ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਜ਼ਿਲ੍ਹਾ, ਬਲਾਕ ਅਤੇ ਸਰਕਲ ਕਮੇਟੀਆਂ ਦਾ ਕੀਤਾ ਗਿਆ ਗਠਨ

Spread the love
ਬਲਾਚੌਰ, 11 ਅਗਸਤ (ਜਤਿੰਦਰਪਾਲ ਸਿੰਘ ਕਲੇਰ):ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਇੱਕ ਅਹਿਮ ਮੀਟਿੰਗ ਬਲਵੀਰ ਸਿੰਘ ਪਰਾਗਪੁਰ ਦੀ ਪ੍ਰਧਾਨਗੀ ਹੇਠ ਟੋਲ ਪਲਾਜ਼ਾ ਬੱਛੂਆਂ ਵਿਖੇ ਸੰਪੰਨ ਹੋਈ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜ਼ਿਲ੍ਹਾ ਕਮੇਟੀ, ਬਲਾਕ ਕਮੇਟੀ ਬਲਾਚੌਰ ਅਤੇ ਸਰਕਲ ਕਾਠਗੜ੍ਹ ਦੀਆਂ ਨਵੀਆਂ ਚੋਣਾਂ ਕਰਕੇ ਕਮੇਟੀਆਂ ਦਾ ਗਠਨ ਕੀਤਾ ਗਿਆ।ਨਵੀਂ ਜ਼ਿਲ੍ਹਾ ਕਮੇਟੀ ਵਿੱਚ ਸੰਤੋਖ ਸਿੰਘ ਰੈਲਮਾਜਰਾ ਨੂੰ ਦੁਬਾਰਾ ਤੋਂ ਫਿਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਹਰਿਪ੍ਰਭ ਮਹਿਲ ਸਿੰਘ (ਬਰਨਾਲਾ ਨਵਾਂ ਸ਼ਹਿਰ) ਨੂੰ ਸਰਪ੍ਰਸਤ, ਕੁਲਵਿੰਦਰ ਸਿੰਘ ਸਰਪੰਚ ਪ੍ਰਾਗਪੁਰ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ, ਸਵਰਨ ਸਿੰਘ ਨੰਗਲ ਨੂੰ ਵਾਈਸ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਸਕੱਤਰ, ਸੁਰਜੀਤ ਸਿੰਘ ਘੱਕੇਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਜਸਪ੍ਰੀਤ ਸਿੰਘ ਜੰਡੀ ਨੂੰ ਲੀਗਲ ਐਡਵਾਈਜ਼ਰ ਅਤੇ ਜਸਵੰਤ ਰਾਏ ਜੱਸੀ ਨੂੰ ਖਜ਼ਾਨਚੀ ਚੁਣਿਆ ਗਿਆ। ਇਸੇ ਤਰ੍ਹਾਂ ਜਗਦੀਸ਼ ਸਿੰਘ ਰੰਧਾਵਾ, ਸੁਰਜੀਤ ਸਿੰਘ ਦੋਭਾਲੀ , ਅਮਰੀਕ ਸਿੰਘ ਹੁਸੈਨਖੁਰਦ, ਮਾਸਟਰ ਦਰਸ਼ਨ ਦੇਵ, ਧਰਮਪਾਲ ਸਿੰਘ ਨੰਬਰਦਾਰ ਭਰਥਲਾ, ਸਤਪਾਲ ਸਿੰਘ ਮਾਜਰਾ ਜੱਟਾਂ ਅਤੇ ਪ੍ਰੀਤਮ ਸਿੰਘ ਰੈਲਮਾਜਰਾ ਨੂੰ ਜ਼ਿਲ੍ਹਾ ਕਮੇਟੀ ਦੇ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ।ਬਲਾਕ ਬਲਾਚੌਰ ਦੀ ਕਮੇਟੀ ਲਈ ਅਮਰਜੀਤ ਸਿੰਘ ਸਾਬਕਾ ਸਰਪੰਚ ਨੂੰ ਬਲਾਕ ਪ੍ਰਧਾਨ, ਬਲਵੀਰ ਸਿੰਘ ਅਤੇ ਸੁਰਜੀਤ ਸਿੰਘ ਬੀੜ ਕਾਠਗੜ੍ਹ ਨੂੰ ਮੀਤ ਪ੍ਰਧਾਨ ਬਣਾਇਆ ਗਿਆ, ਜਦਕਿ ਕੁਲਵੰਤ ਸਿੰਘ ਮੁੱਤੋਂ , ਦਵਿੰਦਰ ਸਿੰਘ ਆਦੋਆਣਾ, ਭਾਗ ਸਿੰਘ ਕਿਸ਼ਨ ਸਰਪੰਚ ਭੇਡੀਆਂ, ਕ੍ਰਿਸ਼ਨ ਦੇਵ ਚੌਧਰੀ, ਲਖਵੀਰ ਕੁਮਾਰ ਬਾਗੋਵਾਲ, ਮਨੀਸ਼ ਕੁਮਾਰ ਮਨੀ ਅਤੇ ਬਲਵੀਰ ਸਿੰਘ ਪਰਾਗਪੁਰ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਸਰਕਲ ਕਾਠਗੜ੍ਹ ਦੀ ਕਮੇਟੀ ਵਿੱਚ ਦਰਸ਼ਨ ਸਿੰਘ ਜਮੀਤਗੜ੍ਹ ਨੂੰ ਪ੍ਰਧਾਨ, ਗੁਰਿੰਦਰ ਸਿੰਘ ਨੂੰ ਸਕੱਤਰ, ਗੁਰਮੀਤ ਸਿੰਘ ਫਤਿਹਪੁਰ ਨੂੰ ਮੀਤ ਪ੍ਰਧਾਨ ਅਤੇ ਸੁਭਾਸ਼ ਚੰਦਰ ਰੈਲਮਾਜਰਾ, ਜਸਬੀਰ ਸਿੰਘ, ਪਰਸ਼ੋਤਮ ਕੁਮਾਰ ਮੁੱਤੋਂ ਮੰਡ, ਕਰਮ ਸਿੰਘ ਪੰਚ ਅਤੇ ਹਰਵਿੰਦਰ ਸਿੰਘ ਟੌਂਸਾ ਨੂੰ ਮੈਂਬਰ ਚੁਣਿਆ ਗਿਆ।ਚੁਣੇ ਗਏ ਸਮੂਹ ਅਹੁਦੇਦਾਰਾਂ ਨੇ ਜਥੇਬੰਦੀ ਪ੍ਰਤੀ ਤਨ-ਮਨ ਨਾਲ ਸੇਵਾ ਕਰਨ ਦਾ ਪ੍ਰਣ ਲਿਆ ਅਤੇ ਵਿਸ਼ਵਾਸ ਦਵਾਇਆ ਕਿ ਪੰਜਾਬ ਜਾਂ ਦੇਸ਼ ‘ਤੇ ਆਈ ਕਿਸੇ ਵੀ ਆਫ਼ਤ ਜਾਂ ਕਿਸਾਨਾਂ-ਮਜ਼ਦੂਰਾਂ ਦੇ ਮਸਲਿਆਂ ‘ਤੇ ਪ੍ਰਸ਼ਾਸਨ ਖ਼ਿਲਾਫ਼ ਹਰ ਸੰਘਰਸ਼ ਵਿੱਚ ਕਮੇਟੀਆਂ ਡਟ ਕੇ ਸਾਥ ਦੇਣਗੀਆਂ। ਮੀਟਿੰਗ ਦੇ ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਨੇ ਸਮੂਹ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਮੇਂ-ਸਮੇਂ ‘ਤੇ ਕਮੇਟੀਆਂ ਵਿੱਚ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਬਹੁਤ ਜਲਦ ਰਾਹੋਂ, ਔੜ ਅਤੇ ਬੰਗਾ ਸਰਕਲ ਦੀਆਂ ਕਮੇਟੀਆਂ ਦਾ ਗਠਨ ਵੀ ਕਰ ਦਿੱਤਾ ਜਾਵੇਗਾ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *