ਬੱਸੀ ਪਠਾਣਾ, 27 ਜੁਲਾਈ (ਉਦੇ ਧੀਮਾਨ): ਸੰਸਕਾਰ ਜਾਗ੍ਰਤੀ ਸੋਸਾਇਟੀ ਬੱਸੀ ਪਠਾਣਾਂ ਵੱਲੋਂ ਸੰਸਥਾਂ ਦੇ ਪ੍ਰਧਾਨ ਕਰਮ ਚੰਦ ਬੱਤਰਾ ਤੇ ਚੈਅਰਮੈਨ ਰਾਮ ਕ੍ਰਿਸ਼ਨ ਚੁੱਘ ਦੀ ਅਗਵਾਈ ਹੇਠ ਪ੍ਰਾਚੀਨ ਸ਼੍ਰੀ ਰਾਮ ਮੰਦਰ ਵਿਖੇ ਪਹਿਲੀ ਵਾਰ 8 ਤੋਂ 16 ਸਾਲ ਤੱਕ ਦੇ ਬੱਚਿਆਂ ਦੀ ਸੰਗੀਤਮਈ ਭਜਨ ਪ੍ਰਤੀਯੋਗਤਾ ਕਰਵਾਈ ਗਈ। ਇਸ ਧਾਰਮਿਕ ਪ੍ਰਤੀਯੋਗਤਾ ਵਿੱਚ ਬੱਚਿਆਂ ਨੇ ਆਪਣੀ ਸੁਰੀਲੀ ਆਵਾਜ਼ ਅਤੇ ਭਜਨ ਗਾਇਕੀ ਨਾਲ ਸਮਾਗਮ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਪ੍ਰਤੀਯੋਗਤਾ ਦੌਰਾਨ ਬੱਚਿਆਂ ਨੇ ਇੱਕ ਤੋਂ ਵੱਧ ਕੇ ਇੱਕ ਭਜਨ ਪੇਸ਼ ਕਰਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਨਾਲ ਬੱਚਿਆਂ ਦਾ ਹੌਸਲਾ ਵਧਾਇਆ। ਇਸ ਮੌਕੇ ਜਾਦੂਗਰ ਸੰਦੀਪ ਸ਼ਰਮਾ ਨੇ ਵੀ ਆਪਣੀ ਮਨਮੋਹਕ ਪੇਸ਼ਕਾਰੀ ਨਾਲ ਬੱਚਿਆਂ ਅਤੇ ਸੰਗਤਾਂ ਦਾ ਭਰਪੂਰ ਮਨੋਰੰਜਨ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਗੋਲਡ ਮੈਡਲਿਸਟ ਹਾਕੀ ਵਰਲਡ ਕੱਪ ਦੇ ਖਿਡਾਰੀ ਇੰਦਰਜੀਤ ਸਿੰਘ ਦੀਵਾਨਾ ਤੇ ਡੇਰਾ ਬਾਬਾ ਬੁੱਧ ਦਾਸ ਜੀ ਦੇ ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਨੇ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋ ਜੇਤੂ ਬੱਚਿਆ ਨੂੰ ਸਨਮਾਨ ਚਿੰਨ੍ਹ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਇੰਦਰਜੀਤ ਸਿੰਘ ਦੀਵਾਨਾ ਤੇ ਡਾ.ਆਫ਼ਤਾਬ ਸਿੰਘ ਨੇ ਸਮਾਗਮ ਦੇ ਸਫਲ ਆਯੋਜਨ ਲਈ ਸੰਸਕਾਰ ਜਾਗ੍ਰਤੀ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਭਜਨ ਗਾਇਨ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਲਈ ਅਜਿਹੇ ਧਾਰਮਿਕ ਸਮਾਗਮ ਸਮੇਂ ਦੀ ਲੋੜ ਹਨ। ਉਨ੍ਹਾਂ ਕਿਹਾ ਕਿ ਸੰਗੀਤ ਅਤੇ ਭਗਤੀ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਵਿਰਾਸਤ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮਾਂ ਨਾਲ ਬੱਚਿਆਂ ਵਿੱਚ ਭਗਤੀ ਭਾਵਨਾ, ਸੰਸਕਾਰ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਜੱਜ ਦੀ ਭੂਮਿਕਾ ਰੋਹਿਤ ਕੁਮਾਰ ਤੇ ਕਮਲ ਕ੍ਰਿਸ਼ਨ ਵਾਸੀ ਮੰਡੀ ਗੋਬਿੰਦਗੜ ਅਤੇ ਸਟੇਜ ਦੀ ਭੂਮਿਕਾ ਭਾਰਤ ਭੂਸ਼ਨ ਸ਼ਰਮਾ ਭਰਤੀ ਵੱਲੋ ਬਾਖ਼ੂਬੀ ਨਿਭਾਈ ਗਈ। ਫੇਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਤੇ ਕਾਗਰਸ ਕਮੇਟੀ ਬੱਸੀ ਪਠਾਣਾਂ ਦੇ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਧਵਾ ਵੱਲੋ ਵੀ ਵਿਸੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪ੍ਰਧਾਨ ਕਰਮ ਚੰਦ ਬੱਤਰਾ, ਚੇਅਰਮੈਨ ਰਾਮ ਕ੍ਰਿਸ਼ਨ ਚੁੱਘ,ਉੱਘੇ ਸਮਾਜ ਸੇਵੀ ਰਾਜ ਕੁਮਾਰ ਪਹੂਜਾ, ਹਰਦੀਪ ਸ਼ਰਮਾ,ਪੰਡਿਤ ਸੇਵਕ ਰਾਮ ਸ਼ਰਮਾ,ਕ੍ਰਿਸ਼ਨ ਛਾਬੜਾ,ਅਮਿਤ ਗੋਇਲ,ਹੇਮਮਿੰਦਰ ਦਲਾਲ,ਹਰਿੰਦਰ ਮਲਹੌਤਰਾ ਨੰਨਾ, ਸਮਾਜ ਸੇਵੀ ਅਨੂਪ ਸਿੰਗਲਾ, ਬਲਦੇਵ ਕ੍ਰਿਸ਼ਨ ਹਸੀਜਾ ਮੰਡੀ ਗੋਬਿੰਦਗੜ, ਪ੍ਰੀਤਮ ਰਬੜ, ਅਸ਼ੋਕ ਗੌਤਮ, ਭੀਮ ਸੈਨ ਸੇਤੀਆ, ਪੰਕਜ਼ ਭਨੋਟ, ਦੁਸ਼ਯੰਤ ਸ਼ੁਕਲਾ, ਪਰਵੀਨ ਕਪਿਲਾ, ਹਿਤੇਸ਼ ਸ਼ੁਕਲਾ, ਰਮੇਸ਼ ਗੌਤਮ, ਅਮਿਤ ਗੌਤਮ, ਚੰਦਰਭਾਨ, ਪੰਡਿਤ ਨੀਲਮ ਸ਼ਰਮਾ, ਅਜੈ ਵਰਮਾ, ਓਮ ਪ੍ਰਕਾਸ਼ ਤਾਂਗੜੀ, ਕਿਸ਼ੋਰੀ ਲਾਲ, ਡਾ.ਦੀਵਾਨ ਧੀਰ, ਮਾਰੂਤ ਮਲਹੌਤਰਾ, ਕੁਲਦੀਪ ਦਲਾਲ, ਸੰਜੀਵ ਕੁਮਾਰ, ਰਾਜ ਕੁਮਾਰ, ਸਾਜਨ ਕੁਮਾਰ, ਵਿਜੈ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ ਤੇ ਸਮਾਜਿਕ ਸੰਸਥਾਂ ਦੇ ਆਗੂ ਤੇ ਸ਼ਹਿਰ ਵਾਸੀ ਹਾਜ਼ਰ ਸਨ।