ਬੱਸੀ ਪਠਾਣਾ, 27 ਜੁਲਾਈ (ਉਦੇ ਧੀਮਾਨ): ਪ੍ਰਾਚੀਨ ਸ਼੍ਰੀ ਰਾਮ ਮੰਦਰ ਮੁਹੱਲਾ ਚੱਕਰੀ ਵਿਖੇ ਪਤੰਜਲੀ ਯੋਗ ਸਮਿਤੀ ਬੱਸੀ ਪਠਾਣਾਂ ਵੱਲੋਂ ਸਮਿਤੀ ਦੇ ਪ੍ਰਧਾਨ ਰਾਜੇਸ਼ ਸਿੰਗਲਾ ਦੀ ਅਗਵਾਈ ਹੇਠ “ਖੇਲ-ਖੇਲ ਵਿੱਚ ਯੋਗ” (ਲਾਫਟਰ) ਕਲਾਸਾਂ ਦਾ ਆਯੋਜਨ ਕੀਤਾ ਗਿਆ। ਇਸ ਵਿਲੱਖਣ ਪ੍ਰੋਗਰਾਮ ਵਿੱਚ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਸ਼ਮੂਲੀਅਤ ਕਰਦਿਆਂ ਯੋਗ ਅਤੇ ਲਾਫਟਰ ਥੈਰੇਪੀ ਦਾ ਆਨੰਦ ਮਾਣਿਆ। ਪ੍ਰੋਗਰਾਮ ਵਿੱਚ ਪ੍ਰਸਿੱਧ ਯੋਗ ਮਾਹਿਰ ਬਖਸ਼ੀਸ਼ ਸਿੰਘ ਮਠਾੜੂ ਅਤੇ ਪ੍ਰਸ਼ੋਤਮ ਪਾਸੀ (ਸ਼ਾਹਕੋਟ) ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਖੇਡਾਂ-ਖੇਡਾਂ ਵਿੱਚ ਯੋਗ ਅਤੇ ਲਾਫਟਰ ਥੈਰੇਪੀ ਰਾਹੀਂ ਭਾਗੀਦਾਰਾਂ ਨੂੰ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਮਿਤੀ ਦੇ ਚੇਅਰਮੈਨ ਸੁਨੀਲ ਖੁੱਲਰ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਪਤੰਜਲੀ ਯੋਗ ਸਮਿਤੀ ਬੱਸੀ ਪਠਾਣਾਂ ਵੱਲੋਂ ਬਖਸ਼ੀਸ਼ ਸਿੰਘ ਮਠਾੜੂ ਅਤੇ ਪ੍ਰਸ਼ੋਤਮ ਪਾਸੀ ਨੂੰ ਸਨਮਾਣਿਤ ਵੀ ਕੀਤਾ ਗਿਆ। ਯੋਗ ਮਾਹਿਰ ਬਖਸ਼ੀਸ਼ ਸਿੰਘ ਮਠਾੜੂ ਅਤੇ ਪ੍ਰਸ਼ੋਤਮ ਪਾਸੀ ਨੇ ਸਾਂਝੇ ਤੌਰ ਤੇ ਕਿਹਾ ਕਿ ਨਿਯਮਿਤ ਯੋਗ, ਪ੍ਰਾਣਾਯਾਮ ਅਤੇ ਹਾਸੇ ਦੀ ਕਸਰਤ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਮਾਨਸਿਕ ਤਣਾਅ ਨੂੰ ਦੂਰ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਅਤੇ ਲਾਫਟਰ ਐਕਸਰਸਾਈਜ਼ ਦਾ ਅਭਿਆਸ ਵੀ ਕਰਵਾਇਆ। ਸਮਿਤੀ ਦੇ ਪ੍ਰਧਾਨ ਰਾਜੇਸ਼ ਸਿੰਗਲਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਅਤੇ ਤਣਾਅ-ਮੁਕਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਿਹਤ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਸਮਾਗਮ ਦੇ ਸਫਲ ਆਯੋਜਨ ਲਈ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਰਾਮ ਮੰਦਰ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਗਲਾ,ਪੰਡਿਤ ਸੇਵਕ ਰਾਮ ਸ਼ਰਮਾ,ਓਮ ਪ੍ਰਕਾਸ਼ ਗੌਤਮ,ਰਾਮ ਕ੍ਰਿਸ਼ਨ ਚੁੱਘ,ਰਾਜ ਕੁਮਾਰ ਚਾਨੇ,ਰਮੇਸ਼ ਕੁਮਾਰ,ਪੰਕਜ ਸਿੰਗਲਾ,ਕਰਮ ਚੰਦ ਬੱਤਰਾ, ਸਮਰਾਟ ਸੰਦੀਪ ਸ਼ਰਮਾ (ਜਾਦੂਗਰ),ਇਸ਼ਮੀਤ ਸੋਹਲ (ਐਂਕਰ), ਪ੍ਰੀਤਮ ਰਬੜ, ਹੇਮਮਿੰਦਰ ਦਲਾਲ, ਮਾਰੂਤ ਮਲਹੋਤਰਾ, ਚਰਨਦਾਸ ਚੰਨੀ, ਐਡਵੋਕੇਟ ਅੰਕੁਸ਼ ਖੱਤਰੀ, ਜਗਤਾਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।