ਐਸ.ਆਈ.ਆਰ.-2026-  ਵੋਟਰ ਸੂਚੀ ਦੀ ਡਰਾਫਟ ਪਬਲੀਕੇਸ਼ਨ 13 ਅਗਸਤ ਉਪਰੰਤ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜ, ਨੋਟਿਸ ਫੇਸ ਦੌਰਾਨ ਪ੍ਰਾਪਤ ਹੋਣ ਵਾਲੇ ਡਾਕੂਮੈਟ ਵੈਰੀਫਿਕੇਸ਼ਨ ਬਾਰੇ ਚੋਣ ਹਲਕੇ ਦੇ ਏ.ਆਰ.ਓਜ਼ ਨੂੰ ਦਿੱਤੀ ਗਈ ਟਰੇਨਿੰਗ 

Spread the love
ਨਵਾਂਸ਼ਹਿਰ, 11 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) ਸ਼ਹੀਦ ਭਗਤ ਸਿੰਘ ਨਗਰ ਵਿੱਚ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ’ (SIR) ਦੇ ਸ਼ੈਡਿਊਲ ਅਨੁਸਾਰ ਵੋਟਰ ਸੂਚੀ ਦੀ ਮੁਢੱਲੀ ਪ੍ਰਕਾਸ਼ਨਾ ਮਿਤੀ 13.08.2026 ਨੂੰ ਕੀਤੀ ਜਾਣੀ ਹੈ। ਐਸ.ਆਈ.ਆਰ. ਦੌਰਾਨ ਜਿਨ੍ਹਾਂ ਵੋਟਰਾ ਵੱਲੋਂ ਆਪਣੀ ਵੋਟ ਦੀ ਮੈਪਿੰਗ ਵੋਟਰ ਸੂਚੀ ਸਾਲ 2003 ਨਾਲ ਨਹੀ ਕਰਵਾਈ ਗਈ ਨੂੰ ਮਿਤੀ 13.08.2026 ਤੋਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾ ਵੱਲੋ ਨੋਟਿਸ ਜਾਰੀ ਕੀਤੇ ਜਾਣੇ ਹਨ। ਨੋਟਿਸ ਜਨਰੇਟ ਕਰਨ ਤੋਂ ਲੈ ਕੇ ਪ੍ਰਿਟਿੰਗ ਅਤੇ ਬੀ.ਐਲ.ਓਜ਼ ਵੱਲੋਂ ਨੋਟਿਸ ਵੋਟਰ ਤੱਕ ਵੰਡਣ, ਇਸ ਉਪਰੰਤ ਵੋਟਰ ਵੱਲੋਂ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਿਰਤ 12 ਡਾਕੂਮੈਂਟ ਦੀ ਲਿਸਟ ਵਿੱਚੋਂ ਕੋਈ ਇੱਕ ਡਾਕੂਮੈਂਟ ਪੇਸ਼ ਕਰਨ, ਉਸ ਦੀ ਸਬੰਧਤ ਵਿਭਾਗ ਤੋਂ ਵੈਰੀਵਿਕੇਸ਼ਨ ਕਰਨ ਉਪਰੰਤ ਹੀ ਉਸ ਦੀ ਸਬੰਧਤ ਈ.ਆਰ.ਓਜ਼ ਵੱਲੋਂ ਅਪਰੂਵ ਕੀਤੀ ਜਾਣੀ ਹੈ। ਇਸ ਸਾਰੀਆ ਪ੍ਰਕਿਰਿਆ ਨੂੰ ਕਰਨ ਸਬੰਧੀ ਜਿਲ੍ਹਾ ਪੱਧਰ ਤੇ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾਂ ਦੀ ਨਿਗਰਾਨੀ ਵਿੱਚ ਜਿਲ੍ਹਾ ਪੱਧਰ ਤੇ ਟੈਕਨੀਕਲ ਟੀਮ ਦੇ ਹੈਡ ਸ਼੍ਰੀ ਅਮਿਤ ਸੈਣੀ, ਪ੍ਰੋਗਰਾਮਰ ਵੱਲੋਂ ਟ੍ਰੇਨਿੰਗ ਦਿੱਤੀ ਗਈ।  ਇਸ ਟ੍ਰੇਨਿੰਗ ਵਿੱਚ ਚੋਣ ਹਲਕੇ ਦੇ ਏ.ਈ.ਆਰ.ਓਜ਼, ਅਡੀਸ਼ਨਲ ਏ.ਈ.ਆਰ.ਓ, ਟੈਕਨੀਕਲ ਟੀਮ ਦੇ ਮੈਬਰ, ਚੋਣ ਕਲਰਕ ਅਤੇ ਜਿਲ੍ਹਾ ਪੱਧਰ ਤੇ ਸਹਾਇਕ ਕਮਿਸ਼ਨਰ(ਜ)-ਕਮ-ਨੋਡਲ ਅਫ਼ਸਰ ਡਾਕੂਮੈਂਟ ਵੈਰੀਫਿਕੇਸ਼ਨ ਸ਼੍ਰੀ ਰਮਨਦੀਪ, ਚੋਣ ਤਹਿਸੀਲਦਾਰ ਸ਼੍ਰੀ ਅਮਨਦੀਪ ਸਿੰਘ ਵੀ  ਹਾਜਿਰ ਸਨ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *