ਇਸ ਮੋਕੇ ਵਿਸ਼ਵ ਸਿਹਤ ਸੰਗਠਨ ਤੋਂ ਆਏ ਸੁਰਵਿੱਲੇਂਸ ਮੈਡੀਕਲ ਅਫ਼ਸਰ ਡਾਕਟਰ ਗਗਨ ਨੇ ਜ਼ੋਰ ਦਿੱਤਾ ਕਿ ਮੌਸਮ ਦੇ ਬਦਲਾਅ ਨਾਲ ਛੋਟੇ ਬੱਚਿਆਂ ਵਿਚ ਬੁਖਾਰ ਨਾਲ ਸ਼ਰੀਰ ਤੇ ਦਾਣੇ (ਫੀਵਰ ਰੈਸ਼) ਹੋਣ ਦੀ ਸ਼ਿਕਾਇਤ ਹੁੰਦੀ ਹੈ ਅਜਿਹੇ ਕੇਸ ਤੁਰੰਤ ਰਿਪੋਰਟ ਕੀਤੇ ਜਾਣੇ ਚਾਹੀਦੇ ਹਨ। ਓਹਨਾਂ ਕਿਹਾ ਕਿ ਫੀਲਡ ਸਟਾਫ਼ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੌ ਬੱਚੇ ਨੂੰ ਸਹੀ ਤੇ ਸਮੇਂ ਸਿਰ ਇਲਾਜ ਮਿਲ ਸਕੇ। ਜਿਲਾ ਟੀਕਾਕਰਨ ਅਫ਼ਸਰ ਡਾਕਟਰ ਰਣਦੀਪ ਸਿੰਘ ਨੇ ਦਸਿਆ ਕਿ 0 – 16 ਤਕ ਦੇ ਬੱਚਿਆਂ ਦਾ ਟੀਕਾਕਰਨ ਬਹੁਤ ਹੀ ਜ਼ਰੂਰੀ ਹੈ। ਓਹਨਾਂ ਇਹ ਵੀ ਦਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਹਰ ਬੁੱਧਵਾਰ ਉਕਤ ਟੀਕੇ ਮੁਫ਼ਤ ਲਗਾਏ ਜਾਂਦੇ ਹਨ। ਇਹੀ ਨਹੀਂ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਤ੍ਰਿਤਵਾ ਅਭਿਆਨ ਤਹਿਤ ਮਾਹਰ ਡਾਕਟਰਾਂ ਵੱਲੋਂ ਗਰਭਵਤੀ ਮਹਿਲਾਵਾਂ ਦੀ ਮੁਫ਼ਤ ਜਾਂਚ ਤੇ ਟੈਸਟ ਕੀਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸਰਕਾਰੀ ਟੀਕਾਕਰਨ ਸ਼ੱਡਊਲ ਵਿਚ ਮੌਜੂਦ 14 ਟੀਕੇ 11 ਦੇ ਕਰੀਬ ਬਿਮਾਰੀਆਂ ਜਿਵੇਂ ਕਿ ਨਿਮੋਨੀਆ, ਡੀਪਥੀਰੀਆ, ਪਰਟੁਸਿਸ, ਟੈਟਨਸ, ਡਾਇਰੀਆ,ਪੋਲੀਓ, ਹੈਪੇਟਾਇਟਸ ਬੀ, ਮੀਜ਼ਲ, ਰੁਬੈਲਾ, ਹਿਮੋ ਫੇਲਸ ਇਨਫਲੂਏਂਜਾ ਬੀ ਆਦਿ ਤੋਂ ਬਚਾਉਂਦੇ ਹਨ।ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਕਪੂਰਥਲਾ ਡਾਕਟਰ ਅਨੂੰ ਸ਼ਰਮਾ, ਡਾਕਟਰ ਰਾਜੀਵ ਭਗਤ, ਡਾਕਟਰ ਨੰਦੀਕਾ ਖੁੱਲਰ, ਡਾਕਟਰ ਨਵਪ੍ਰੀਤ ਕੌਰ, ਰਾਮ ਸਿੰਘ, ਅਮਰੀਕ ਸਿੰਘ ,ਰਜਨੀ ਕੌਸ਼ਲ ਵੀ ਹਾਜ਼ਰ ਸਨ।Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…
Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

