ਕਾਰ ਨੇ ਕੈਰੀ ਗੱਡੀ ਨੂੰ ਪਿੱਛੋਂ ਮਾਰੀਂ ਟੱਕਰ ‘ਚ ਕੈਰੀ ਗੱਡੀ ਬੈਕਾਬੂ ਹੋ ਕੇ ਨੈਸ਼ਨਲ ਹਾਈਵੇ ਦੇ ਵਿਚਕਾਰ ਪਲਟੀ  ਹਾਦਸੇ ਜਾਨੀ ਨੁਕਸਾਨ ਦਾ ਬਚਾਅ  ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ 

Spread the love
ਨਵਾਂਸ਼ਹਿਰ /ਕਾਠਗੜ੍ਹ 17 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਮੁੱਤੋਂ ਕੱਟ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਨੇ ਦੱਸਿਆ ਕਿ ਉਨ੍ਹਾਂ ਨੂੰ  ਰਾਹਗੀਰ ਤੋਂ ਸੂਚਨਾ ਮਿਲੀ ਕੇ ਮੁੱਤੋਂ ਕੱਟ ਨਜ਼ਦੀਕ ਐਕਸੀਡੈਂਟ ਹੋਇਆ ਹੈ ਉਨ੍ਹਾਂ ਨੇ ਤੁਰੰਤ ਆਪਣੀ ਟੀਮ ਨਾਲ ਮੌਕੇ ਤੇ ਜਾ ਕੇ ਦੇਖਿਆ ਇੱਕ ਮਰੂਤੀ ਸਜੂਕੀ ਕੈਰੀ ਗੱਡੀ ਜਿਸ ਦਾ ਨੰਬਰ  ਪੀ ਬੀ 11ਸੀ ਐਮ 2031 ਜਿਸਨੂੰ  ਅਨੂੰ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਬੈਰਸਿਆਂ ,ਜ਼ਿਲ੍ਹਾ ਸ਼ਹੀਦ ਨਗਰ ਚਲਾ ਰਿਹਾ ਸੀ ਜੋ ਕੇ ਬਲਾਚੌਰ ਤੋਂ ਰੋਪੜ੍ਹ ਵੱਲ ਜਾ ਰਿਹਾ ਸੀ ਜਦੋਂ ਇਹ ਗੱਡੀ ਮੁੱਤੋਂ ਕਟ ਨਜ਼ਦੀਕ ਪਹੁੰਚੀ ਤਾਂ ਪਿੱਛੋਂ ਆ ਰਹੀ ਕਾਰ ਪੀ ਬੀ 02ਈ ਡਬਲੂ 0454 ਜਿਸ ਨੂੰ ਸੁਖਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਅੰਮ੍ਰਿਤਸਰ  ਚਲਾ ਰਿਹਾ ਸੀ ਉਸ ਨੇ ਟੈਂਪੂ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਨਾਲ  ਟੈਂਪੂ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਦੇ ਵਿੱਚਕਾਰ ਪਲਟ ਗਿਆ | ਜਿਸ ਨਾਲ ਕਾਰ ਅਤੇ ਟੈਂਪੂ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਹਾਦਸੇ ਵਿੱਚ ਦੋਵੇਂ ਵਾਹਨ ਚਾਲਕਾਂ ਦਾ ਵਾਲ ਵਾਲ ਬਚਾਅ ਹੋ ਗਿਆ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਐਸ ਐਸ ਐਫ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ  ਮੰਗਵਾ ਕੇ ਟੈਂਪੂ ਸਿੱਧਾ ਕਰਵਾ ਕੇ ਰੋਡ ਕਲੀਅਰ ਕਰਵਾਇਆ ਅਤੇ ਆਵਾਜ਼ਾਈ ਨੂੰ ਸੂਚਾਰੂ ਢੰਗ ਨਾਲ ਬਹਾਲ ਕਰਵਾਇਆ। ਹਾਦਸੇ ਸਬੰਧੀ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਹੈ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *