ਕੁਰਾਲੀ 27 ਅਗਸਤ (ਜਗਦੇਵ ਸਿੰਘ ) -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿੱਦਿਆਰਥੀ ਜਥੇਬੰਦੀ ‘ਸੱਥ’ ਵੱਲੋਂ ਘਾੜ ਖੇਤਰ ਦੀ ਸਰਗਰਮ ਜਥੇਬੰਦੀ ‘ਲੋਕ ਹਿੱਤ ਮਿਸ਼ਨ’ ਨਾਲ ਵਿਦਿਆਰਥੀ ਚੋਣਾਂ ਸਬੰਧੀ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਸਬੰਧੀ ਕਰਨਦੀਪ ਸਿੰਘ ਧਾਲੀਵਾਲ ਦੀ ਅਗਵਾਈ ‘ਚ ਪੁੱਜੇ ਸੱਥ ਆਗੂਆਂ ਨੇ ਦੱਸਿਆ ਕਿ ਸੱਥ 8 ਸਾਲਾਂ ਤੋਂ ਯੂਨੀਵਰਸਿਟੀ ਦਾ ਵਜੂਦ ਬਚਾਉਣ ਤੇ ਵਿੱਦਿਆਰਥੀ ਵਰਗ ਦੇ ਹੱਕਾਂ ਲਈ ਲੜ ਰਹੀ ਹੈ। ਜਿਸ ਦੌਰਾਨ ਬਹੁਤ ਸਾਰੇ ਗੰਭੀਰ ਮਸਲਿਆਂ ਬਾਰੇ ਸੰਘਰਸ਼ ਰਾਹੀਂ ਜਿੱਤਾਂ ਪ੍ਰਾਪਤ ਕੀਤੀਆਂ। ਇਸੇ ਤਹਿਤ ਡੀ ਏ ਵੀ ਕਾਲਜ ਚੰਡੀਗੜ੍ਹ ਦੀ ਪ੍ਰਧਾਨਗੀ ਲਈ ਜਥੇਬੰਦੀ ਵੱਲੋਂ ਐਲਾਨ ਕੀਤੇ ਉਮੀਦਵਾਰ ਸਾਹਿਬਵੀਰ ਸਿੰਘ ਨੂੰ 31 ਅਗਸਤ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਵਿੱਦਿਆਰਥੀਆਂ ਦੇ ਹੱਕ ਬਚਾਉਣ ਦੀ ਅਪੀਲ ਕੀਤੀ। ਮਿਸ਼ਨ ਆਗੂ ਗੁਰਮੀਤ ਸਿੰਘ ਸਾਂਟੂ, ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤਮਾਜਰਾ, ਸਰਬਜੀਤ ਸਿੰਘ ਸੰਗਤਪੁਰਾ ਤੇ ਕੁਲਵੰਤ ਸਿੰਘ ਨੇ ਜਿੱਥੇ ਪੂਰਨ ਹਮਾਇਤ ਦਾ ਭਰੋਸਾ ਦਿੱਤਾ ਉਥੇ ਨਿਊ ਚੰਡੀਗੜ੍ਹ, ਮਾਜਰੀ ਤੇ ਖਰੜ ਆਦਿ ਪੁਆਧ ਖੇਤਰ ਦੇ ਵਿਦਿਆਰਥੀਆਂ ਨੂੰ ਇਸ ਚੋਣ ‘ਚ ਸੱਥ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ।