ਈਦ ਦੇ ਚੰਦ ਦੀ ਭੂਮਿਕਾ ਨਿਭਾਅ ਰਿਹਾ ਹੈ। ਫਿਰੋਜ਼ਪੁਰ ਦਾ ਰਿਜਨਲ ਟਰਾਂਸਪੋਰਟ ਅਫਸਰ

Spread the love

ਈਦ ਦੇ ਚੰਦ ਦੀ ਭੂਮਿਕਾ ਨਿਭਾਅ ਰਿਹਾ ਹੈ। ਫਿਰੋਜ਼ਪੁਰ ਦਾ ਰਿਜਨਲ ਟਰਾਂਸਪੋਰਟ ਅਫਸਰ

ਅਜਿਹੀ ਭੂਮਿਕਾ ਕਾਰਨ ਪ੍ਰਬੰਧਕੀ ਢਾਂਚੇ ਦੀ ਹਾਲਤ ਹੋ ਰਹੀ ਹੈ ਡਾਵਾਂਡੋਲ।

ਫਿਰੋਜ਼ਪੁਰ, 20 ਨਵੰਬਰ (ਅਸ਼ੋਕ ਭਾਰਦਵਾਜ) ਰਿਜਨਲ ਟਰਾਂਸਪੋਰਟ ਵਿਭਾਗ ਫਿਰੋਜ਼ਪੁਰ ਜੋ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਚ ਛਾਇਆ ਰਹਿੰਦਾ ਹੈ ਪਰ ਪਰਨਾਲਾ ਫਿਰ ਵੀ ਉਥੇ ਦਾ ਉਥੇ ਹੀ ਰਹਿੰਦਾ ਹੈ ਕਿਉਕਿ ਇਸ ਅਮਲੇ ਦਾ ਉਚ ਅਧਿਕਾਰੀ ਕੋਲ ਅਡੀਸ਼ਨ ਚਾਰਜ ਹੋਣ ਕਾਰਨ ਉਹ ਫਿਰੋਜ਼ਪੁਰ ਕਦੇ ਕਦੇ ਹੀ ਆਉਦੇ ਹਨ ਜਿਸ ਕਾਰਨ ਇਸ ਦਫਤਰ ਦਾ ਪ੍ਰਬੰਧਕੀ ਢਾਂਚਾ ਡਾਵਾਂਡੋਲ ਹੋਇਆ ਪਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਰਿਜਨਲ ਟਰਾਂਸਪੋਰਟ ਅਫਸਰ ਫਿਰੋਜ਼ਪੁਰ ਸ ਕਰਨਬੀਰ ਛੀਨਾ ਜਿੰਨਾਂ ਕੋਲ ਫਿਰੋਜ਼ਪੁਰ ਚਾਰਜ ਦੇ ਨਾਲ ਨਾਲ ਜਿਲਾ ਬਰਨਾਲਾ ਦਾ ਵੀ ਚਾਰਜ ਹੈ ਜਿਸ ਕਾਰਨ ਫਿਰੋਜ਼ਪੁਰ ਦੀ ਫੇਰੀ ਉਨ੍ਹਾਂ ਦੀ ਈਦ ਦੇ ਚੰਦ ਵਰਗੀ ਹੀ ਹੁੰਦੀ ਹੈ ਜਿਸ ਕਾਰਨ ਇਸ ਦਫਤਰ ਦਾ ਪ੍ਰਬੰਧਕੀ ਢਾਂਚਾ ਡਾਵਾਂਡੋਲ ਹੋਇਆ ਪਿਆ ਹੈ ਤੇ ਇਸ ਡਾਵਾਂਡੋਲ ਢਾਂਚੇ ਦੀ ਸੁਣਵਾਈ ਕਰਨ ਵਾਲਾ ਕੋਈ ਵੀ ਨਹੀ ਹੈ ਇਥੇ। ਡਰਾਇਵਿੰਗ ਲਾਇਸੈਂਸ ਲਈ ਟਰੈਕ ਤੋ ਲੈ ਕੇ ਦਫਤਰੀ ਕੰਮਾਂ ਲਈ ਲੋਕਾਂ ਨੂੰ ਬੜੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫਸਰ ਦਾ ਰੋਜਾਨਾ ਨਾ ਬੈਠਣ ਕਾਰਨ ਇਸ ਦਫਤਰ ਦਾ ਸਟਾਫ ਆਪਣੀ ਮਰਜੀ ਨਾਲ ਹੀ ਆਪਣੀਆਂ ਸੀਟਾਂ ਤੇ ਬਿਰਾਜਮਾਨ ਹੁੰਦਾ ਹੈ ਤੇ ਆਪਣੀ ਹੀ ਮਰਜੀ ਨਾਲ ਕੰਮ ਕਰਦਾ ਹੈ।
Reginol Center
ਸੋ ਜਿਲਾ ਫਿਰੋਜ਼ਪੁਰ ਦੇ ਵਾਸੀਆਂ ਦੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜਿਲਾ ਲੈਵਲ ਦੇ ਦਫਤਰ ਚ ਪੱਕੇ ਤੋਰ ਤੇ ਹੀ ਰਿਜਨਲ ਟਰਾਂਸਪੋਰਟ ਅਫਸਰ ਲਗਾਇਆ ਜਾਵੇ ਤਾਂ ਕਿ ਇਸ ਦਫਤਰ ਦਾ ਹਰੇਕ ਕੰਮ ਪਾਰਦਰਸ਼ੀ ਤਰੀਕੇ ਨਾਲ ਹੋ ਸਕੇ।

 

More News

Facebook

Whatsapp

Youtube

Home

 

 

 

  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *