ ਸੰਪਰਕ ਨਹੀਂ ਹੋ ਸਕਿਆ। ਸੰਬੰਧਿਤ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *