ਗਿੱਦੜਬਾਹਾ ਤੋ ਐਡਵੋਕੇਟ ਨਰਾਇਣ ਸਿੰਗਲਾ ਵੱਲੋ ਨਿਵੇਕਲੀ ਪਹਿਲ

Spread the love

ਗਿੱਦੜਬਾਹਾ, 13 ਅਪ੍ਰੈਲ ( ਰਣਜੀਤ ਗਿੱਲ ) -ਗਿੱਦੜਬਾਹਾ ਤੋ ਐਡਵੋਕੇਟ ਨਰਾਇਣ ਸਿੰਗਲਾ ਨੇ ਚਿੱਟੇ ਦਾ ਕੰਮ ਕਰਨ ਵਾਲਿਆਂ ਦਾ ਕੋਈ ਵੀ ਕੇਸ ਨਾ ਲੜਨ ਦਾ ਫੈਸਲਾ ਕੀਤਾ ਅਤੇ ਬਕਾਇਦਾ ਇੱਕ ਬੈਨਰ ਵੀ ਆਪਣੇ ਸੋਸਲ ਮੀਡੀਆ ਖਾਤੇ ਤੇ ਸ਼ੇਅਰ ਕੀਤਾ ਹੈ।ਇਸ ਬਾਰੇ ਜਾਣਰਾਰੀ ਦਿੰਦਿਆਂ ਐਡਵੋਕੇਟ ਨਰਾਇਣ ਸਿੰਗਲਾ ਨੇ ਦੱਸਿਆ ਕਿ ਉਹ ਗਿੱਦੜਬਾਹਾ ਵਿਖੇ ਉਮੀਦ ਐਨ ਜੀ ਓ ਚਲਾਉਂਦੇ ਹਨ ਅਤੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਹਨ।ਉਹਨਾਂ ਦੱਸਿਆ ਕਿ ਨਸ਼ਾ ਖਾਸਕਰ ਚਿੱਟੇ ਕਰਕੇ ਨੌਜਵਾਨ ਭਰ ਜਵਾਨੀ ਵਿੱਚ ਸਿਵਿਆਂ ਦੇ ਰਾਹ ਜਾ ਰਹੇ ਹਨ ਜਿਸ ਕਰਕੇ ਉਹਨਾਂ ਨੇ ਅਤੇ ਉਹਨਾਂ ਦੀ ਟੀਮ ਵੱਲੋਂ ਫੈਸਲਾ ਕੀਤਾ ਕਿ ਚੈਂਬਰ ਨੰਬਰ 50 ਤੇ ਕੋਈ ਵੀ ਚਿੱਟਾ ਵੇਚਣ ਵਾਲਾ ਜਮਾਨਤ ਲਈ ਫਰਿਆਦ ਲੈ ਕੇ ਨਾ ਆਵੇ ਕਿਉਕਿ ਚਿੱਟੇ ਵਾਲਿਆਂ ਦਾ ਸਾਥ ਦੇ ਕੇ ਉਹ ਮਾਵਾਂ ਧੀਆਂ ਭੈਣਾਂ ਦਾ ਗੁਨਾਹਗਾਰ ਨਹੀ ਬਣਨਾ ਚਾਹੁੰਦੇ।ਉਹਨਾਂ ਵੱਲੋ ਕੀਤੀ ਗਈ ਪਹਿਲ ਦੀ ਸਾਰੇ ਸਵਾਗਤ ਕਰ ਰਹੇ ਹਨ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *