ਨਾਟਕ , ਕਣਕ ਦੀ ਬਲੀ ਦਾ ਸਫਲ ਮੰਚਨ  ਡਾ ਇੰਦਰਜੀਤ ਪਾਲ 

Spread the love
ਫਗਵਾੜਾ 27 ਜੁਲਾਈ (   ਪ੍ਰੀਤ ਕੌਰ ਪ੍ਰੀਤੀ)  =ਪੰਜਾਬੀ ਦੇ  ਸ਼ਾਹਕਾਰ ਨਾਟਕਕਾਰ ਬਲਵੰਤ ਗਾਰਗੀ ਦੇ ਲਿਖੇ ਨਾਟਕ ,,ਕਣਕ ਦੀ ਬਲੀ ,,ਦੀ ਸਫਲ ਪੇਸ਼ਕਾਰੀ ਡਾ ਇੰਦਰਜੀਤ ਪਲ ਦੀ ਨਿਰਦੇਸ਼ਨਾਂ ਹਠ  ਸਥਾਨਕ ਆਜਾਦ ਰੰਗਮੰਚ ਦੇ ਵਿਹੜੇ ਵਿਚ ਸਫਲਤਾ ਪੁਰਵਕ ਕੀਤੀ ਗਈ  ਇਸ ਮੋਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ  ਸ਼੍ਰੀ ਕਮਲ ਧਰਮਸੋਤ ,ਅਤੇ   ਸ਼੍ਰੀ ਮੱਖਣ ਰੱਤੂ ਜੀ ਰਸਮੀ ਉਦਘਾਟਨ ਕੀਤਾ ਅਤੇ ਸ਼ਮਾਂ ਰੋਸ਼ਨ ਕੀਤੀ ਇਸ ਮੋਕੇ ਬੋਲਦਿਆਂ  ਨਿਰਦੇਸ਼ਕ ਡਾ ਇੰਦਰਜੀਤ ਪਾਲ ਨੇ ਕਿਹਾ ਨਾਟਕ ਮਨੁੱਖੀ ਜੀਵਨ ਦੀ ਅਚਲ ਕੀਤੀ ਹੋਈ ਪ੍ਰਭਾਵਸ਼ਾਲੀ ਕਹਾਣੀ ਹੈ ਇਹ ਐਸਾ ਕ੍ਰਿਸ਼ਮਾ ਹੈ ਜੋ ਮਨੁੱਖੀ ਜੀਵਨ ਨੂੰ ਪ੍ਰਗਟਾਉਣ ਅਤੇ ਅਤੇ ਜੀਵਨ ਨੂੰ ਕੀਲਣ ਦੀ ਸਭ ਤੋਂ ਵੱਧ ਸ਼ਕਤੀ ਰੱਖਦਾ ਹੈ ਇਸ ਕਰਕੇ ਰੰਗ ਮੰਚ ਦੀ ਵਿਧਾ ਰਾਹੀਂ ਆਮ ਲੋਕਾਂ ਨੂੰ ਇਤਿਹਾਸ ਦੇ ਪੰਨਿਆਂ ਤੋਂ ਜਾਣੂ ਕਰਾਉਣਾ ਅਤੇ ਸਮਾਜ ਸੁਧਾਰ ਦੀ ਲਹਿਰ ਨੂੰ ਇਸ ਵਿਧਾ ਰਾਹੀ ਅੱਗੇ ਤੋਰਨਾ ਬਹੁਤ ਹੀ ਸੌਖਾ ਹੋ ਨਿਬੜਦਾ ਹੈ ਉਨਾਂ ਕਿਹਾ ਕਿ ਇਹ ਨਾਟਕ 15  ਕਲਾਕਾਰਾਂ ਨੇ  ਡੇਢ ਮਹੀਨੇ ਦੀ ਵਰਕਸ਼ਾਪ ਦੀ ਮਿਹਨਤ ਨਾਲ  ਤਿਆਰ ਕੀਤਾ  ਹੈ ਇਹ ਨਾਟਕ ਪੰਜਾਬੀ ਸਭਿਆਚਾਰ ਦੀ ਮੁੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ ਇਸ ਦੇ ਪਾਤਰ ਡਾ ਇੰਦਰਜੀਤ ਪਾਲ ,ਤੋਂ ਇਲਾਵਾ ਨੈਨਸੀ ਅਰੋੜਾ,,ਅਵਤਾਰ ਚੰਦ।,ਨਵਜੋਤ ਕੋਰ ,,ਖੁਸ਼ੀ ਮੰਡੇਰ,,ਤਲਵਿੰਦਰ ਸਿੰਘ,  ਪਾਇਲ ਜੈਨ। ,,ਜਸਪ੍ਰੀਤ ਸਿੰਘ,,ਦੀਪਕ ਕੁਮਾਰ,,ਜੈਸਮੀਨ ਕੋਰ ,ਲਵਜੋਤ ਕੋਰ  ,ਦੀਪਿਕਾ, ਨੇ ਅਹਿਮ ਰੋਲ ਨਿਭਾਏ ਬੀਬਾ ਕੁਲਵੰਤ ਨੇ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਨਿਭਾਈ ਮੀੰਹ ਦੇ ਮੌਸਮ ਵਿੱਚ ਵੀ ਨਾਟਕ ਪ੍ਰੇਮੀਆਂ ਨੇ ਨਾਟਕ ਦਾ ਅਨੰਦ ਮਾਣਿਆ ਅਤੇ ਵਧੀਆ ਪੇਸ਼ਕਾਰੀ ਦੁ ਭਰਭੂਰ ਸ਼ਲਾਘਾ ਕੀਤੀ
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *