ਪੁਲਿਸ ਪਬਲਿਕ ਤਾਲਮੇਲ ਕਮੇਟੀ ਵੱਲੋਂ ਡੀ ਐਸ ਪੀ ਬਚਨ ਸਿੰਘ ਨਾਲ ਮੀਟਿੰਗ ਦੌਰਾਨ ਕੀਤਾ ਗਿਆ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ

Spread the love
ਸ੍ਰੀ ਮੁਕਤਸਰ ਸਾਹਿਬ, 25 ਅਗਸਤ ( ਮਨਪ੍ਰੀਤ ਮੋਨੂੰ ) ਪੁਲਿਸ ਪਬਲਿਕ ਤਾਲਮੇਲ ਕਮੇਟੀ ਦੀ ਮੀਟਿੰਗ ਡੀਐਸਪੀ ਸਭ ਡਿਵੀਜ਼ਨ ਸ੍ਰ ਬਚਨ ਸਿੰਘ ਨਾਲ ਵੱਖ ਵੱਖ ਮੁੱਦਿਆਂ ਤੇ ਕੀਤੀ ਗਈ। ਇਹ ਮੀਟਿੰਗ ਪੁਲਿਸ ਪਬਲਿਕ ਤਾਲਮੇਲ ਕਮੇਟੀ ਦੇ ਆਰਗਨਾਈਜ਼ਰ ਅਸ਼ੋਕ ਮਹਿੰਦਰਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਐਚ ਐਸ ਕਪੂਰ (ਪੱਤਰਕਾਰ )ਪ੍ਰਧਾਨ ਚਾਲੀ ਮੁਕਤੇ ਵੈਲਫੇਅਰ ਸੁਸਾਇਟੀ ਵੱਲੋਂ ਡੀਐਸਪੀ ਸਾਹਿਬ ਨੂੰ ਸਰੋਪਾ ਦੇ ਕੇ ਸਨਮਾਨ ਕੀਤਾ ਗਿਆ ਅਤੇ ਸਮੁੱਚੇ ਕਮੇਟੀ ਮੈਂਬਰਾਂ ਵੱਲੋਂ ਡਿਪਟੀ ਸਾਹਿਬ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਕਮੇਟੀ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਮੁੱਦਿਆਂ ,ਨਸ਼ੇ ਵਰਗੀਆਂ ਭਿਆਨਕ ਬਿਮਾਰੀਆਂ ਅਤੇ ਸ਼ਹਿਰ ਦੀ ਟਰੈਫਿਕ ਵਿਵਸਥਾ ਅਤੇ ਹੋਰ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਡੀਐਸਪੀ ਸਾਹਿਬ ਨੂੰ ਮੁਕਤਸਰ ਵਿਖੇ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਡੀਐਸਪੀ ਸਾਹਿਬ ਸ੍ਰ ਬਚਨ ਸਿੰਘ ਨੇ ਵੱਖ ਵੱਖ ਜਥੇਬੰਦੀਆਂ ਪੁਲਿਸ ਤਾਲਮੇਲ ਕਮੇਟੀ ਨੂੰ ਵਿਸ਼ਵਾਸ ਦਵਾਇਆ ਕਿ ਪੁਲਿਸ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਪੁਲਿਸ ਪਬਲਿਕ ਤਾਲਮੇਲ ਕਮੇਟੀ ਦੇ ਗਰੁੱਪ ਰਾਹੀਂ ਜਾਂ ਮੈਨੂੰ ਦੱਸ ਕੇ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਹੱਲ ਕੀਤੀ ਜਾਵੇਗੀ ਸ਼ਹਿਰ ਦੇ ਵਿਕਾਸ ਦੇ ਭਲੇ ਲਈ ਅਸੀਂ ਹਾਜ਼ਰ ਹਾਂ। ਡੀਐਸਪੀ ਸਾਹਿਬ ਨੇ ਸਮੂਹ ਕਮੇਟੀ ਦੇ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਕਿ ਕਿਸੇ ਵੀ ਮਾੜੇ ਅਨਸਰ ਜਾਂ ਕੋਈ ਮਾੜੀ ਗਤਵੀਤੀ ਹੁੰਦੀ ਹੈ ਤਾਂ ਉਹ ਤੁਰੰਤ ਮੇਰੇ ਧਿਆਨ ਵਿੱਚ ਲਿਆਉਣ ਤਾਂ ਜੋ ਉਹਨਾਂ ਮਾਮਲਿਆਂ ਦਾ ਹੱਲ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਨਸ਼ੇ ਖਿਲਾਫ ਚੱਲ ਰਹੀ ਮੁਹਿੰਮ ਵਿੱਚ ਅਗਰ ਕੋਈ ਮਾੜਾ ਅਨਸਰ ਨਸ਼ੇ ਨੂੰ ਪੜਾਵਾ ਦੇਵੇਗਾ ਤਾਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਸਾਹਿਬ ਨੇ ਕਿਹਾ ਕਿ ਅਗਰ ਕੋਈ ਨੌਜਵਾਨ ਜਾਂ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਦਾ ਇਲਾਜ ਕਰਵਾਉਣ ਵਿੱਚ ਨਸ਼ਾ ਛਡਾਉਣ ਵਿੱਚ ਪੁਲਿਸ ਉਹਨਾਂ ਦਾ ਪੂਰਨ ਸਹਿਯੋਗ ਵੀ ਕਰੇਗੀ। ਡੀਐਸ ਪੀ ਸਾਹਿਬ ਨੇ ਕਮੇਟੀ ਦੀ ਸਲਾਨਾ ਕਰਦਿਆਂ ਕਿਹਾ ਕਿ ਪੁਲਿਸ ਪਬਲਿਕ ਤਾਲਮੇਲ ਕਮੇਟੀ ਲੰਮੇ ਸਮੇਂ ਤੋਂ ਮੋਹਰੀ ਹੋ ਕੇ ਸਮਾਜ ਅਤੇ ਲੋਕ ਭਲਾਈ ਲਈ ਕੰਮ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਤਾਲਮੇਲ ਕਮੇਟੀ ਨਾਲ ਹਮੇਸ਼ਾ ਸਹਿਯੋਗ ਕਰਦਾ ਰਵੇਗਾ। ਪੁਲਿਸ ਪਬਲਿਕ ਤਾਲਮੇਲ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਡੀਐਸ ਪੀ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਬੱਸ ਸਟੈਂਡ ਦੀ ਬੰਦ ਪਈ ਚੌਕੀ ਨੂੰ ਦੁਬਾਰਾ ਖਲਵਾਇਆ ਜਾਵੇ ਤਾਂ ਜੋ ਕਾਨੂੰਨ ਵਿਵਸਥਾ ਬਣੀ ਰਵੇ ਕਿਉਂਕਿ ਚੌਂਕੀ ਦੇ ਅੰਦਰ ਆਉਂਦਾ ਏਰੀਆ ਕਾਫੀ ਲੰਮਾ ਏਰੀਆ ਹੋਣ ਕਾਰਨ ਚੌਂਕੀ ਦੀ ਜਰੂਰਤ ਹੈ। ਇਸ ਮੌਕੇ ਪੁਲਿਸ ਪਬਲਿਕ ਤਾਲਮੇਲ ਕਮੇਟੀ ਦੇ ਮੌਜੂਦ ਮੈਂਬਰ ਅਸ਼ੋਕ ਸੋਨੂ ਉਜੀਨਵਾਲ, ਐਡਵੋਕੇਟ ਸਾਗਰ ਧਵਨ, ਪ੍ਰਧਾਨ ਨਰੇਸ਼ ਕੋਚਾ, ਬਿਸ਼ਨ ਦਾਸ ਟੈਲਰ ਮਾਸਟਰ, ਪਵਨ ਰੁਪਾਣਾ ਪ੍ਰਧਾਨ ਦਲਿਤ ਫਾਊਂਡੇਸ਼ਨ, ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *