ਸ਼੍ਰੀ ਕੀਰਤਪੁਰ ਸਾਹਿਬ,18 ਅਗਸਤ,(ਮਨਦੀਪ)ਪੁਰਾਣਾ ਬੱਸ ਅੱਡਾ ਕੀਰਤਪੁਰ ਸਾਹਿਬ ਵਿਖੇ ਦੁਕਾਨਦਾਰਾਂ ਵੱਲੋਂ ਸਾਵਣ ਦੇ ਮਹੀਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲੰਗਰ-ਭੰਡਾਰੇ ਦਾ ਆਯੋਜਨ ਕੀਤਾ ਗਿਆ। ਭੰਡਾਰੇ ਦੀ ਸ਼ੁਰੂਆਤ ਮਾਤਾ ਰਾਣੀ ਨੂੰ ਮੱਥਾ ਟੇਕ ਕੇ ਅਤੇ ਅਰਦਾਸ ਉਪਰੰਤ ਸ਼ਰਧਾ ਭਾਵਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਦੇਰ ਸ਼ਾਮ ਤੱਕ ਲਗਾਤਾਰ ਸ਼ਰਧਾਲੂਆਂ ਲਈ ਲੰਗਰ ਵਰਤਾਇਆ ਗਿਆ।ਭੰਡਾਰੇ ਵਿੱਚ ਸ਼ਰਧਾਲੂਆਂ ਲਈ ਦਾਲ, ਰੁਮਾਲੀ ਰੋਟੀ, ਕੜੀ, ਚਾਵਲ ਅਤੇ ਹਲਵੇ ਸਮੇਤ ਵੱਖ-ਵੱਖ ਪਕਵਾਨਾਂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ। ਇਸ ਤੋਂ ਇਲਾਵਾ ਗਰਮੀ ਨੂੰ ਦੇਖਦਿਆਂ ਠੰਡੇ ਪਾਣੀ ਦੀ ਸੇਵਾ ਵੀ ਕੀਤੀ ਗਈ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭੰਡਾਰੇ ਵਿੱਚ ਪਹੁੰਚ ਕੇ ਸ਼ਰਧਾ ਭਾਵਨਾ ਨਾਲ ਪ੍ਰਸ਼ਾਦ ਗ੍ਰਹਿਣ ਕੀਤਾ।ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪਿਛਲੇ 11 ਸਾਲਾਂ ਤੋਂ ਲਗਾਤਾਰ ਇਸ ਸੇਵਾ ਕਾਰਜ ਨੂੰ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਾਤਾ ਨੈਣਾ ਦੇਵੀ, ਮਾਤਾ ਚਿੰਤਪੁਰਨੀ, ਜਵਾਲਾ ਜੀ ਸਮੇਤ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਕਰਨਾ ਉਨ੍ਹਾਂ ਲਈ ਸ਼ਰਧਾ ਅਤੇ ਖੁਸ਼ੀ ਦਾ ਵਿਸ਼ਾ ਹੈ। ਇਸੇ ਭਾਵਨਾ ਤਹਿਤ ਹਰ ਸਾਲ ਲੰਗਰ-ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ।ਇਸ ਮੌਕੇ ਪੂਰੀ ਮਾਰਕੀਟ ਦੇ ਦੁਕਾਨਦਾਰ ਇਕਜੁਟ ਹੋ ਕੇ ਸੇਵਾ ਕਰਦੇ ਨਜ਼ਰ ਆਏ। ਕਈ ਦੁਕਾਨਦਾਰਾਂ ਵੱਲੋਂ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਦੁਕਾਨਾਂ ਵੀ ਬੰਦ ਰੱਖੀਆਂ ਗਈਆਂ। ਇਸ ਦੌਰਾਨ ਮਾਰਕੀਟ ਵਿੱਚ ਆਪਸੀ ਭਾਈਚਾਰੇ, ਇਕਜੁਟਤਾ ਅਤੇ ਧਾਰਮਿਕ ਆਸਥਾ ਦੀ ਸੁੰਦਰ ਤਸਵੀਰ ਦੇਖਣ ਨੂੰ ਮਿਲੀ।ਭੰਡਾਰੇ ਦੀ ਸੇਵਾ ਵਿੱਚ ਮੰਗੇਲਾਲ ਬ੍ਰਸੀਵਾਲ, ਤੇਜਵੀਰ ਸਿੰਘ ਜਗੀਰਦਾਰ, ਪੁਨੀਤ ਸ਼ਰਮਾ, ਬਲਜਿੰਦਰ ਪਾਲ ਸਿੰਘ, ਅਸ਼ੋਕ ਸ਼ਾਰਦਾ, ਵਿਸ਼ਾਲ ਨੱਢਾ, ਸੰਜੀਵ ਖੁੱਲਰ, ਸ਼ਾਮ ਮਹਿਰਾ, ਚਮਨ ਲੁਬਾਣਾ, ਗਗਨਦੀਪ ਸਿੰਘ ਭਾਰਜ, ਤੇਜਿੰਦਰ ਸਿੰਘ, ਜਸਕਰਨ ਸਿੰਘ, ਅਨਿਲ ਟੰਡਨ, ਸਰਤਾਜ ਸਿੰਘ ਰਾਣਾ, ਮਨੀ ਸਿੰਘ, ਮੋਹਨ ਸਿੰਘ ਸ਼ਾਹਪੁਰ, ਦਵਿੰਦਰ ਸ਼ਰਮਾ, ਅਵਤਾਰ ਸਿੰਘ, ਲੱਕੀ ਜੈਰਥ, ਸੁਮਿਤ ਜੈਰਥ, ਪਰਮੋਦ ਅਗਰਵਾਲ, ਵਿਕਾਸ ਗੋਇਲ, ਅਮਰੀਸ਼ ਗੋਇਲ, ਜਸਜੀਤ ਸਿੰਘ, ਗੁਰਪ੍ਰੀਤ ਸਿੰਘ ਮਾਂਗਟ, ਅੰਨਦਜੀਤ ਸਿੰਘ ਨੰਦਾ ਅਤੇ ਪ੍ਰਦੀਪ ਸਿੰਘ ਸਮੇਤ ਹੋਰ ਦੁਕਾਨਦਾਰ ਅਤੇ ਸੇਵਾਦਾਰ ਸ਼ਾਮਲ ਹੋਏ।ਦੇਰ ਸ਼ਾਮ ਤੱਕ ਚੱਲੇ ਇਸ ਲੰਗਰ-ਭੰਡਾਰੇ ਦੌਰਾਨ ਸੇਵਾਦਾਰਾਂ ਵੱਲੋਂ ਪੂਰੀ ਨਿਮਰਤਾ ਅਤੇ ਸ਼ਰਧਾ ਨਾਲ ਸੰਗਤ ਦੀ ਸੇਵਾ ਕੀਤੀ ਗਈ। ਦੁਕਾਨਦਾਰਾਂ ਵੱਲੋਂ ਪਿਛਲੇ 11 ਸਾਲਾਂ ਤੋਂ ਕੀਤੀ ਜਾ ਰਹੀ ਇਹ ਸੇਵਾ ਨਾ ਸਿਰਫ਼ ਸ਼ਰਧਾਲੂਆਂ ਲਈ ਸਹਾਰਾ ਬਣ ਰਹੀ ਹੈ, ਸਗੋਂ ਕੀਰਤਪੁਰ ਸਾਹਿਬ ਦੀ ਧਾਰਮਿਕ ਅਤੇ ਸੇਵਾ ਭਾਵਨਾ ਦੀ ਇੱਕ ਖੂਬਸੂਰਤ ਮਿਸਾਲ ਵੀ ਪੇਸ਼ ਕਰ ਰਹੀ ਹੈ।