ਉੱਘੇ ਸਮਾਜ ਸੇਵੀ ਸੁਰਜੀਤ ਰਾਹੁਲ ਵੱਲੋਂ ਨੌਜਵਾਨਾਂ ਨੂੰ ਪਲੇਟਲੈਟ ਦਾਨ ਕਰਨ ਦੀ ਪੁਰਜ਼ੋਰ ਅਪੀਲ 

Spread the love
ਖੰਨਾ 20 ਨਵੰਬਰ (ਜੇ ਐਸ ਖੰਨਾ )  ਨਿਊ ਏਜ਼ ਬਲੱਡ ਵੈਲਫੇਅਰ ਕਲੱਬ ਖੰਨਾ ਦੇ ਬਲੱਡ ਇੰਚਾਰਜ ਸੁਰਜੀਤ ਰਾਹੁਲ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਮੈਂਬਰਾਂ ਅਤੇ ਆਮ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਡੇਂਗੂ ਨੇ ਸਾਰੇ ਇਲਾਕਿਆਂ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਆਮ ਮਰੀਜ਼ਾਂ ਨੂੰ ਪਲੇਟਲੈਟ ਦੀ ਕਮੀ ਹੋ ਰਹੀ ਹੈ।ਇਸ ਹਾਲਾਤ ਵਿੱਚ ਮਰੀਜ਼ ਦੀ ਜਾਨ ਨੂੰ ਖਤਰਾ ਵੀ ਪੈਦਾ ਹੋ ਜਾਂਦਾ ਹੈ। ਇਸੇ ਨੌਬਤ ਤੋਂ ਬਚਣ ਦੇ ਲਈ ਨਿਊ ਏਜ਼ ਵੈਲਫੇਅਰ ਕਲੱਬ ਦੇ ਬਲੱਡ ਇੰਚਾਰਜ ਸੁਰਜੀਤ ਰਾਹੁਲ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ, ਮੈਂਬਰਾਂ ਅਤੇ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਮਰੀਜ ਦੀ ਜਾਨ ਬਚਾਉਣ ਦੇ ਲਈ ਪਲੇਟਲੈਟ ਡੋਨੇਟ ਕਰਨੇ ਚਾਹੀਦੇ ਹਨ। ਉਨ੍ਹਾਂ ਅੱਜ ਦੇ ਮਰੀਜ਼ਾਂ ਦੇ ਹਾਲਾਤ ਬਿਆਨ ਕਰਦਿਆਂ ਆਮ ਪਬਲਿਕ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਸਾਨੂੰ ਕੀਮਤੀ ਜਾਨਾਂ ਬਚਾਉਣ ਦੇ ਲਈ ਖੂਨ ਦਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖੂਨ ਦਾਨ ਕਰਨ ਦੇ ਨਾਲ ਬਿਲਕੁਲ ਹੀ ਕਮਜ਼ੋਰੀ ਨਹੀਂ ਆਉਂਦੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਘਾਟ ਜਾਂ ਕਮੀ ਮਹਿਸੂਸ ਹੁੰਦੀ ਹੈ। ਉਹਨਾਂ ਨੇ ਨੌਜਵਾਨਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਦੇ ਨਾਲ ਸਾਡੇ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ।ਉਹਨਾਂ ਨੌਜਵਾਨਾਂ ਨੂੰ ਖੂਨ ਦਾਨ ਕਰਨ ਦੇ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਆਪਣੇ ਜਨਮ ਦਿਨ ਮਨਾਉਣ ਦੇ ਲਈ ਇਹੋ ਜਿਹੇ ਸ਼ੁਭ ਮੌਕੇ ਤੇ ਹਸਪਤਾਲ ਵਿੱਚ ਜਾ ਕੇ ਬਲੱਡ ਬੈਂਕ ਜਾਂ  ਬਲੱਡ ਡੋਨੇਸ਼ਨ ਕੈਂਪਾਂ ਦੇ ਵਿੱਚ ਜਾ ਕੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਮਰੀਜ਼ ਦੀ ਜਾਨ ਅਜਾਈਂ ਨਾ ਜਾ ਸਕੇ। ਉਨਾਂ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਡੇਂਗੂ ਨੂੰ ਫੈਲਣ ਤੋਂ ਰੋਕਣਾ ਚਾਹੀਦਾ ਹੈ ਅਤੇ ਆਪਣੇ ਆਲੇ ਦੁਆਲੇ ਪਾਣੀ ਜਮ੍ਹਾ ਨਹੀਂ ਹੋਣ ਦੇਣਾ ਚਾਹੀਦਾ। ਨਿਊ ਏਜ ਬਲੱਡ ਵੈਲਫੇਅਰ ਕਲੱਬ ਖੰਨਾ ਦੇ ਬਲੱਡ ਇੰਚਾਰਜ ਸੁਰਜੀਤ ਰਾਹੁਲ ਨੇ ਦੱਸਿਆ ਬਲੱਡ ਸੈੱਲ ਘਟਣ ਦੇ ਨਾਲ ਮਰੀਜ਼ ਦੀ ਜਾਨ ਤੱਕ ਦਾ ਖਤਰਾ ਪੈਦਾ ਹੋ ਜਾਂਦਾ ਹੈ ਅਜਿਹੇ ਸਮੇਂ ਡੋਨੇਟ ਕੀਤਾ ਬਲੱਡ ਅਤੇ ਪਲੇਟਲੈਟ ਹੀ ਮਰੀਜ਼ ਦੀ ਜਾਨ ਬਚਾ ਸਕਦੇ ਹਨ। ਸੋ ਸਾਨੂੰ ਸਾਰਿਆਂ ਨੂੰ ਅੱਜ ਦੇ ਮੌਸਮ ਨੂੰ
social worker
ਦੇਖਦੇ ਹੋਏ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਉਹਨਾਂ ਐਮਰਜੈਂਸੀ ਵੇਲੇ ਆਪਣੇ ਮੋਬਾਈਲ ਨੰਬਰ ਤੇ ਸੰਪਰਕ ਕਰਨ ਲਈ ਵੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਮੌਕੇ ਬਲੱਡ ਜਾਂ ਪਲੇਟਲੈਟ ਦੀ ਲੋੜ ਹੋਵੇ ਤਾਂ ਮੇਰੇ ਇਸ ਨੰਬਰ 98770 03285 ਤੇ ਸੰਪਰਕ ਕੀਤਾ ਜਾਵੇ।

 

More News

Youtube

Whatsapp

Facebook

Home

 

  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *