ਐਸ ਐਨ ਏ ਸਪਰਸ਼ ਪੋਰਟਲ ਦੇ ਲਾਗੂ ਹੋਣ ਨਾਲ ਸਕੂਲਾਂ ਵਿੱਚ ਮਿਡ ਡੇ ਮੀਲ ਚਲਾਉਂਣਾ ਹੋਵੇਗਾ ਅਸੰਭਵ – ਜਸਪਾਲ ਸਿੰਘ   ਪਹਿਲਾ ਹੀ 3 ਮਹੀਨੇ ਤੋਂ ਸਕੂਲਾਂ ਨੂੰ ਮਿਡ ਡੇ ਮੀਲ ਦੇ ਪੈਸੇ ਨਾ  ਮਿਲਣ ਤੇ ਅਧਿਆਪਕ ਦੀਆਂ ਜੇਬਾਂ ਤੋਂ ਚੱਲ ਰਿਹਾ ਮਿਡ ਡੇ ਮੀਲ 

Spread the love
ਕਪੂਰਥਲਾ, 25 ਅਗਸਤ ( ਕੌੜਾ )- ਈ ਟੀ ਟੀ ਅਧਿਆਪਕ ਯੂਨੀਅਨ ਕਪੂਰਥਲਾ  ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਵਿੱਚ ਹੋਈl ਜਿਸ ਵਿੱਚ ਜਿਸ ਜਸਪਾਲ ਸਿੰਘ ਨੇ ਦੱਸਿਆ ਕਿ ਜਿਥੇ ਪਹਿਲਾ ਹੀ 3 ਮਹੀਨੇ ਤੋਂ ਸਕੂਲਾਂ ਨੂੰ ਮਿਡ ਡੇ ਮੀਲ ਦੇ ਪੈਸੇ ਨਹੀਂ ਮਿਲੇ ਤੇ ਅਧਿਆਪਕ ਕੋਲੋਂ ਪੈਸੇ ਖਰਚ ਕੇ ਮਿਡ ਡੇ ਮੀਲ ਚਲਾ ਰਹੇ ਸਨ। ਉਥੇ ਹੀ ਹੁਣ ਐਸ ਐਨ ਏ ਸਪਰਸ਼ ਪੋਰਟਲ ਅਧੀਨ ਪ੍ਰਾਇਮਰੀ ਸਕੂਲਾਂ ਦੀ ਆਈ ਡੀ ਸਕੂਲ ਪੱਧਰ ਤੋਂ ਬੰਦ ਕਰਕੇ ਬਲਾਕ ਪੱਧਰ ਤੇ ਬਣਾਈ ਜਾ ਰਹੀ ਹੈl ਹੁਣ ਸਕੂਲਾਂ ਦੀ ਮਿਡ ਡੇ ਮੀਲ ਦੀ ਪੇਮੈਂਟ ਸਕੂਲ ਪੱਧਰ ਤੇ ਨਹੀਂ ਸਗੋਂ ਬਲਾਕ ਪੱਧਰ ਤੇ ਹੋਵੇਗੀ। ਜਿਸ ਵਿੱਚ ਸਕੂਲਾਂ ਵੱਲੋਂ ਸਾਰੇ ਬਿੱਲ ਰੈਗੂਲਰ ਜੀ ਐਸ ਟੀ ਨੰਬਰ ਵਾਲੀਆਂ ਦੁਕਾਨਾਂ ਦੇ ਹੋਣੇ ਲਾਜ਼ਮੀ ਕਰ ਦਿੱਤੇ ਗਏ ਹਨ। ਪ੍ਰੰਤੂ ਬਹੁਤੇ ਸਕੂਲ ਕਰਿਆਨੇ ਦਾ ਸਮਾਨ ਪਿੰਡਾਂ ਦੀਆਂ ਦੁਕਾਨਾਂ ਤੋਂ ਲੈਂਦੇ ਹਨ। ਜਿਨ੍ਹਾਂ ਕੋਲ ਰੈਗੂਲਰ ਜੀ ਐਸ ਟੀ ਨੰਬਰ ਨਹੀਂ ਹੈ। ਇਸ ਤੋਂ ਇਲਾਵਾ ਸਬਜੀ, ਫਲ, ਦੁੱਧ,ਦਹੀ ਸਿਲੰਡਰ ਆਦਿ ਦਾ ਬਿੱਲ ਵੀ ਜੀ ਐਸ ਟੀ ਵਾਲੇ ਸਕੂਲਾਂ ਨੂੰ ਨਹੀਂ ਮਿਲਦਾ। ਇਸ ਲਈ ਅਜਿਹੇ ਵਿੱਚ ਪ੍ਰਾਇਮਰੀ ਸਕੂਲ ਜੀ ਐਸ ਟੀ ਵਾਲੇ ਬਿੱਲ ਕਿੱਥੋਂ ਲੈ ਕੇ ਦੇਣਗੇ। ਉਹਨਾਂ ਕਿਹਾ ਕਿ ਸਕੂਲਾਂ ਨੂੰ ਇਸ ਤੋਂ ਛੋਟ ਦਿੱਤੀ ਜਾਵੇ ਤੇ ਸਕੂਲਾਂ ਦੀਆਂ ਆਈ ਡੀਆਂ ਸਕੂਲ ਪੱਧਰ ਤੇ ਬਣਾ ਕੇ ਚੇਅਰਮੈਨ ਤੇ ਸਕੱਤਰ ਨੂੰ ਪਹਿਲਾਂ ਦੀ ਤਰ੍ਹਾਂ ਪੇਮੈਂਟ ਕਰਨ ਦਾ ਅਧਿਕਾਰ ਦਿੱਤਾ ਜਾਵੇl  ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਮਿਡ ਡੇ ਮੀਲ ਬੰਦ ਕਰ ਦਿੱਤਾ ਜਾਵੇਗਾ। ਜਿਸ ਦੀ ਸਮੁੱਚੀ ਜਿੰਮੇਵਾਰੀ ਵਿਭਾਗ ਦੀ ਹੋਵੇਗੀl ਅੱਜ ਦੀ ਇਸ ਮੀਟਿੰਗ ਵਿੱਚ ਜਨਰਲ ਸਕੱਤਰ ਕੁਲਦੀਪ ਸਿੰਘ, ਵਿਤ ਸਕੱਤਰ ਸਰਬਜੀਤ ਸਿੰਘ, ਰੇਸ਼ਮ ਲਾਲ ਬਲਾਕ ਪ੍ਰਧਾਨ ਭੁਲੱਥ, ਦਵਿੰਦਰ ਸਿੰਘ ਮੁਹੱਬਲੀਪੁਰ, ਕਮਲਜੀਤ ਸਿੰਘ, ਅਮਨਦੀਪ ਸਿੰਘ, ਸਪਨਾ , ਰਾਜਦੀਪ ਕੌਰ ਹਾਜਰ ਸਨ l
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *