ਕੁਰਾਲੀ 27ਅਗਸਤ (ਜਗਦੇਵ ਸਿੰਘ )ਅੱਜ ਸਥਾਨਕ ਸ਼ਹਿਰ ਕੁਰਾਲੀ ਵਿਖੇ ਏਕ ਸਹਾਰਾ ਫਾਊਂਡੇਸ਼ਨ ਕੁਰਾਲੀ ਦਫਤਰ ਵਿਖੇ ਬੱਬੀ ਬਾਦਲ ਦਾ ਜਨਮ ਦਿਨ ਮਨਾਇਆ ਗਿਆ l ਇਸ ਮੌਕੇ ਏਕ ਸਹਾਰਾ ਫਾਊਂਡੇਸ਼ਨ ਕੁਰਾਲੀ ਦੇ ਪ੍ਰਧਾਨ ਦੀਪਕ ਸ਼ਰਮਾ ਦੀਪੂ ਕੁਰਾਲੀ ਨੇ ਦੱਸਿਆ ਕਿ ਸਾਡੀ ਸਮੁੱਚੀ ਟੀਮ ਵੱਲੋਂ ਰਲ ਕੇ ਹਰ ਦੁੱਖ ਸੁੱਖ ਦੇ ਵਿੱਚ ਸਾਥ ਦੇਣ ਵਾਲੇ ਆਗੂ ਬੱਬੀ ਬਾਦਲ ਜੀ ਦਾ ਜਨਮ ਦਿਨ ਕੇਕ ਕਟ ਕੇ ਮਨਾਇਆ ਗਿਆ l ਇਸ ਮੌਕੇ ਦੀਪੂ ਕੁਰਾਲੀ ਨੇ ਦੱਸਿਆ ਕਿ ਉਹਨਾਂ ਨੂੰ ਸ਼ਾਲ ਭੇਟ ਕੀਤੀ ਗਈ ਤੇ ਉਹਨਾਂ ਦੀ ਚੜਦੀ ਕਲਾ ਦੀ ਕਾਮਨਾ ਕੀਤੀ l ਸ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਦੀਪੂ ਕੁਰਾਲੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਉਹਨਾਂ ਦੇ ਨਾਲ ਹਨ l ਉਹਨਾਂ ਕਿਹਾ ਕਿ ਦੀਪੂ ਕੁਰਾਲੀ ਇਕ ਨੇਕ ਦਿਲ ਇਨਸਾਨ ਹਨ l ਉਹ ਹਰ ਇਕ ਦੀ ਮਦਦ ਕਰਦੇ ਹਨ l 11 ਅਕਤੂਬਰ ਨੂੰ ਦੀਪੂ ਕੁਰਾਲੀ ਵਲੋ 101 ਕੁੜੀਆ ਦੇ ਵਿਆਹ ਕਰਵਾਹੇ ਜਾ ਰਹੇ ਹਨ l ਸਾਨੂ ਸਬ ਨੂੰ ਓਹਨਾ ਦਾ ਸਾਥ ਦੇਣਾ ਚਾਹੀਦਾ ਹੈ l ਇਸ ਮੌਕੇ ਬੱਬੀ ਬਾਦਲ ਬਾਦਲ ਫਾਊਂਡੇਸ਼ਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ, ਨੇ ਆਏ ਹੋਏ ਸਾਰੇ ਸਾਥੀਆ ਦਾ ਤਹਿ ਦਿਲੋ ਧੰਨਵਾਦ ਕੀਤਾ l ਇਸ ਮੌਕੇ ਸ੍ਰੀ ਸੰਜੀਵ ਕੁਮਾਰ ਬੀਕਾ, ਸ੍ਰੀ ਮੋਹਣਾ ਖਰੜ,ਸ੍ਰੀ ਅਸ਼ਵਨੀ ਸ਼ਰਮਾ, ਸ. ਜਸਵਿੰਦਰ ਸਿੰਘ ਪ੍ਰਧਾਨ ਮਿਸ਼ਨ ਆਸਰਾ ਫਾਊਂਡੇਸ਼ਨ ,ਸ੍ਰੀ ਅਜੇ ਕੁਮਾਰ ਗਰਗ, ਸ.ਮਨਜੀਤ ਸਿੰਘ ਗਰੇਵਾਲ, ਸ੍ਰੀ ਰਾਹੁਲ ਕੁਰਾਲੀ,ਸ੍ਰੀ ਗੋਪੀ ਖਰੜ,ਸ੍ਰੀ ਮੋਨੀ ਕਾਈਨੋਰ ਆਦਿ ਹਾਜ਼ਰ ਸਨ l