ਫਗਵਾੜਾ 1 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ) ਪੀ ਐਸ ਪੀ ਸੀ ਐਲ ਦੇ ਸਹਾਇਕ ਇੰਜੀਨੀਅਰ ਚਹੈੜੂ ਉਪ ਮੰਡਲ ਫਗਵਾੜਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 02.04.2025 ਨੂੰ ਦਿਨ ਬੁਧਵਾਰ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਨੈਸ਼ਨਲ ਹਾਈਵੇਅ ਦਾ ਨਿਰਮਾਣ ਕਰਨ ਵਾਲ਼ੀ ਕੰਪਨੀ ਵਲੋਂ ਚਹੇੜੂ ਪੁਲ਼ ਦੀ ਵਾਈਡਨਿੰਗ ਕਾਰਣ 66 ਕੇਵੀ ਸ/ਸ ਚਹੇੜੂ ਤੋਂ ਚਲਦੇ 11 ਕੇਵੀ ਲਵਲੀ ਯੂ.ਪੀ.ਐਸ ਅਤੇ ਮਹੇੜੂ ਏਪੀ ਫੀਡਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਜਿਸ ਕਾਰਣ ਜੀਟੀਰੋਡ ਦਾ ਇਲਾਕਾ,ਮਹੇੜੂ ਰੋਡ,ਪਿੰਡ ਹਰਦਾਸਪੁਰ ਅਤੇ ਨਾਰੰਗਪੁਰ ਦੀ ਘਰੇਲੂ,ਵਪਾਰਿਕ ਅਤੇ ਖੇਤੀਬਾੜੀ ਦੀ ਬਿਜਲੀ ਸਪਲਾਈ ਬੰਦ ਰਹੇਗੀ। ਥਾਣਾ ਸਦਰ ਚ ਪੁਲਿਸ ਹਿਰਾਸਤ ਵਿੱਚ ਇੱਕ ਵਿਅਕਤੀ ਦੀ ਮੌਤ

ਫਗਵਾੜਾ, ਕਪੂਰਥਲਾ 1 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ)ਥਾਣਾ ਸਦਰ ਵਿਖ਼ੇ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦੀਪ ਕਰਨ ਸਿੰਘ ਨੇ ਦੱਸਿਆ ਕਿ ਕਥਤ ਦੋਸ਼ੀ ਵਿਨੋਦ ਕੁਮਾਰ ਪੁੱਤਰ ਮੇਲਾ ਰਾਮ ਵਾਸੀ ਸੈਦੋ ਭੁਲਾਣਾ ਵਿਰੁੱਧ ਥਾਣਾ ਸਦਰ ਚ 30 ਮਾਰਚ ਨੂੰ ਨਸ਼ੇ ਦੇ ਮਾਮਲੇ ਸਬੰਧੀ kes ਦਰਜ ਕੀਤਾ ਗਿਆ ਸੀ ਜਿਸ ਨੂੰ ਮਾਨਯੋਗ ਜੱਜ ਸਾਹਿਬ ਕੋਲ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ ਜਿਸ ਨੂੰ ਅੱਜ ਮੰਗਲਵਾਰ ਜੱਜ ਸਾਹਿਬ ਕੋਲ ਦੁਬਾਰਾ ਪੇਸ਼ ਕਰਨਾ ਸੀ ਪਰ ਅੱਜ ਤੜਕਸਾਰ ਉਸਦੀ ਸਿਹਤ ਖਰਾਬ ਹੋਣ ਤੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਜਿੱਥੇ ਡਿਊਟੀ ਡਾਕਟਰ ਅਸ਼ਿਸ ਪਾਲ ਸਿੰਘ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਦਾ ਅੱਜ ਡਾਕਟਰ ਦੇ ਇੱਕ ਬੋਰਡ ਵੱਲੋਂ ਮਾਨਯੋਗ ਜੱਜ ਭਾਵਨਾ ਭਾਰਤੀ ਦੀ ਨਿਗਰਾਨੀ ਹੇਠ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਇਸ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।






