‘ਟਕਸਾਲ ਸੇਵਕ ਜੱਥਾ’ ਦੇ ਸਮਰਥਨ ‘ਚ ‘ਸੰਸਥਾ’ ਨੇ ਕੀਤਾ ਆਪਣਾ ਰੁਖ ਸਪੱਸ਼ਟ ਅਸੀਂ ਦਮਦਮੀਂ ਟਕਸਾਲ ਚੋਂਕ ਮਹਿਤਾ ਦੇ ਹਮਾਇਤ ‘ਚ ਹਾਂ: ਗਿੱਲ

Spread the love
ਅੰਮ੍ਰਿਤਸਰ /ਚੌਂਕ ਮਹਿਤਾ 10 ਅਗਸਤ  (ਮਨਜੀਤ ਸਿੰਘ ਸ਼ੇਰਗਿੱਲ) ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਪ੍ਰੈਸ ਬਿਆਨ ਰਾਹੀਂ ਸਪੱਸ਼ਟ ਕੀਤਾ ਹੈ ਕਿ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀਂ ਟਕਸਾਲ ਚੌਂਕ ਮਹਿਤਾ ਜਥਾ ਭਿੰਡਰਾ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ‘ਟਕਸਾਲ ਸੇਵਕ ਜਥਾ’ ਨੂੰ ਰਾਜਸੀ ਖੇਤਰ ‘ਚ ਉਤਾਰਨ ਦੇ ਫੈਂਸਲੇ ਨੂੰ ਪੰਜਾਬ ਦੇ ਹਿੱਤ ‘ਚ ਦੱਸਿਆ।ਉਨ੍ਹਾ ਨੇ ਕਿਹਾ ਕਿ ਸੂਬੇ ਦੀ ਸਿਆਸਤ ‘ਚ ਪੈ ਚੁੁੱਕੇ ਖਲਾਅ ਨੂੰ ਭਰਨ ਲਈ ਧਾਰਮਿਕ ਹਸਤੀਆਂ ਵੱਲੋਂ ਰਾਜਨੀਤਕ ਪੱਧਰ ਤੇ ਕੀਤਾ ਗਿਆ ਉਪਰਾਲਾ ਰਾਹ ਦਸੇਰਾ ਬਣ ਸਕਦਾ ਹੈ।ਉਨ੍ਹਾ ਨੇ ਕਿਹਾ ਕਿ ਲੋਕਾਂ ‘ਚ ਰਾਜਨੀਤਕ ਲੀਡਰਾਂ ਅਤੇ ਪਾਰਟੀਆਂ ਪ੍ਰਤੀ ਸਨੇਹ ਅਤੇ ਵਿਸ਼ਵਾਸ਼ ਖਤਮ ਹੋ ਚੁੱਕਾ ਹੈ।ਜਿਸ ਕਰਕੇ ਪੰਜਾਬ ਦੀਆਂ ਖੇਤਰੀਆਂ ਰਾਜਨੀਤਕ ਪਾਰਟੀਆਂ ਸਤਾ ਦੇ ਗਲਿਆਰਿਆਂ ਚੋਂ ਲਾਂਭੇ ਹੋ ਚੁੱਕੀਆਂ ਹਨ।ਉਹਨਾ ਨੇ ਕਿਹਾ ਕਿ ਦਮਦਮੀਂ ਟਕਸਾਲ ਚੌਂਕ ਮਹਿਤਾ ਜੱਥਾ ਭਿੰਡਰਾ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਥਿਰ ਤੇ ਠੋਸ ਰਾਜਨੀਤਕ ਆਧਾਰ ਦੇਣ ਲਈ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ।ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਸਾਡੀ ਸੰਸਥਾ ਨਿਰੌਲ ਤੇ ਪੰਜਾਬ ਅਤੇ ਸਿੱਖ ਧਰਮ ਹਿਤੈਸ਼ੀ ਇਸ ਧਾਰਮਿਕ ਜਥੇਬੰਦੀ  ਦਮਦਮੀਂ ਟਕਸਾਲ ਵੱਲੋਂ ਉਲੀਕੇ ਪ੍ਰੋਗਰਾਮ ਦਾ ਸਮਰਥਨ ਕਰਦੀ ਹੈ। ਕਿਉਂ ਕਿ ਸਮਾਜਿਕ ਹਲਕਿਆਂ ‘ਚ ਵਿਚਰ ਕੇ ਅਸੀਂ ਰਾਜਨੀਤਕ ਪੱਧਰ ਤੇ ਕੇਡਰ ਅਤੇ ਲੀਡਰ ਪੈਦਾ ਕਰ ਸਕਦੇ ਹਾਂ, ਜੋ ਕੇਡਰ ਅਤੇ ਲੀਡਰ ਮਿਸ਼ਨ ਨੂੰ ਸਮਰਪਿਤ ਹੋਣਗੇ। ਉਨਾ ਨੇ ਕਿਹਾ ਕਿ ਰਾਜਨੀਤਕ ਤਬਦੀਲੀ ਲਈ ਸਿਆਸੀ ਜਮੀਨ ਤਿਆਰ ਕਰਨਾ ਸਮੇਂ ਦੀ ਲੋੜ ਵੀ ਹੈ ਅਤੇ ਸਾਡੀ ਜਰੂਰਤ ਵੀ ਹੈ।
ਫੋਟੋ ਫਾਇਲ : ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *