ਇਸ ਮੌਕੇ SSP ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹੇ ਵਿੱਚ SSF ਦੇ ਕੁੱਲ 97 ਕਰਮਚਾਰੀ ਅਤੇ 7 ਵਾਹਨ ਤਾਇਨਾਤ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਰੂਟ ਡਿਊਟੀ ਹੇਠ ਦਿੱਤੇ ਅਨੁਸਾਰ ਹੈ।1. ਫੱਤਣਵਾਲਾ ਤੋਂ ਬਠਿੰਡਾ ਰੋਡ 2. ਸ੍ਰੀ ਮੁਕਤਸਰ ਸਾਹਿਬ ਤੋਂ ਖਾਰਾ ਸਰਹੱਦ 3. ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ 4. ਕਿੱਲਿਆਂ ਵਾਲੇ ਤੋਂ ਮਲੋਟ5. ਡੇਰਾ ਲੰਗ ਤੋਂ ਪੱਕੀ ਟਿੱਬੀ 6. ਮਲੋਟ ਤੋਂ ਪਿੰਡ ਢਿਪਾਂਵਾਲੀਉਨ੍ਹਾਂ ਦੱਸਿਆ ਕਿ ਇਹ ਟੀਮ 112 ‘ਤੇ ਆਉਣ ਵਾਲੀ ਕਾਲ ਉੱਤੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚਦੀ ਹੈ ਅਤੇ ਸਥਿਤੀ ਦੇ ਅਨੁਸਾਰ ਕਾਰਵਾਈ ਕਰਦੀ ਹੈ। ਇਹ ਪ੍ਰਕਿਰਿਆ ਜ਼ਖ਼ਮੀ ਲੋਕਾਂ ਦੀ ਜਾਨ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਮੀਟਿੰਗ ਦੌਰਾਨ SSP ਨੇ ਮੁਲਾਜਮਾਂ ਨੂੰ ਹਦਾਇਤ ਦਿੱਤੀ ਕਿ ਡਿਊਟੀ ਦੌਰਾਨ ਰੁਕਾਵਟ ਜਾਂ ਉਪਕਰਨ ਘਾਟ ਦੀ ਤੁਰੰਤ ਸੂਚਨਾ ਦਿੱਤੀ ਜਾਵੇ, ਤਾਂ ਜੋ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਟੀਮ ਨੂੰ ਵਧੇਰੇ ਚੰਗੇ ਢੰਗ ਨਾਲ ਕੰਮ ਕਰਨ, ਆਮ ਲੋਕਾਂ ਨਾਲ ਵਧੀਆ ਵਤੀਰਾ ਬਣਾਈ ਰੱਖਣ ਅਤੇ ਹਰੇਕ ਹਾਦਸੇ ‘ਤੇ ਸੰਵੇਦਨਸ਼ੀਲਤਾ ਨਾਲ ਰਵੱਈਆ ਰੱਖਣ ਦੀਆਂ ਹਦਾਇਤਾਂ ਦਿੱਤੀਆਂ।SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈ.ਪੀ.ਐਸ. ਵੱਲੋਂ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸੜਕ ਹਾਦਸਿਆਂ ਵਿੱਚ ਪੀੜਤ ਵਿਅਕਤੀਆਂ ਦੀ ਮਦਦ ਕਰਨਾ ਕੇਵਲ ਸੜਕ ਸੁਰੱਖਿਆ ਫੋਰਸ ਜਾਂ ਪੁਲਿਸ ਦੀ ਜ਼ਿੰਮੇਵਾਰੀ ਨਹੀ ਬਲਕਿ ਹਰ ਇਕ ਨਾਗਰਿਕ ਦੀ ਜਿੰਮੇਵਾਰੀ ਹੈ। SSF ਵੱਲੋਂ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਮਦਦ ਮੁਹਿੰਮ ਨੇ ਅਨੇਕਾਂ ਜਿੰਦਗੀਆਂ ਨੂੰ ਬਚਾਇਆ ਹੈ। ਜੇਕਰ ਤੁਹਾਨੂੰ ਰਸਤੇ ‘ਚ ਕੋਈ ਸੜਕ ਹਾਦਸਾ, ਗੰਭੀਰ ਜ਼ਖ਼ਮ ਜਾਂ ਮਦਦ ਦੀ ਲੋੜ ਹੋਵੇ, ਤਾਂ ਬਿਨਾਂ ਕਿਸੇ ਝਿਜਕ ਦੇ ਤੁਰੰਤ 112 ‘ਤੇ ਕਾਲ ਕਰੋ। ਸਾਡੀ ਟੀਮ 24 ਘੰਟੇ ਤੁਹਾਡੀ ਸੇਵਾ ਲਈ ਹਾਜ਼ਰ ਹੈ।Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…
Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

